Breaking News
Home / खबरे / ਝੋਨੇ ਦੀ ਕਿਹੜੀ ਕਿਸਮ ਕਰੇਗੀ ਤੁਹਾਨੂੰ ਮਾਲਾਮਾਲ ,ਕਿਹੜੀ ਕਿਸਮ ਨਾਲ ਆਵੇਗਾ ਝਾੜ ਵੱਧ

ਝੋਨੇ ਦੀ ਕਿਹੜੀ ਕਿਸਮ ਕਰੇਗੀ ਤੁਹਾਨੂੰ ਮਾਲਾਮਾਲ ,ਕਿਹੜੀ ਕਿਸਮ ਨਾਲ ਆਵੇਗਾ ਝਾੜ ਵੱਧ

ਜਿਵੇਂ ਹੀ ਝੋਨੇ ਦੀ ਬਿਜਾਈ ਦਾ ਸੀਜ਼ਨ ਆਉਂਦਾ ਹੈ ਤਾਂ ਕਿਸਾਨਾਂ ਦੇ ਦਿਮਾਗ ਵਿੱਚ ਬਹੁਤ ਸਾਰੇ ਸਵਾਲ ਹੁੰਦੇ ਹਨ ਕਿ ਉਹ ਕਿਸ ਤਰੀਕੇ ਨਾਲ ਝੋਨੇ ਦੀ ਬਿਜਾਈ ਕਰਨ ਤਾਂ ਜੋ ਉਨ੍ਹਾਂ ਨੂੰ ਵਧੇਰੇ ਮੁਨਾਫ਼ਾ ਹੋਵੇ ਅਤੇ ਉਨ੍ਹਾਂ ਦਾ ਨੁਕਸਾਨ ਘੱਟ ਹੋਵੇ । ਕਿਉਂਕਿ ਜਿਵੇਂ ਕਿ ਪਿਛਲੇ ਸਾਲ ਲੇਬਰ ਦੀ ਕਮੀ ਹੋ ਗਈ ਸੀ, ਜਿਸ ਦੌਰਾਨ ਕਿਸਾਨਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਪਿਛਲੇ ਸਾਲ ਸਰਕਾਰ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਉਤੇ ਵੀ ਜ਼ੋਰ ਦਿੱਤਾ ਗਿਆ ਸੀ ਤਾਂ ਜੋ ਧਰਤੀ ਹੇਠਲੇ ਪਾਣੀ ਨੂੰ ਬਚਾਇਆ ਜਾ ਸਕੇ ।ਬਹੁਤ ਸਾਰੇ ਕਿਸਾਨਾਂ ਨੇ ਝੋਨੇ ਦੀ ਸਿੱਧੀ ਬਿਜਾਈ ਕੀਤੀ ਵੀ ਸੀ,

ਪਰ ਕੁਝ ਕਿਸਾਨ ਇਸ ਵਿੱਚ ਕਾਮਯਾਬੀ ਹਾਸਲ ਨਹੀਂ ਕਰ ਪਾਈ ਸੀ ਜਿਸ ਤੋਂ ਉਹ ਨਿਰਾਸ਼ ਹੋ ਕੇ ਹੁਣ ਫਿਰ ਤੋਂ ਦੁਬਾਰਾ ਪਹਿਲੇ ਤਰੀਕੇ ਨਾਲ ਹੀ ਝੋਨੇ ਦੀ ਬਿਜਾਈ ਕਰਨ ਦੀ ਸੋਚ ਰਹੇ ਹਨ । ਪਰ ਉੱਥੇ ਹੀ ਪੰਜਾਬ ਦੇ ਖੇਤੀਬਾੜੀ ਅਫ਼ਸਰ ਨਰੇਸ਼ ਗੁਹਾਟੀ ਨੇ ਦੱਸਿਆ ਕਿ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨੀ ਚਾਹੀਦੀ ਹੈ ਕਿਉਂਕਿ ਇਸ ਨਾਲ ਇਕ ਤਾਂ ਪਾਣੀ ਦੀ ਖਪਤ ਘੱਟ ਹੁੰਦੀ ਹੈ ।ਇਸ ਤੋਂ ਇਲਾਵਾ ਲੇਬਰ ਦੀ ਜ਼ਰੂਰਤ ਘੱਟ ਪੈਂਦੀ ਹੈ ।ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਜਦੋਂ ਅਸੀਂ ਝੋਨੇ ਦੀ ਸਿੱਧੀ ਬਿਜਾਈ ਕਰਨ ਦੀ ਬਜਾਏ ਪੁਰਾਣੇ ਤਰੀਕੇ ਨਾਲ ਝੋਨੇ ਦੀ ਬਿਜਾਈ ਕਰਦੇ ਹਾਂ ਉਸ ਵਿੱਚ ਜਦੋਂ ਜ਼ਮੀਨ ਵਿੱਚ ਕੱਦੂ ਕੀਤਾ ਜਾਂਦਾ ਹੈ.

ਤਾਂ ਉਸ ਨਾਲ ਸਾਡੀ ਜ਼ਮੀਨ ਨੂੰ ਬਹੁਤ ਸਾਰਾ ਨੁਕਸਾਨ ਹੋ ਜਾਂਦਾ ਹੈ ।ਸੋ ਇਸ ਲਈ ਉਨ੍ਹਾਂ ਨੇ ਕਿਹਾ ਕਿ ਇਸ ਵਾਰ ਕਿਸਾਨ ਜ਼ਿਆਦਾ ਤੋਂ ਜ਼ਿਆਦਾ ਝੋਨੇ ਦੀ ਸਿੱਧੀ ਬਿਜਾਈ ਕਰਨ ਨੂੰ ਹੀ ਪਹਿਲ ਦੇਣ ਤਾਂ ਜੋ ਉਨ੍ਹਾਂ ਦਾ ਮੁਨਾਫ਼ਾ ਵਧ ਸਕੇ। ਇਸ ਤੋਂ ਇਲਾਵਾ ਉਨ੍ਹਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇੱਕ ਜੂਨ ਤੋਂ ਝੋਨੇ ਦੀ ਸਿੱਧੀ ਬਿਜਾਈ ਕਰਨ ਦੀ ਆਗਿਆ ਦੇ ਦਿੱਤੀ ਗਈ ਹੈ। ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਕਿਸਾਨਾਂ ਨੂੰ ਕੋਈ ਵੀ ਪ੍ਰੇਸ਼ਾਨੀ ਨਾ ਆਵੇ। ਇਸ ਲਈ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਅੱਠ ਘੰਟੇ ਬਿਜਲੀ ਦੇਣ ਦੀ ਗੱਲ ਕਹੀ ਗਈ ਹੈ ।

About khabar

Leave a Reply

Your email address will not be published. Required fields are marked *