Home / खबरे / ਸਾਈਕਲ ਉੱਪਰ ਜਾਂਦੇ ਬਜ਼ੁਰਗ ਤੇ ਸਾਨ ਵੱਲੋਂ ਕੀਤਾ ਗਿਆ ਹਮਲਾ,ਇਸ ਕਤਲ ਲਈ ਜ਼ਿੰਮੇਵਾਰ ਕੌਣ ?

ਸਾਈਕਲ ਉੱਪਰ ਜਾਂਦੇ ਬਜ਼ੁਰਗ ਤੇ ਸਾਨ ਵੱਲੋਂ ਕੀਤਾ ਗਿਆ ਹਮਲਾ,ਇਸ ਕਤਲ ਲਈ ਜ਼ਿੰਮੇਵਾਰ ਕੌਣ ?

ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਜਿਸ ਵਿਚ ਕੇ ਇਕ ਭੂਸਰੇ ਹੋਏ ਢੱਠੇ ਨੇ ਔਰਤ ਦੇ ਸਮੇਤ ਦੋ ਜਣਿਆਂ ਨੂੰ ਜ਼ਖ਼ਮੀ ਕਰ ਦਿੱਤਾ। ਜਾਣਕਾਰੀ ਮੁਤਾਬਕ ਇਹ ਵੀਡੀਓ ਤਪਾ ਮੰਡੀ ਸ਼ਹਿਰ ਦੀ ਹੈ ਜਿਥੇ ਕਿ ਇੱਕ ਢੱਠਾ ਭੂਸਰਿਆ ਹੋਇਆ ਸੀ ਅਤੇ ਪਹਿਲਾਂ ਉਸ ਢੱਠੇ ਕੋਲੋਂ ਜੋ ਵੀ ਆਵਾਜਾਈ ਲੰਘ ਰਹੀ ਹੈ। ਉਸ ਵਿੱਚ ਟੱਕਰ ਲਗਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਵੀਡੀਓ ਵਿਚ ਸਾਫ ਸਾਫ ਦਿਖਾਈ ਦੇ ਰਿਹਾ ਹੈ ਕਿ ਪਹਿਲਾਂ ਇਹ ਉੱਸਰਿਆ ਹੋਇਆ ਢੱਠਾ ਇਕ ਨੇੜੇ ਲੰਘਦੇ ਹੋਏ ਟਰੈਕਟਰ ਦੇ ਟਾਇਰਾਂ ਵਿੱਚ ਸਿੰਙ ਮਾਰਦਾ ਹੈ ।ਉਸ ਤੋਂ ਬਾਅਦ ਕਾਫ਼ੀ ਦੇਰ ਉੱਥੇ ਖੜ੍ਹਾ ਰਹਿੰਦਾ ਹੈ

ਅਤੇ ਕੁਝ ਸਮੇਂ ਬਾਅਦ ਉਹ ਸਾਈਕਲ ਸਵਾਰ ਦੋ ਸਵਾਰੀਆਂ ਨੂੰ ਪਟਕਾ ਕੇ ਮਾਰਦਾ ਹੈ , ਜਿਸ ਦੌਰਾਨ ਕੇ ਇਕ ਔਰਤ ਸਮੇਤ ਦੋ ਜਣੇ ਬਹੁਤ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਹਨ ।ਪਰ ਉੱਥੇ ਕਿਸੇ ਵਿਅਕਤੀ ਵੱਲੋਂ ਇਸ ਵੀਡੀਓ ਨੂੰ ਬਣਾ ਕੇ ਸੋਸ਼ਲ ਮੀਡੀਆ ਉੱਤੇ ਪਾਇਆ ਗਿਆ ਜਿਸ ਤੋਂ ਬਾਅਦ ਇਹ ਵੀਡੀਓ ਬਹੁਤ ਜਿਆਦਾ ਵਾਇਰਲ ਹੋਈ ਅਤੇ ਲੋਕਾਂ ਵੱਲੋਂ ਬਹੁਤ ਸਾਰੇ ਕੁਮੈਂਟ ਇਸ ਵੀਡੀਓ ਲਈ ਕੀਤੇ ਜਾ ਰਹੇ ਹਨ ਅਤੇ ਕਿਹਾ ਜਾ ਰਿਹਾ ਹੈ ਕਿ ਪ੍ਰਸ਼ਾਸਨ ਵੱਲੋਂ ਅਜਿਹੇ ਢੱਠਿਆਂ ਨੂੰ ਕਾਬੂ ਨਹੀਂ ਕੀਤਾ ਜਾਂਦਾ ।ਜਿਸ ਕਾਰਨ ਕੇ ਬਹੁਤ ਸਾਰੇ ਲੋਕਾਂ ਦੀਆਂ ਜਾਨਾਂ ਜਾਂਦੀਆਂ ਹਨ ਅਤੇ ਬਹੁਤ ਸਾਰੇ ਲੋਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਜਾਂਦੇ ਹਨ ।ਸੋ ਇਹ ਵੀਡੀਓ ਕਿਸੇ ਵਿਅਕਤੀ ਵੱਲੋਂ ਬਣਾ ਲਈ ਗਈ ਇਸ ਲਈ ਇਹ ਸੋਸ਼ਲ ਮੀਡੀਆ ਉੱਤੇ ਅੱਜ ਦਿਖਾਈ ਦੇ ਰਹੀ ਹੈ,

ਪਰ ਇਸ ਤਰ੍ਹਾਂ ਦੀਆਂ ਘਟਨਾਵਾਂ ਹਰ ਰੋਜ਼ ਹੀ ਵਾਪਰਦੀਆਂ ਹਨ ਜੋ ਕਿ ਕਿਸੇ ਨੂੰ ਪਤਾ ਵੀ ਨਹੀਂ ਚੱਲਦੀਆਂ। ਸੋ ਇਸ ਤੋਂ ਇਲਾਵਾ ਵੀ ਲੋਕਾਂ ਵੱਲੋਂ ਬਹੁਤ ਹੀ ਗੁੱਸਾ ਦਿਖਾਇਆ ਜਾ ਰਿਹਾ ਹੈ ਪ੍ਰਸ਼ਾਸਨ ਉਤੇ ਉਂਗਲ ਚੁੱਕੀ ਜਾ ਰਹੀ ਹੈ ਕਿ ਉਨ੍ਹਾਂ ਵੱਲੋਂ ਇਨ੍ਹਾਂ ਆਵਾਰਾ ਢੱਠਿਆਂ ਨੂੰ ਕਾਬੂ ਵਿਚ ਕਿਉਂ ਨਹੀਂ ਕੀਤਾ ਜਾਂਦਾ ਅਤੇ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਕਰਨ ਲਈ ਇਨ੍ਹਾਂ ਨੂੰ ਸੜਕਾਂ ਉੱਤੇ ਛੱਡਿਆ ਜਾਂਦਾ ਹੈ। ਇਸ ਤੋਂ ਇਲਾਵਾ ਜੇਕਰ ਕਿਸੇ ਵਿਅਕਤੀ ਉਤੇ ਹਮਲਾ ਕਰ ਦਿੰਦੇ ਹਨ ਅਤੇ ਕੋਈ ਜਖ਼ਮੀ ਹੋ ਵੀ ਜਾਂਦਾ ਹੈ ਤਾਂ ਉਸ ਦੀ ਪ੍ਰਸ਼ਾਸਨ ਵੱਲੋਂ ਕੋਈ ਮਦਦ ਨਹੀਂ ਕੀਤੀ ਜਾਂਦੀ ਲੋਕਾਂ ਨੂੰ ਆਪਣਾ ਇਲਾਜ ਖੁਦ ਕਰਵਾਉਣਾ ਪੈਂਦਾ ਹੈ।

ਦੱਸ ਦੇਈਏ ਕਿ ਇਸ ਭੂਸਰੇ ਹੋਏ ਢੱਠੇ ਨੂੰ ਪੁਲੀਸ ਵਾਲਿਆਂ ਵੱਲੋਂ ਕਾਬੂ ਕਰ ਲਿਆ ਗਿਆ ਸੀ ਪਰ ਲੋਕਾਂ ਵੱਲੋਂ ਲਗਾਤਾਰ ਇਹ ਸਵਾਲ ਕੀਤੇ ਜਾ ਰਹੇ ਹਨ ਕਿ ਲੋਕ ਕਦੋਂ ਤਕ ਇਨ੍ਹਾਂ ਢੱਠਿਆਂ ਦਾ ਸ਼ਿਕਾਰ ਹੁੰਦੇ ਰਹਿਣਗੇ ਅਤੇ ਅਾਪਣੀਅਾਂ ਜਾਨਾਂ ਗਵਾਉਂਦੇ ਰਹਿਣਗੇ ।

About khabar

Leave a Reply

Your email address will not be published. Required fields are marked *