Home / खबरे / ਇੰਗਲੈਂਡ ਵਿੱਚ ਪਹੁੰਚਾਈ ਗਈ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ,ਜ਼ਬਰੀ ਕੱਟੇ ਗਏ ਬੱਚੇ ਦੇ ਕੇਸ

ਇੰਗਲੈਂਡ ਵਿੱਚ ਪਹੁੰਚਾਈ ਗਈ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ,ਜ਼ਬਰੀ ਕੱਟੇ ਗਏ ਬੱਚੇ ਦੇ ਕੇਸ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਵੱਲੋਂ ਬ੍ਰਿਟੇਨ ਵਿਚ ਇਕ ਲੜਕੇ ਦੇ ਜ਼ਬਰਦਸਤੀ ਕੇਸ ਕੱਟਣ ਦੇ ਮਾਮਲੇ ਉੱਤੇ ਭਾਰੀ ਨਿੰਦਾ ਕੀਤੀ ਗਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਿੱਖਾਂ ਲਈ ਉਨ੍ਹਾਂ ਦੇ ਕੇਸ ਪੰਜ ਕਕਾਰਾਂ ਵਿੱਚੋਂ ਇੱਕ ਹਨ ਅਤੇ ਉਨ੍ਹਾਂ ਲਈ ਬਹੁਤ ਹੀ ਅਹਿਮੀਅਤ ਰੱਖਦੇ ਹਨ, ਪਰ ਜਿਸ ਤਰੀਕੇ ਦੀ ਘਟਨਾ ਬ੍ਰਿਟੇਨ ਤੋਂ ਸਾਹਮਣੇ ਆ ਰਹੀ ਹੈ ਉਹ ਕੜੀ ਨਿੰਦਣਯੋਗ ਹੈ । ਇਸ ਤਰੀਕੇ ਨਾਲ ਲੋਕਾਂ ਦੇ ਧਰਮੀ ਆਜ਼ਾਦੀ ਨੂੰ ਖੋਹਿਆ ਜਾ ਰਿਹਾ ਹੈ ।ਦੱਸ ਦਈਏ ਕਿ ਇਸ ਤਰੀਕੇ ਦੀਆਂ ਹੋਰ ਵੀ ਬਹੁਤ ਸਾਰੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ ਜਿੱਥੇ ਕਿ ਸਿੱਖਾਂ ਦੇ ਜ਼ਬਰਦਸਤੀ ਨਾਲ ਕੇਸ ਕੱਟੇ ਜਾ ਰਹੇ ਹਨ।

ਪਿਛਲੇ ਦਿਨੀਂ ਵੀ ਇਕ ਘਟਨਾ ਸਾਹਮਣੇ ਆ ਰਹੀ ਸੀ ਜਿਥੇ ਕਿ ਇੱਕ ਵਿਅਕਤੀ ਜੋ ਕਿ ਇਕ ਜੇਲ੍ਹ ਵਿੱਚ ਬੰਦ ਸੀ ।ਉਸਦੇ ਜ਼ਬਰਦਸਤੀ ਨਾਲ ਕੇਸ ਕੱਟੇ ਗਏ ਜਿਸ ਤੋਂ ਬਾਅਦ ਕੇ ਉਸ ਦਾ ਵਿਰੋਧ ਕੀਤਾ ਗਿਆ ਅਤੇ ਬਾਅਦ ਵਿਚ ਜਿਸ ਜੇਲ੍ਹ ਦੇ ਅਧਿਕਾਰੀਆਂ ਨੇ ਉਸ ਵਿਅਕਤੀ ਦੇ ਕੇਸ ਕਤਲ ਕੀਤੇ ਸੀ ਉਨ੍ਹਾਂ ਨੇ ਮੁਆਫੀ ਵੀ ਮੰਗੀ। ਪਰ ਲੋਕਾਂ ਦਾ ਕਹਿਣਾ ਹੈ ਕਿ ਸਿਰਫ਼ ਮੁਆਫ਼ੀ ਮੰਗਣ ਨਾਲ ਇਹ ਗੱਲ ਖ਼ਤਮ ਨਹੀਂ ਹੋ ਸਕਦੀ, ਕਿਉਂਕਿ ਸਿੱਖਾਂ ਦੇ ਇਸ ਤਰੀਕੇ ਨਾਲ ਕੇਸ ਕਤਲ ਕਰਨਾ ਉਨ੍ਹਾਂ ਦੀ ਧਾਰਮਿਕ ਆਜ਼ਾਦੀ ਖੋਹਣ ਦੇ ਬਰਾਬਰ ਹੈ ਅਤੇ ਜੇਕਰ ਅਜਿਹਾ ਹੀ ਸਮਾਜ ਵਿੱਚ ਹੁੰਦਾ ਰਿਹਾ ਅਤੇ ਇਸ ਉੱਤੇ ਕੋਈ ਵੀ ਕਾਰਵਾਈ ਨਾ ਹੋਈ ਤਾਂ ਆਉਣ ਵਾਲੇ ਸਮੇਂ ਵਿੱਚ ਧਾਰਮਿਕ ਆਜ਼ਾਦੀ ਬਿਲਕੁਲ ਖ਼ਤਮ ਹੋ ਜਾਵੇਗੀ

ਸੋ ਇਸ ਲਈ ਵਿਦੇਸ਼ਾਂ ਦੀਆਂ ਸਰਕਾਰਾਂ ਨੂੰ ਇਸ ਮਾਮਲੇ ਉਤੇ ਗੰਭੀਰ ਹੋਣਾ ਚਾਹੀਦਾ ਹੈ ਅਤੇ ਲੋਕਾਂ ਦੀ ਧਾਰਮਿਕ ਆਜ਼ਾਦੀ ਨੂੰ ਖੋਹਣ ਵਾਲੇ ਅਧਿਕਾਰੀਆਂ ਉੱਤੇ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ।ਸੋ ਵਿਦੇਸ਼ਾਂ ਦੇ ਬਹੁਤ ਸਾਰੇ ਸਕੂਲਾਂ ਵਿਚ ਵਿਦਿਆਰਥੀਆਂ ਨੂੰ ਕੇਸ ਰੱਖਣ ਦਾ ਹੁਕਮ ਨਹੀਂ ਹੈ ।ਇਸ ਤੋਂ ਇਲਾਵਾ ਕੇ ਉਨ੍ਹਾਂ ਦੇ ਪੰਜ ਕਕਾਰਾਂ ਨੂੰ ਵੀ ਲਾਇਆ ਜਾਂਦਾ ਹੈ ਜੋ ਕਿ ਬਹੁਤ ਹੀ ਨਿੰਦਣਯੋਗ ਹੈ ਅਤੇ ਇਹ ਸਿੱਖ ਜਗਤ ਦੇ ਲੋਕਾਂ ਲਈ ਮੰਦਭਾਗੀ ਘਟਨਾ ਹੈ ।ਕਿਉਂਕਿ ਜੇਕਰ ਅਜਿਹਾ ਲਗਾਤਾਰ ਹੁੰਦਾ ਰਿਹਾ ਤਾਂ ਇਹ ਮਾਮਲਾ ਬਹੁਤ ਅੱਗੇ ਵਧ ਸਕਦਾ ਹੈ

ਅਤੇ ਲੋਕਾਂ ਦੀ ਆਜ਼ਾਦੀ ਨੂੰ ਖੋਹਿਆ ਜਾ ਸਕਦਾ ਹੈ ।ਸੌ ਸਿੱਖ ਸੰਗਤਾਂ ਵੱਲੋਂ ਇਸ ਮਾਮਲੇ ਉੱਤੇ ਭਾਰੀ ਰੋਸ ਜਤਾਇਆ ਜਾ ਰਿਹਾ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹੇ ਲੋਕਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣੀ ਚਾਹੀਦੀ ਹੈ ਜੋ ਅਜਿਹਾ ਘਟੀਆ ਕੰਮ ਕਰਦੇ ਹਨ।

About khabar

Leave a Reply

Your email address will not be published. Required fields are marked *