Breaking News
Home / खबरे / ਵਿਧਵਾ ਔਰਤ ਨੂੰ ਤੰਗ ਪਰੇਸ਼ਾਨ ਕਰਨ ਵਾਲਾ ਆਸ਼ਕ ,ਚੜ੍ਹ ਗਿਆ ਔਰਤਾਂ ਦੇ ਧੱਕੇ

ਵਿਧਵਾ ਔਰਤ ਨੂੰ ਤੰਗ ਪਰੇਸ਼ਾਨ ਕਰਨ ਵਾਲਾ ਆਸ਼ਕ ,ਚੜ੍ਹ ਗਿਆ ਔਰਤਾਂ ਦੇ ਧੱਕੇ

ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਦੋ ਔਰਤਾਂ ਇਕ ਵਿਅਕਤੀ ਨੂੰ ਕੁੱਟਦੀਆਂ ਦਿਖਾਈ ਦੇ ਰਹੀਆਂ ਹਨ।ਦੱਸਿਆ ਜਾ ਰਿਹਾ ਹੈ ਕਿ ਇਕ ਵਿਅਕਤੀ ਵੱਲੋਂ ਇੱਕ ਵਿਧਵਾ ਔਰਤ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ। ਜਿਸਤੋਂ ਬਾਅਦ ਕੇ ਇਨ੍ਹਾਂ ਔਰਤਾਂ ਨੇ ਇਸ ਵਿਅਕਤੀ ਨੂੰ ਘਸੀਟ ਕੇ ਥਾਣੇ ਪਹੁੰਚਾ ਦਿੱਤਾ । ਜਾਣਕਾਰੀ ਮੁਤਾਬਕ ਇਹ ਘਟਨਾ ਪਟਿਆਲਾ ਦੇ ਸਨੌਰ ਦੀ ਹੈ ਇਥੋਂ ਦੀਆਂ ਔਰਤਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਕ ਵਿਅਕਤੀ ਵੱਲੋਂ ਫੋਨ ਕਰਕੇ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਸੀ। ਜਿਸ ਤੋਂ ਬਾਅਦ ਕੇ ਉਨ੍ਹਾਂ ਨੂੰ ਫੋਨ ਕਰਕੇ ਇਸ ਵਿਅਕਤੀ ਨੇ ਇੱਥੇ ਬੁਲਾਇਆ

ਜਿਸ ਤੋਂ ਬਾਅਦ ਕੇ ਇਨ੍ਹਾਂ ਦੁਬਾਰਾ ਉਸ ਵਿਅਕਤੀ ਦੀ ਚੰਗੀ ਛਿੱਤਰ ਪਰੇਡ ਕੀਤੀ ਗਈ ਅਤੇ ਉਸ ਨੂੰ ਘਸੀਟ ਕੇ ਉਹ ਥਾਣੇ ਲੈ ਗਈਆਂ। ਸੋ ਇਸ ਤਰ੍ਹਾਂ ਦੀਆਂ ਘਟਨਾਵਾਂ ਅੱਜਕੱਲ੍ਹ ਬਹੁਤ ਜ਼ਿਆਦਾ ਸਾਹਮਣੇ ਆ ਰਹੀਆਂ ਹਨ ਜਿੱਥੇ ਕਿ ਲਗਾਤਾਰ ਔਰਤਾਂ ਨਾਲ ਛੇੜਛਾੜ ਕੀਤੀ ਜਾਂਦੀ ਹੈ। ਪਰ ਪੁਲੀਸ ਪ੍ਰਸ਼ਾਸਨ ਇਸ ਉੱਤੇ ਜ਼ਿਆਦਾ ਕਾਰਵਾਈ ਨਹੀਂ ਕਰਦਾ ਜਿਸ ਕਾਰਨ ਕਿ ਅਜਿਹੇ ਮਾਮਲੇ ਵਧਦੇ ਜਾ ਰਹੇ ਹਨ । ਭਾਵੇਂ ਕਿ ਸਾਡੇ ਦੇਸ਼ ਵਿੱਚ ਬਹੁਤ ਸਾਰੇ ਅਜਿਹੇ ਬਲਾਤਕਾਰ ਦੇ ਕੇਸ ਆਉਂਦੇ ਹਨ।ਪਰ ਉਨ੍ਹਾਂ ਉੱਤੇ ਵੀ ਪੁਲੀਸ ਪ੍ਰਸ਼ਾਸਨ ਵੱਲੋਂ ਬਣਦੀ ਕਾਰਵਾਈ ਨਹੀਂ ਕੀਤੀ ਜਾਂਦੀ ਜਿਸ ਕਾਰਨ ਕੇ ਅਜਿਹੇ ਦਰਿੰਦਿਆਂ ਨੂੰ ਹੋਰ ਵੀ ਸ਼ਹਿ ਮਿਲ ਜਾਂਦੀ ਹੈ ਤਾਂਜੋ

ਉਹ ਆਉਣ ਵਾਲੇ ਸਮੇਂ ਚ ਹੋਰਨਾਂ ਕੁਡ਼ੀਆਂ ਦੀ ਛੇੜਛਾੜ ਕਰ ਸਕਣ ।ਸੋ ਇੱਥੇ ਪੁਲੀਸ ਪ੍ਰਸ਼ਾਸਨ ਦਾ ਫਰਜ਼ ਬਣਦਾ ਹੈ ਕਿ ਉਹ ਅਜਿਹੇ ਲੋਕਾਂ ਨੂੰ ਚੰਗਾ ਸਬਕ ਸਿਖਾਉਣ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਲੜਕੀਆਂ ਨੂੰ ਸੁਰੱਖਿਆ ਮਹਿਸੂਸ ਹੋ ਸਕੇ ਅਤੇ ਉਹ ਕਿਤੇ ਵੀ ਆਸਾਨੀ ਨਾਲ ਆ ਜਾ ਸਕਣ ।

About khabar

Leave a Reply

Your email address will not be published. Required fields are marked *