Breaking News
Home / खबरे / ਜ਼ਿੰਦਗੀ ਵਿੱਚ ਨਹੀਂ ਵੇਖਿਆ ਹੋਵੇਗਾ ਅਜਿਹਾ ਫਾਰਮ ਹਾਊਸ ,ਵੱਡੇ ਵੱਡੇ ਮੰਤਰੀਆਂ ਦੇ ਫਾਰਮ ਹਾਊਸ ਨੂੰ ਕਰ ਰਿਹਾ ਹੈ ਫੇਲ੍ਹ

ਜ਼ਿੰਦਗੀ ਵਿੱਚ ਨਹੀਂ ਵੇਖਿਆ ਹੋਵੇਗਾ ਅਜਿਹਾ ਫਾਰਮ ਹਾਊਸ ,ਵੱਡੇ ਵੱਡੇ ਮੰਤਰੀਆਂ ਦੇ ਫਾਰਮ ਹਾਊਸ ਨੂੰ ਕਰ ਰਿਹਾ ਹੈ ਫੇਲ੍ਹ

ਨਾਨੋਕੀ ਪਿੰਡ ਦੇ ਅੱਜਕੱਲ੍ਹ ਬਹੁਤ ਜਗ੍ਹਾ ਚਰਚੇ ਹਨ ਕਿਉਂਕਿ ਇਸ ਪਿੰਡ ਨੂੰ ਸਭ ਤੋਂ ਛੋਟਾ ਪਿੰਡ ਕਿਹਾ ਗਿਆ ਹੈ। ਇਸ ਤੋਂ ਇਲਾਵਾ ਇਸ ਪਿੰਡ ਦੀ ਦਿੱਖ ਖਿੱਚ ਦਾ ਕੇਂਦਰ ਬਣੀ ਹੋਈ ਹੈ ਕਿਉਂਕਿ ਇਸ ਪਿੰਡ ਵਿੱਚ ਇੱਕ ‘ਗੈਰੀ ਫਾਰਮ’ ਬਣਿਆ ਹੋਇਆ ਹੈ। ਜੋ ਕਿ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਦਾ ਹੈ ਇਸ ਗੈਰੀ ਫਾਰਮ ਦੇ ਅੰਦਰ ਪੁਰਾਣੀਆਂ ਸਾਰੀਆਂ ਚੀਜ਼ਾਂ ਨੂੰ ਦਿਖਾਇਆ ਗਿਆ ਹੈ। ਇਸ ਤੋਂ ਇਲਾਵਾ ਇੱਥੇ ਬਹੁਤ ਸੋਹਣੇ ਸੋਹਣੇ ਘਰ ਅਤੇ ਕੋਠੀਆਂ ਬਣੀਆਂ ਹੋਈਆਂ ਹਨ ਜੋ ਕਿ ਲੋਕਾਂ ਨੂੰ ਇਹ ਅਹਿਸਾਸ ਦਿਵਾਉਂਦੀਆਂ ਹਨ ਕਿ ਉਹ ਕਿਸੇ ਬਹੁਤ ਮਹਿੰਗੀ ਜਗ੍ਹਾ ਤੇ ਆ ਗਏ ਹਨ। ਦੱਸ ਦਈਏ ਕਿ ਇਸ ਜਗ੍ਹਾ ਵਿਚ ਪੁਰਾਣੇ ਮੋਟਰਸਾਈਕਲ ,ਜੀਪਾਂ, ਟਰੈਕਟਰ ਆਦਿ ਵੀ ਦਿਖਾਏ ਗਏ ਹਨ।

ਨਾਲ ਹੀ ਇੱਥੇ ਘੋੜੇ ਵੀ ਰੱਖੇ ਹੋਏ ਹਨ ਜਿਨ੍ਹਾਂ ਨੂੰ ਬੜੇ ਸ਼ੌਕ ਨਾਲ ਉਨ੍ਹਾਂ ਦੇ ਮਾਲਕਾਂ ਵੱਲੋਂ ਪਾਲਿਆ ਜਾ ਰਿਹਾ ਹੈ । ਨਾਲ ਹੀ ਇਸ ਗੈਰੀ ਫਾਰਮ ਦੀ ਸਾਫ਼ ਸਫ਼ਾਈ ਵੀ ਉਨ੍ਹਾਂ ਵੱਲੋਂ ਖੁਦ ਹੀ ਕੀਤੀ ਜਾਂਦੀ ਹੈ ,ਇਸ ਤੋਂ ਇਲਾਵਾ ਇੱਥੇ ਬਹੁਤ ਸੋਹਣੀ ਝੀਲ ਬਣੀ ਹੋਈ ਹੈ ਜੋ ਕਿ ਲੋਕਾਂ ਲਈ ਖਿੱਚ ਦਾ ਕੇਂਦਰ ਬਣਦੀ ਹੈ ।ਦੱਸ ਦਈਏ ਕਿ ਇਸ ਪਿੰਡ ਨੂੰ ਇਹ ਐਵਾਰਡ ਵੀ ਮਿਲ ਚੁੱਕਿਆ ਹੈ ਕਿਉਂਕਿ ਇਹ ਪਿੰਡ ਭਾਰਤ ਦਾ ਸਭ ਤੋਂ ਸੋਹਣਾ ਪਿੰਡ ਮੰਨਿਆ ਜਾਂਦਾ ਹੈ ਇਸ ਤੋਂ ਇਲਾਵਾ ਇਹ ਬਹੁਤ ਛੋਟਾ ਪਿੰਡ ਹੈ।

ਇਸ ਪਿੰਡ ਵਿੱਚ ਗੈਰੀ ਫਾਰਮ ਬਣਵਾਉਣ ਵਾਲੇ ਅਬਜਿੰਦਰ ਸਿੰਘ ਜੋਗੀ ਗਰੇਵਾਲ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਸ ਫਰਮ ਦਾ ਨਾਮ ਗੈਰੀ ਫਾਰਮ ਕਿਉਂ ਰੱਖਿਆ ਗਿਆ ਉਨ੍ਹਾਂ ਨੇ ਦੱਸਿਆ ਕਿ ਉਹ ਆਰਮੀ ਵਿਚ ਸੀ ਉੱਥੇ ਗਰੇਵਾਲ ਨੂੰ ਗੈਰੀ ਕਹਿ ਕੇ ਬੁਲਾਇਆ ਜਾਂਦਾ ਹੈ। ਜਿਸ ਲਈ ਉਨ੍ਹਾਂ ਨੇ ਆਪਣੇ ਇਸ ਫਾਰਮ ਦਾ ਨਾਂ ਵੀ ਗੈਰੀ ਫਾਰਮ ਰੱਖਿਆ ਹੈ। ਸੋ ਜੋ ਵੀ ਇਸ ਪਾਰਕ ਨੂੰ ਦੇਖਣ ਆਉਂਦਾ ਹੈ ਇਸ ਦਾ ਦੀਵਾਨਾ ਹੋ ਜਾਂਦਾ ਹੈ ਕਿਉਂਕਿ ਇੱਥੇ ਬਹੁਤ ਹੀ ਸਾਫ਼ ਸਫ਼ਾਈ ਹੈ ਨਾਲ ਹੀ ਬਹੁਤ ਸਾਰੀ ਹਰਿਆਲੀ ਵੀ ਹੈ। ਨਾਲ ਹੀ ਇਸ ਗੈਰੀ ਫਾਰਮ ਦੇ ਵਿੱਚ ਬਹੁਤ ਸਾਰੇ ਝੂਲੇ ਲੱਗੇ ਹੋਏ ਹਨ ਪਾਰਕ ਬਣੇ ਹੋਏ ਹਨ ਜਿੱਥੇ ਕਿ ਲੋਕ ਠਹਿਰ ਸਕਦੇ ਹਨ ਅਤੇ ਬੱਚੇ ਝੂਲੇ ਝੂਲ ਸਕਦੇ ਹਨ ।

ਸੋ ਇੱਥੇ ਹਰ ਉਮਰ ਦਾ ਵਿਅਕਤੀ ਬਹੁਤ ਵਧੀਆ ਮਹਿਸੂਸ ਕਰਦਾ ਹੈ ਕਿਉਂਕਿ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤਕ ਦੇ ਮਨੋਰੰਜਨ ਦੀਆਂ ਚੀਜ਼ਾਂ ਇੱਥੇ ਪਈਆਂ ਹੋਈਆਂ ਹਨ। ਜਿਵੇਂ ਕਿ ਬਜ਼ੁਰਗਾਂ ਨੂੰ ਪੁਰਾਣੀਆਂ ਚੀਜ਼ਾਂ ਵਿੱਚ ਜ਼ਿਆਦਾ ਦਿਲਚਸਪੀ ਹੁੰਦੀ ਹੈ ਇਸ ਲਈ ਉਨ੍ਹਾਂ ਲਈ ਵੀ ਇੱਥੇ ਪੁਰਾਣੀਆਂ ਚੀਜ਼ਾਂ ਦਾ ਇੰਤਜ਼ਾਮ ਕੀਤਾ ਗਿਆ ਹੈ।

About khabar

Leave a Reply

Your email address will not be published. Required fields are marked *