Home / खबरे / ਚਾਹਵਾਨ ਨਾਲ ਵਿਆਹੀ ਸੀ ਧੀ ਪੁਲਸ ਮੁਲਾਜ਼ਮਾਂ ਨਾਲ ,ਗਰਭਵਤੀ ਹੋਈ ਤੋਂ ਹੋਈ ਮੌਤ, ਮਾਂ ਦਾ ਰੋ ਰੋ ਬੁਰਾ ਹਾਲ

ਚਾਹਵਾਨ ਨਾਲ ਵਿਆਹੀ ਸੀ ਧੀ ਪੁਲਸ ਮੁਲਾਜ਼ਮਾਂ ਨਾਲ ,ਗਰਭਵਤੀ ਹੋਈ ਤੋਂ ਹੋਈ ਮੌਤ, ਮਾਂ ਦਾ ਰੋ ਰੋ ਬੁਰਾ ਹਾਲ

ਫ਼ਰੀਦਕੋਟ ਵਿੱਚ ਇੱਕ ਮਾਮਲਾ ਸਾਹਮਣੇ ਆ ਰਿਹਾ ਹੈ ਜਿਥੇ ਕਿ ਵਿਆਹੁਤਾ ਲੜਕੀ ਦੀ ਮੌਤ ਹੋ ਗਈ ਹੈ, ਜੋ ਕਿ ਗਰਭਵਤੀ ਵੀ ਸੀ। ਲੜਕੀ ਦੇ ਪੇਕੇ ਪਰਿਵਾਰ ਦਾ ਕਹਿਣਾ ਹੈ ਕਿ ਉਸ ਦੇ ਸਹੁਰੇ ਪਰਿਵਾਰ ਵੱਲੋਂ ਲੜਕੀ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ, ਉਨ੍ਹਾਂ ਦੀ ਲਡ਼ਕੀ ਦੇ ਵਿਆਹ ਨੂੰ ਡੇਢ ਸਾਲ ਹੋ ਚੁੱਕਿਆ ਸੀ ਅਤੇ ਉਦੋਂ ਤੋਂ ਲੈ ਕੇ ਹੁਣ ਤਕ ਉਸ ਦੀ ਉਨ੍ਹਾਂ ਦੀ ਲੜਕੀ ਨਾਲ ਬਦਸਲੂਕੀ ਕੀਤੀ ਜਾ ਰਹੀ ਸੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਇੱਕ ਵਾਰ ਪਹਿਲਾਂ ਵੀ ਉਨ੍ਹਾਂ ਦੀ ਲੜਕੀ ਗਰਭਵਤੀ ਹੋਈ ਸੀ, ਪਰ ਉਨ੍ਹਾਂ ਦੇ ਸਹੁਰੇ ਪਰਿਵਾਰ ਵੱਲੋਂ ਲੜਕੀ ਨਾਲ ਤਸ਼ੱਦਦ ਕੀਤੀ ਗਈ ਜਿਸ ਕਾਰਨ ਉਸ ਦਾ ਬੱਚਾ ਮਰ ਗਿਆ ਸੀ

ਅਤੇ ਹੁਣ ਇਕ ਵਾਰ ਫਿਰ ਉਹ ਗਰਭਵਤੀ ਹੋਈ ਜਿਸ ਤੋਂ ਬਾਅਦ ਲੜਕੀ ਨੂੰ ਦਸ ਦਿਨਾਂ ਤਕ ਉਨ੍ਹਾਂ ਨੇ ਕਮਰੇ ਵਿਚ ਬੰਦ ਰੱਖਿਆ ਅਤੇ ਕੋਈ ਵੀ ਦਵਾਈ ਨਹੀਂ ਦਿੱਤੀ ।ਜਿਸ ਕਾਰਨ ਉਸ ਦੀ ਤਬੀਅਤ ਬਹੁਤ ਜ਼ਿਆਦਾ ਖ਼ਰਾਬ ਹੋ ਗਈ ਅਤੇ ਉਸ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿਸ ਕਾਰਨ ਹੁਣ ਉਸ ਦੀ ਮੌਤ ਹੋ ਗਈ ਹੈ। ਲੜਕੀ ਦੇ ਪੇਕੇ ਪਰਿਵਾਰ ਵਾਲਿਆਂ ਵੱਲੋਂ ਇਹ ਇਲਜ਼ਾਮ ਵੀ ਲਗਾਇਆ ਜਾ ਰਿਹਾ ਹੈ ਕਿ ਉਸਦੇ ਸਹੁਰੇ ਪਰਿਵਾਰ ਵਾਲੇ ਉਸ ਤੋਂ ਦਾਜ ਦਹੇਜ ਦੀ ਮੰਗ ਕਰਦੇ ਸੀ, ਇੱਥੋਂ ਤੱਕ ਕਿ ਉਸ ਦੀ ਸੱਸ ਕਹਿੰਦੀ ਸੀ ਕਿ ਉਸ ਦੇ ਨਾਮ ਉਹ ਪਲਾਟ ਲਵਾ ਦੇਵੇ ਅਤੇ ਉਸ ਦਾ ਪਤੀ ਉਸ ਤੋਂ ਗੱਡੀ ਦੀ ਮੰਗ ਕਰਦਾ ਸੀ ।

ਇਸ ਤੋਂ ਇਲਾਵਾ ਉਨ੍ਹਾਂ ਦੀ ਲੜਕੀ ਤੋਂ ਘਰ ਦਾ ਸਾਰਾ ਕੰਮ ਕਰਵਾਇਆ ਜਾਂਦਾ ਸੀ ਨਾਲ ਹੀ ਉਸ ਨਾਲ ਕੁੱਟਮਾਰ ਵੀ ਕੀਤੀ ਜਾਂਦੀ ਸੀ, ਸੋ ਇਸ ਲਈ ਹੁਣ ਲੜਕੀ ਦੇ ਪੇਕੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਨਾਲ ਇਨਸਾਫ ਹੋਣਾ ਚਾਹੀਦਾ ਹੈ ਅਤੇ ਲੜਕੀ ਦੇ ਸਹੁਰੇ ਪਰਿਵਾਰ ਵਾਲਿਆਂ ਉਤੇ ਕਾਰਵਾਈ ਹੋਣੀ ਚਾਹੀਦੀ ਹੈ। ਦੂਜੇ ਪਾਸੇ ਜਦੋਂ ਲੜਕੀ ਦੇ ਪਤੀ ਨਾਲ ਗੱਲਬਾਤ ਕੀਤੀ ਗਈ ਤਾਂ ਉਸਨੇ ਦੱਸਿਆ ਕਿ ਉਸ ਦੀ ਪਤਨੀ ਕਰੁਣਾ ਪੌਜ਼ੀਟਿਵ ਸੀ , ਜਿਸ ਕਾਰਨ ਉਸ ਨੂੰ ਕਿਸੇ ਨਾਲ ਮਿਲਣ ਨਹੀਂ ਦਿੱਤਾ ਜਾਂਦਾ ਸੀ ਇਸ ਤੋਂ ਇਲਾਵਾ ਉਸ ਨੇ ਦੱਸਿਆ ਕਿ ਮੇਰੇ ਮਾਤਾ ਪਿਤਾ ਵੀ ਕੋਰੋਨਾ ਪਾਜ਼ੇਟਿਵ ਹਨ। ਇਸ ਤੋਂ ਇਲਾਵਾ ਇਸ ਲੜਕੇ ਨੇ ਕਿਹਾ ਕਿ ਉਸ ਉੱਤੇ ਉਸਦੇ ਸਹੁਰੇ ਪਰਿਵਾਰ ਵੱਲੋਂ ਜੋ ਵੀ ਇਲਜ਼ਾਮ ਲਗਾਏ ਗਏ ਹਨ ਉਹ ਸਭ ਝੂਠ ਹੈ

ਅਤੇ ਉਸਦੀ ਪਤਨੀ ਦਾ ਉਨ੍ਹਾਂ ਵੱਲੋਂ ਇਲਾਜ ਕਰਵਾਇਆ ਜਾ ਰਿਹਾ ਸੀ। ਦੂਜੇ ਪਾਸੇ ਪੁਲੀਸ ਵਾਲਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਸਾਰਿਆਂ ਦੇ ਬਿਆਨ ਲਏ ਜਾ ਰਹੇ ਹਨ ਇਸ ਮਾਮਲੇ ਦੀ ਚੰਗੀ ਤਰ੍ਹਾਂ ਛਾਣਬੀਣ ਕੀਤੀ ਜਾਵੇਗੀ ਅਤੇ ਉਸ ਤੋਂ ਬਾਅਦ ਹੀ ਕਾਰਵਾਈ ਹੋ ਸਕਦੀ ਹੈ।

About khabar

Leave a Reply

Your email address will not be published. Required fields are marked *