Breaking News
Home / खबरे / ਪੰਜਾਬ ਦੇ ਸਭ ਤੋਂ ਮਸ਼ਹੂਰ ਹੋਟਲ ਨੇ ਕਰੋਨਾ ਦੇ ਵਿਚ ਲੋਕਾਂ ਦੀ ਸੇਵਾ ਦਾ ਜ਼ਿੰਮਾ ਆਪਣੇ ਸਿਰ ਚੁੱਕਿਆ

ਪੰਜਾਬ ਦੇ ਸਭ ਤੋਂ ਮਸ਼ਹੂਰ ਹੋਟਲ ਨੇ ਕਰੋਨਾ ਦੇ ਵਿਚ ਲੋਕਾਂ ਦੀ ਸੇਵਾ ਦਾ ਜ਼ਿੰਮਾ ਆਪਣੇ ਸਿਰ ਚੁੱਕਿਆ

ਇਸ ਕੋਰੂਨਾ ਕਾਲ ਵਿਚ ਕਰੋਨਾ ਮਰੀਜ਼ਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇੱਕ ਪਾਸੇ ਹਸਪਤਾਲਾਂ ਵਿਚ ਇਲਾਜ ਦਾ ਪੂਰਾ ਪ੍ਰਬੰਧ ਨਹੀਂ ਹੈ ਅਤੇ ਦੂਜੇ ਪਾਸੇ ਉਨ੍ਹਾਂ ਨੂੰ ਆਕਸੀਜਨ ਦੀ ਕਮੀ ਕਾਰਨ ਮੌਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।ਇਸ ਤੋਂ ਇਲਾਵਾ ਖਾਣ ਪੀਣ ਦੀ ਵੀ ਬਹੁਤ ਜ਼ਿਆਦਾ ਸਮੱਸਿਆ ਆ ਰਹੀ ਹੈ ਕਿਉਂਕਿ ਹਸਪਤਾਲਾਂ ਵਿੱਚ ਉਨ੍ਹਾਂ ਨੂੰ ਇੰਨਾ ਵਧੀਆ ਖਾਣਾ ਨਹੀਂ ਮਿਲ ਰਿਹਾ ਜਿਸ ਦੀ ਉਨ੍ਹਾਂ ਨੂੰ ਜ਼ਰੂਰਤ ਹੈ ਇਸੇ ਨੂੰ ਦੇਖਦੇ ਹੋਏ ਬਠਿੰਡਾ ਦੇ ਸਭ ਤੋਂ ਵੱਡੇ ਹੋਟਲ ਕੰਫਟਿਨ ਦੇ ਮਾਲਕਾਂ ਨੇ ਇਹ ਫੈਸਲਾ ਲਿਆ ਹੈ ਕਿ ਇੱਥੋਂ ਹਰ ਰੋਜ਼ ਕਰੀਬ ਦੋ ਸੌ ਲੋਕਾਂ ਦਾ ਖਾਣਾ ਜਾਵੇਗਾ, ਜੋ ਕਿ ਕੋਰੋਨਾ ਮਰੀਜ਼ ਹਨ ।

ਦੱਸ ਦਈਏ ਕਿ ਇਸ ਹੋਟਲ ਦੇ ਮਾਲਕ ਰਾਜੀਵ ਮਿੱਤਲ ਅਤੇ ਉਨ੍ਹਾਂ ਦੀ ਪਤਨੀ ਨੇ ਇਹ ਕਦਮ ਚੁੱਕਿਆ ਹੈ ਤਾਂ ਜੋ ਕੋਰੋਨਾ ਮਰੀਜ਼ਾਂ ਦੀ ਸਹਾਇਤਾ ਕੀਤੀ ਜਾ ਸਕੇ। ਦੱਸ ਦਈਏ ਕਿ ਇਹ ਮਾਲਵੇ ਦਾ ਸਭ ਤੋਂ ਵੱਡਾ ਹੋਟਲ ਹੈ, ਜਿਸ ਦੁਆਰਾ ਇਹ ਕਦਮ ਚੁੱਕਿਆ ਗਿਆ ਹੈ ਲੋਕਾਂ ਵੱਲੋਂ ਇਸ ਦੀ ਸ਼ਲਾਘਾ ਵੀ ਕੀਤੀ ਜਾ ਰਹੀ ਹੈ। ਨਾਲ ਹੀ ਲੋਕ ਹੋਰਨਾਂ ਅਦਾਰਿਆਂ ਨੂੰ ਵੀ ਇਸ ਤਰ੍ਹਾਂ ਦੇ ਕੰਮ ਕਰਨ ਦੀ ਗੱਲ ਕਰ ਰਹੇ ਹਨ ਤਾਂ ਜੋ ਕੋਰੋਨਾ ਮਰੀਜ਼ਾਂ ਨੂੰ ਰਾਹਤ ਮਿਲ ਸਕੇ। ਜਦੋਂ ਇੱਥੋਂ ਦੇ ਹੋਟਲ ਦੇ ਮੈਨੇਜਮੈਂਟ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਮਾਲਕਾਂ ਨੇ ਉਨ੍ਹਾਂ ਨੂੰ ਅਜਿਹਾ ਕਰਨ ਲਈ ਕਿਹਾ ਹੈ

ਅਤੇ ਇੱਥੇ ਹਰ ਰੋਜ਼ ਹੀ ਤਿੰਨਾਂ ਟਾਈਮ ਦਾ ਖਾਣਾ ਕੋਰੂਨਾ ਮਰੀਜ਼ਾਂ ਲਈ ਭੇਜਿਆ ਜਾਂਦਾ ਹੈ। ਇਸ ਤੋਂ ਇਲਾਵਾ ਡਾਕਟਰਾਂ ਵੱਲੋਂ ਸਪੈਸ਼ਲ ਮੀਨੂੰ ਤਿਆਰ ਕੀਤਾ ਜਾਂਦਾ ਹੈ ਜਿਸ ਤਰ੍ਹਾਂ ਦਾ ਵੀ ਕੋਰੋਨਾ ਮਰੀਜ਼ਾਂ ਨੂੰ ਖਾਣਾ ਚਾਹੀਦਾ ਹੈ ।ਉਸ ਤਰੀਕੇ ਨਾਲ ਖਾਣਾ ਬਣਾ ਕੇ ਕੋਰੂਨਾ ਮਰੀਜ਼ਾਂ ਤੱਕ ਪਹੁੰਚਾਇਆ ਜਾਂਦਾ ਹੈ ।ਇਸ ਤੋਂ ਇਲਾਵਾ ਬੜੀ ਸਫ਼ਾਈ ਨਾਲ ਇੱਥੇ ਖਾਣਾ ਬਣਾਇਆ ਜਾਂਦਾ ਹੈ ਅਤੇ ਚੰਗੇ ਤਰੀਕੇ ਨਾਲ ਪੈਕ ਕਰਕੇ ਮਰੀਜ਼ਾਂ ਤੱਕ ਪਹੁੰਚਾਇਆ ਜਾ ਰਿਹਾ ਹੈ। ਸੋ ਇਸ ਹੋਟਲ ਦੇ ਮਾਲਕਾਂ ਵੱਲੋਂ ਇਹ ਬਹੁਤ ਵਧੀਆ ਕਦਮ ਚੁੱਕਿਆ ਗਿਆ ਹੈ ਤਾਂ ਜੋ ਲੋਕਾਂ ਦੀ ਸੇਵਾ ਕੀਤੀ ਜਾ ਸਕੇ ਤਾਂ ਉਮੀਦ ਕਰਦੇ ਹਾਂ

ਕਿ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਹੋਟਲ ਜਿਹੇ ਕੰਮ ਕਰਨਗੇ ਤਾਂ ਜੋ ਲੋਕਾਂ ਦੀ ਸਹਾਇਤਾ ਕੀਤੀ ਜਾ ਸਕੇ ਕਿਉਂਕਿ ਕੇਸ ਕੋਰੋਨਾ ਮਹਾਂਮਾਰੀ ਨੇ ਬਹੁਤ ਸਾਰੇ ਲੋਕਾਂ ਨੂੰ ਮੁਸ਼ਕਿਲ ਵਿੱਚ ਪਾਇਆ ਹੋਇਆ ਹੈ। ਬਹੁਤ ਸਾਰੇ ਲੋਕ ਅਜਿਹੇ ਹਨ ਜਿਨ੍ਹਾਂ ਨੂੰ ਖਾਣਾ ਨਹੀਂ ਮਿਲ ਰਿਹਾ ਤਾਂ ਜੇਕਰ ਅਜਿਹੇ ਹੋਟਲ ਅੱਗੇ ਆ ਕੇ ਕੰਮ ਕਰਨਗੇ ਤਾਂ ਲੋਕਾਂ ਨੂੰ ਰਾਹਤ ਮਿਲ ਸਕਦੀ ਹੈ ।

About khabar