Home / खबरे / ਪੰਜਾਬ ਦੇ ਇਕ ਪਿੰਡ ਵਿਚ ਮੌਤ ਦਾ ਤਾਂਡਵ,ਕਤਲ ਕਰਨ ਤੋਂ ਬਾਅਦ ਲਾਸ਼ ਨੂੰ ਅੱਗ ਲਾ ਕੇ ਭੱਜ ਗਏ ਕਾਤਲ

ਪੰਜਾਬ ਦੇ ਇਕ ਪਿੰਡ ਵਿਚ ਮੌਤ ਦਾ ਤਾਂਡਵ,ਕਤਲ ਕਰਨ ਤੋਂ ਬਾਅਦ ਲਾਸ਼ ਨੂੰ ਅੱਗ ਲਾ ਕੇ ਭੱਜ ਗਏ ਕਾਤਲ

ਗੁਰਦਾਸਪੁਰ ਤੋਂ ਇੱਕ ਮਾਮਲਾ ਸਾਹਮਣੇ ਆ ਰਿਹਾ ਹੈ ਜਿਥੇ ਕਿ ਇਕ ਵਿਅਕਤੀ ਵੱਲੋਂ ਇਕ ਅੱਧ ਸੜੀ ਲਾਸ਼ ਨੂੰ ਦੇਖਿਆ ਗਿਆ, ਜਿਸਤੋਂ ਬਾਅਦ ਕੇ ਉਸ ਨੇ ਹੋਰਾਂ ਲੋਕਾਂ ਨੂੰ ਉਥੇ ਬੁਲਾਇਆ ।ਜਿਸ ਤੋਂ ਬਾਅਦ ਕੇ ਪੁਲੀਸ ਨੂੰ ਇਸ ਗੱਲ ਦੀ ਖਬਰ ਦਿੱਤੀ ਗਈ ।ਹੁਣ ਪੁਲੀਸ ਵੱਲੋਂ ਇਸ ਪੂਰੇ ਮਾਮਲੇ ਦੀ ਛਾਣਬੀਣ ਕੀਤੀ ਜਾ ਰਹੀ ਹੈ ਕਿ ਇਹ ਕਿਸ ਵਿਅਕਤੀ ਦੀ ਲਾਸ਼ ਹੈ ਅਤੇ ਕਿਸ ਨੇ ਇਸ ਨੂੰ ਇੱਥੇ ਜਲਾ ਕੇ ਸੁੱਟਿਆ ਹੈ । ਜਾਣਕਾਰੀ ਮੁਤਾਬਕ ਇਕ ਵਿਅਕਤੀ ਆਪਣੇ ਪਿੰਡ ਦੇ ਨੇੜੇ ਬਣੇ ਇਕ ਪੁਲ ਦੇ ਹੇਠਾਂ ਜੰਗਲ ਪਾਣੀ ਲਈ ਗਿਆ ਸੀ। ਜਿਸ ਤੋਂ ਬਾਅਦ ਕੇ ਉਸ ਨੇ ਉੱਥੇ ਦੇਖਿਆ ਕਿ ਕੁਝ ਜਲੀ ਹੋਈ ਚੀਜ਼ ਉੱਥੇ ਪਈ ਹੈ ਜਦੋਂ ਉਸ ਨੇ ਧਿਆਨ ਨਾਲ ਦੇਖਿਆ ਤਾਂ ਇਹ ਕਿਸੇ ਵਿਅਕਤੀ ਦੀ ਸੜੀ ਹੋਈ ਲਾਸ਼ ਸੀ।

ਜਿਸ ਤੋਂ ਬਾਅਦ ਕੀ ਉਹ ਸਹਿਮ ਗਿਆ ਅਤੇ ਬਾਅਦ ਵਿੱਚ ਉਸ ਨੇ ਪਿੰਡ ਵਾਸੀਆਂ ਨੂੰ ਵੀ ਇਸ ਗੱਲ ਦੀ ਸੂਚਨਾ ਦਿੱਤੀ ।ਜਿਸ ਤੋਂ ਬਾਅਦ ਪਿੰਡ ਵਿਚ ਸਹਿਮ ਦਾ ਮਾਹੌਲ ਬਣ ਗਿਆ ਨਾਲ ਹੀ ਇਸ ਦੀ ਜਾਣਕਾਰੀ ਪੁਲੀਸ ਨੂੰ ਵੀ ਦਿੱਤੀ ਗਈ। ਹੁਣ ਪੁਲੀਸ ਵਾਲਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰਹ ਪਿੰਡ ਵਾਲਿਆਂ ਵੱਲੋਂ ਸੂਚਨਾ ਦਿੱਤੀ ਗਈ ਸੀ ਕਿ ਉਨ੍ਹਾਂ ਨੂੰ ਪੁਲ ਦੇ ਹੇਠੋਂ ਅੱਧ ਸੜੀ ਲਾਸ਼ ਮਿਲੀ ਹੈ ।ਜਿਸ ਤੋਂ ਬਾਅਦ ਮੌਕੇ ਤੇ ਪੁਲਸ ਉੱਥੇ ਪਹੁੰਚੀ ਅਤੇ ਹੁਣ ਉਨ੍ਹਾਂ ਵੱਲੋਂ ਇਸ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਗਿਆ ਹੈ ਅਤੇ ਪਤਾ ਕੀਤਾ ਜਾ ਰਿਹਾ ਹੈ ਕਿ ਇਹ ਕਿਸ ਵਿਅਕਤੀ ਦੀ ਲਾਸ਼ ਹੈ ।

ਪੁਲੀਸ ਵਾਲਿਆਂ ਦਾ ਕਹਿਣਾ ਹੈ ਕਿ ਇਹ ਇੱਕ ਕ-ਤ-ਲ ਦਾ ਮਾਮਲਾ ਲੱਗਦਾ ਹੈ ਅਤੇ ਉਨ੍ਹਾਂ ਵੱਲੋਂ ਇਹ ਜਲਦੀ ਹੀ ਪਤਾ ਲਗਾ ਲਿਆ ਜਾਵੇਗਾ ਕਿ ਕਿਸੇ ਵਿਅਕਤੀ ਨੇ ਇਸ ਲਾਸ਼ ਨੂੰ ਇੱਥੇ ਛੁੱਟਿਆ ਹੈ ਅਤੇ ਕਿਸ ਵਜ੍ਹਾ ਕਾਰਨ ਇਸ ਦਾ ਕਤਲ ਕੀਤਾ ਗਿਆ ਹੈ। ਸੋ ਇਹ ਇਕ ਬਹੁਤ ਹੀ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆ ਰਹੀ ਹੈ। ਜਿਸ ਤੋਂ ਬਾਅਦ ਕੇ ਪਿੰਡ ਵਾਸੀਆਂ ਵਿੱਚ ਵੀ ਅਜਿਹਾ ਮਾਹੌਲ ਬਣਿਆ ਹੋਇਆ ਹੈ ਕਿ ਸਾਰੇ ਡਰੇ ਹੋਏ ਹਨ ਕਿ ਇਸ ਤਰੀਕੇ ਨਾਲ ਕੋਈ ਅੱਧ ਸੜੀ ਲਾਸ਼ ਉਨ੍ਹਾਂ ਦੇ ਪਿੰਡ ਵਿੱਚ ਕੌਣ ਸੁੱਟ ਸਕਦਾ ਹੈ ।

ਜਦੋਂ ਪਿੰਡ ਵਾਸੀਆਂ ਨੂੰ ਇਸ ਗੱਲ ਦਾ ਪਤਾ ਚੱਲਿਆ ਸੀ ਤਾਂ ਉਹ ਵੱਡੀ ਗਿਣਤੀ ਵਿਚ ਪੁਲ ਹੇਠ ਪਹੁੰਚੇ ਸੀ ਅਤੇ ਉਨ੍ਹਾਂ ਨੇ ਮੌਕੇ ਦਾ ਜਾਇਜ਼ਾ ਲਿਆ ਸੀ ਜਿਸ ਤੋਂ ਬਾਅਦ ਕੇ ਪੁਲੀਸ ਵਾਲਿਆਂ ਨੂੰ ਖ਼ਬਰ ਕੀਤੀ ਗਈ ਸੀ ।

About khabar

Leave a Reply

Your email address will not be published. Required fields are marked *