Breaking News
Home / खबरे / ਭਾਨਾ ਸਿੱਧੂ ਨੇ ਲਾਈਵ ਹੋ ਕੇ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਵਾਲਿਆਂ ਦੀਆਂ ਚਾਲਾਂ ਬਾਰੇ ਕੀਤਾ ਸੁਚੇਤ

ਭਾਨਾ ਸਿੱਧੂ ਨੇ ਲਾਈਵ ਹੋ ਕੇ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਵਾਲਿਆਂ ਦੀਆਂ ਚਾਲਾਂ ਬਾਰੇ ਕੀਤਾ ਸੁਚੇਤ

ਸਾਡੇ ਪੰਜਾਬ ਵਿੱਚ 2022 ਦੀਆਂ ਵੋਟਾਂ ਜਿਉਂ ਜਿਉਂ ਨੇੜੇ ਲੱਗ ਰਹੀਆਂ ਹਨ ।ਉਸ ਦੇ ਨਾਲ ਹੀ ਰਾਜਨੀਤੀ ਅਖਾੜਾ ਭਖਣਾ ਸ਼ੁਰੂ ਹੋ ਗਿਆ ਹੈ।ਹਰ ਇੱਕ ਪਾਰਟੀ ਦੇ ਵੱਲੋਂ ਦੂਜੀ ਪਾਰਟੀ ਉੱਪਰ ਦੋਸ਼ ਲਗਾਏ ਜਾ ਰਹੇ ਹਨ ਅਤੇ ਆਪਣੇ ਆਪ ਨੂੰ ਸਹੀ ਸਾਬਤ ਕਰਨ ਵਿੱਚ ਜੁਟੇ ਹੋਏ ਹਨ ।ਕਾਂਗਰਸ ਪਾਰਟੀ ਵੱਲੋਂ ਅਕਾਲੀਆਂ ਅਤੇ ਆਮ ਆਦਮੀ ਪਾਰਟੀ ਉੱਪਰ ਨਿਸ਼ਾਨੇ ਲਗਾਏ ਜਾ ਰਹੇ ਹਨ।ਅਕਾਲੀਆਂ ਵੱਲੋਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਉੱਪਰ ਨਿਸ਼ਾਨੇ ਛੱਡੇ ਜਾ ਰਹੇ ਹਨ।ਇਸਦੇ ਨਾਲ ਹੀ ਆਮ ਆਦਮੀ ਪਾਰਟੀ ਵੀ ਬਾਕੀ ਸਾਰੀਆਂ ਪਾਰਟੀਆਂ ਨੂੰ ਮਾੜਾ ਕਹਿ ਕੇ ਆਪਣੇ ਆਪ ਨੂੰ ਸੱਤਾ ਵਿੱਚ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ।ਪਰ ਇਸ ਰਾਜਨੀਤੀ ਉੱਪਰ ਬੋਲਦਿਆਂ ਭਾਨਾ ਸਿੱਧੂ ਨੇ ਕਿਹਾ ਕਿ ਇਹ ਸਾਰੀਆਂ ਰਾਜਨੀਤਿਕ ਪਾਰਟੀਆਂ ਆਪਸ ਵਿੱਚ ਮਿਲੀਆਂ ਹੋਈਆਂ ਹਨ

ਅਤੇ ਸਾਡੇ ਪੰਜਾਬ ਨੂੰ ਧਰਮਾਂ ਦੇ ਨਾਮ ਉੱਤੇ ਲੜਾ ਕੇ ਸਾਡੇ ਉੱਪਰ ਇਹ ਰਾਜ ਕਰਦੀਆਂ ਹਨ।ਉਨ੍ਹਾਂ ਸਿੱਧੂ ਦਾ ਕਹਿਣਾ ਹੈ ਕਿ ਸਾਡੇ ਸਿੱਖ ਧਰਮ ਵਿੱਚ ਕੋਈ ਵੀ ਯਾਤ ਹੋਵੇ ਕੋਈ ਵੀ ਵਿਅਕਤੀ ਹੋਵੇ ਉਹ ਸਿਰਫ਼ ਸਿੱਖ ਹੀ ਹੈ ਅਸੀਂ ਜਾਤਾਂ ਵਿਚ ਨਹੀਂ ਵੰਡਣਾ ਚਾਹੁੰਦੇ।ਉਨ੍ਹਾਂ ਨਾਲ ਹੀ ਇਨ੍ਹਾਂ ਰਾਜਨੀਤਕ ਪਾਰਟੀਆਂ ਵੱਲੋਂ ਸਾਨੂੰ ਹਿੰਦੂ ਅਤੇ ਸਿੱਖ ਕਹਿ ਕੇ ਲੜਾਇਆ ਜਾਂਦਾ ਹੈ ।ਉਨ੍ਹਾਂ ਸਿੱਧੂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕਹਿੰਦੀ ਹੈ ਕਿ ਅਸੀਂ ਆਪਣਾ ਇਕ ਨਵਾਂ ਦੇਸ਼ ਬਣਾਵਾਂਗੇ ਜਿਸ ਵਿਚ ਸਿਰਫ ਸਿੱਖ ਹੋਣਗੇ ਉਨ੍ਹਾਂ ਨੇ ਕਿਹਾ ਹੈ ਕਿ ਜੋ ਸਿੱਖ ਆਪਣਾ ਅਲੱਗ ਦੇਸ਼ ਬਣਾਉਣਾ ਚਾਹੁੰਦੇ ਹਨ ਉਹ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਤੋਂ ਤਖ਼ਤ ਸਾਹਿਬ ਦੀ ਗੱਦੀ ਤਾਂ ਖੋਹ ਕੇ ਦਿਖਾਉਣ।

ਕਿਉਂਕਿ ਜਦੋਂ ਤੋਂ ਇਹ ਸ਼੍ਰੋਮਣੀ ਅਕਾਲੀ ਦਲ ਬਣੀ ਹੈ ਉਦੋਂ ਤੋਂ ਹੀ ਹਰਿਮੰਦਰ ਸਾਹਿਬ ਦਾ ਸਾਰਾ ਕੰਮਕਾਰ ਇਨ੍ਹਾਂ ਦੇ ਕੋਲ ਹੀ ਹੈ ਇਨ੍ਹਾਂ ਦਾ ਜੋ ਦਿਲ ਕਰਦਾ ਹੈ ਉੱਥੇ ਜਾ ਕੇ ਉਹੀ ਕਰਦੇ ਹਨ।ਕ੍ਰਿਪਾਨਾਂ ਸਿੱਧੂ ਨੇ ਕਿਹਾ ਕਿ ਜੇਕਰ ਆਪਣਾ ਅਲੱਗ ਦੇਸ਼ ਬਣਾ ਲਵੇ ਤਾਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਤੋਂ ਸਾਨੂੰ ਆਜ਼ਾਦੀ ਪਾਉਣੀ ਪਵੇਗੀ ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਕੈਪਟਨ ਪਰਿਵਾਰ ਨੂੰ ਵੀ ਇਸ ਪੰਜਾਬ ਤੋਂ ਅਲੱਗ ਕਰਨਾ ਪਵੇਗਾ ।ਤਾਂ ਹੀ ਸਾਡੇ ਸਮਾਜ ਦੇ ਵਿੱਚ ਕੁਝ ਨਾ ਕੁਝ ਨਵਾਂ ਹੋ ਸਕਦਾ ਹੈ ਨਹੀਂ ਤਾਂ ਇਹ ਦੋਵੇਂ ਕੈਪਟਨ ਅਤੇ ਬਾਦਲ ਪਰਿਵਾਰ ਸਾਡੇ ਪੰਜਾਬ ਨੂੰ ਹੌਲੀ ਹੌਲੀ ਨਿਕਲਣ ਲੱਗੇ ਹੋਏ ਹਨ।ਭਾਮਾ ਸਿੱਧੂ ਨੇ ਸਾਰੇ ਹੀ ਪੰਜਾਬੀ ਵੀਰਾਂ ਨੂੰ ਅਪੀਲ ਕੀਤੀ ਕਿ ਆਉਣ ਵਾਲੀਆਂ ਚੋਣਾਂ ਵਿੱਚ ਇਨ੍ਹਾਂ ਨੂੰ ਬੁਰੀ ਤਰ੍ਹਾਂ ਹਰਾਇਆ ਜਾਵੇ ਤਾਂ ਜੋ ਸਾਡੇ ਪੰਜਾਬ ਨੂੰ ਇੱਕ ਨਵੀਂ ਪਾਰਟੀ ਮਿਲ ਸਕੇ ਜੋ ਕਿ ਸਾਡੇ ਪੰਜਾਬ ਦੇ ਬਾਰੇ ਕੁਝ ਨਾ ਕੁਝ ਸੋਚੇ ;

About khabar

Leave a Reply

Your email address will not be published. Required fields are marked *