Home / खबरे / ਫਾਸਟ ਫੂਡ ਖਾਣ ਵਾਲੇ ਹੋ ਜਾਓ ਸਾਵਧਾਨ ,ਫਾਸਟ ਫੂਡ ਦੇ ਡੱਬੇ ਅਤੇ ਕਾਗਜ਼ਾਂ ਦੀ ਸੱਚਾਈ ਜਾਣ ਕੇ ਹੋ ਜਾਓਗੇ ਹੈਰਾਨ

ਫਾਸਟ ਫੂਡ ਖਾਣ ਵਾਲੇ ਹੋ ਜਾਓ ਸਾਵਧਾਨ ,ਫਾਸਟ ਫੂਡ ਦੇ ਡੱਬੇ ਅਤੇ ਕਾਗਜ਼ਾਂ ਦੀ ਸੱਚਾਈ ਜਾਣ ਕੇ ਹੋ ਜਾਓਗੇ ਹੈਰਾਨ

ਅੱਜਕਲ ਲੋਕ ਫਾਸਟ ਫੂਡ ਦਾ ਬਹੁਤ ਜ਼ਿਆਦਾ ਸੇਵਨ ਕਰਦੇ ਹਨ। ਜਿਸ ਕਾਰਨ ਉਹ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ ਤੁਹਾਨੂੰ ਦੱਸ ਦਈਏ ਕਿ ਫਾਸਟ ਫੂਡ ਜਿਹੜੇ ਸ਼ੀਟਾਂ ,ਡੱਬਿਆਂ ਜਾਂ ਗੱਤਿਆਂ ਵਿੱਚ ਪੈਕ ਕੀਤਾ ਜਾਂਦਾ ਹੈ ।ਉਹ ਫਾਸਟ ਫੂਡ ਤੋਂ ਵੀ ਜ਼ਿਆਦਾ ਖ਼ਤਰਨਾਕ ਹੁੰਦੇ ਹਨ ਕਿਉਂਕਿ ਇਨ੍ਹਾਂ ਸੀਟਾਂ ਡੱਬਿਆਂ ਜਾਂ ਗੱਤਿਆਂ ਵਿੱਚ ਅਜਿਹੇ ਕੈਮੀਕਲ ਵਰਤੇ ਜਾਂਦੇ ਹਨ, ਜੋ ਕਿ ਸਾਡੇ ਸਰੀਰ ਲਈ ਬਹੁਤ ਜ਼ਿਆਦਾ ਖ਼ਤਰਨਾਕ ਹੁੰਦੇ ਹਨ ।ਸੋ ਜੇਕਰ ਅਸੀ ਅਜਿਹੇ ਕਿਸੇ ਵੀ ਭੋਜਨ ਦਾ ਇਸਤੇਮਾਲ ਕਰਦੇ ਹਾਂ ਜੋ ਕੇ ਇਨ੍ਹਾਂ ਕੈਮੀਕਲ ਬਾਰੇ ਲਏ ਡੱਬਿਆਂ ਵਿੱਚ ਪੈਕ ਕੀਤਾ ਹੁੰਦਾ ਹੈ ਤਾਂ ਸਾਡੇ ਸਰੀਰ ਲਈ ਇਸ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ ਹੈ ਕਿਉਂਕਿ ਜਦੋਂ ਫਾਸਟ ਫੂਡ ਨੂੰ ਇੱਕ ਪੇਪਰ ਵਿੱਚ ਪੈਕ ਕੀਤਾ ਜਾਂਦਾ ਹੈ

ਤਾਂ ਉਸ ਉਤੇ ਇਕ ਗਰੀਸ ਦੀ ਵਰਤੋਂ ਵੀ ਕੀਤੀ ਜਾਂਦੀ ਹੈ ਤਾਂ ਜੋ ਭੋਜਨ ਛੇਤੀ ਖਰਾਬ ਨਾ ਹੋ ਸਕੇ। ਪਰ ਦੱਸ ਦੇਈਏ ਕਿ ਇਸ ਗ੍ਰੀਸ ਵਿੱਚ ਬਹੁਤ ਸਾਰੇ ਅਜਿਹੇ ਕੈਮੀਕਲ ਪਾਏ ਜਾਂਦੇ ਹਨ ਜੋ ਕਿ ਸਾਡੇ ਸਰੀਰ ਵਿਚ ਗੰਭੀਰ ਸਮੱਸਿਆਵਾਂ ਨੂੰ ਜਨਮ ਦੇ ਸਕਦੇ ਹਨ ਜਿਵੇਂ ਕਿ ਕੈਂਸਰ ਵਰਗੀਆਂ ਗੰਭੀਰ ਬੀਮਾਰੀਆਂ ਅਜਿਹੇ ਹੀ ਕੈਮੀਕਲਾਂ ਤੋਂ ਪੈਦਾ ਹੁੰਦੀਆਂ ਹਨ। ਜੋ ਕਿ ਇਨ੍ਹਾਂ ਪੈਕਿੰਗ ਵਾਲੀਆਂ ਚੀਜ਼ਾਂ ਵਿੱਚ ਵਰਤੀਆਂ ਜਾਂਦੀਆਂ ਹਨ ।ਸੋ ਜੇਕਰ ਅਸੀਂ ਆਪਣੀ ਸਿਹਤ ਨੂੰ ਤੰਦਰੁਸਤ ਰੱਖਣਾ ਚਾਹੁੰਦੇ ਹਾਂ ਤਾਂ ਤੁਹਾਨੂੰ ਕਦੇ ਵੀ ਪੈਕ ਕੀਤੇ ਹੋਏ ਖਾਣੇ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ ।ਭਾਵੇਂ ਕਿ ਅਸੀਂ ਫਾਸਟ ਫੂਡ ਦਾ ਕਦੇ ਕਦੇ ਇਸਤੇਮਾਲ ਕਰ ਸਕਦੇ ਹਾ

ਪਰ ਜਿਹੜੇ ਲੋਕ ਰੋਜ਼ਾਨਾ ਫਾਸਟ ਫੂਡ ਖਾਂਦੇ ਹਨ ਉਨ੍ਹਾਂ ਦੀ ਸਿਹਤ ਨੂੰ ਬਹੁਤ ਜ਼ਿਆਦਾ ਖ਼ਤਰਾ ਹੋ ਜਾਂਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਦੀ ਇਮਿਊਨਿਟੀ ਘਟ ਜਾਂਦੀ ਹੈ ਭਾਵ ਕੇ ਰੋਗਾਂ ਨਾਲ ਲੜਨ ਦੀ ਸ਼ਕਤੀ ਉਨ੍ਹਾਂ ਦੇ ਸਰੀਰ ਵਿੱਚੋਂ ਖ਼ਤਮ ਹੋ ਜਾਂਦੀ ਹੈ ਅਤੇ ਜੇਕਰ ਉਨ੍ਹਾਂ ਉਥੇ ਕਿਸੇ ਵੀ ਪ੍ਰਕਾਰ ਦੇ ਵਾਇਰਸ ਦਾ ਹਮਲਾ ਹੁੰਦਾ ਹੈ ਤਾਂ ਉਸ ਨੂੰ ਕਦੇ ਵੀ ਸਹਾਰ ਨਹੀਂ ਸਕਣਗੇ ਅਤੇ ਇਸ ਨਾਲ ਉਨ੍ਹਾਂ ਦੀ ਮੌਤ ਵੀ ਹੋ ਜਾਂਦੀ ਹੈ ।

About khabar

Leave a Reply

Your email address will not be published. Required fields are marked *