Home / खबरे / ਫਲ ਵੇਚਣ ਵਾਲਿਆਂ ਨਾਲ ਨਗਰ ਨਿਗਮ ਵਾਲਿਆਂ ਨੇ ਕੀਤਾ ਧੱਕਾ ਵੇਖੋ ਲਾਈਵ ਵੀਡੀਓ

ਫਲ ਵੇਚਣ ਵਾਲਿਆਂ ਨਾਲ ਨਗਰ ਨਿਗਮ ਵਾਲਿਆਂ ਨੇ ਕੀਤਾ ਧੱਕਾ ਵੇਖੋ ਲਾਈਵ ਵੀਡੀਓ

ਅੱਜ ਦੇਸ਼ ਵਿੱਚ ਹਾਲਾਤ ਬਹੁਤ ਖਰਾਬ ਹੋ ਚੁੱਕੇ ਹਨ ਇੱਕ ਪਾਸੇ ਲੋਕ ਕੋਰੂਨਾ ਦੇ ਸਤਾਏ ਹੋਏ ਹਨ ਅਤੇ ਦੂਜੇ ਪਾਸੇ ਦੇਸ਼ ਦੇ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੈ, ਕਿਉਂਕਿ ਦੇਸ਼ ਦੇ ਬਹੁਤ ਸਾਰੇ ਸੂਬਿਆਂ ਵਿੱਚ ਲਾਕਡਾਊਨ ਲੱਗਿਆ ਹੋਇਆ ਹੈ। ਜਿਸ ਕਾਰਨ ਲੋਕਾਂ ਦੇ ਕਾਰੋਬਾਰ ਠੱਪ ਹੋ ਚੁੱਕੇ ਹਨ ਅਤੇ ਉਨ੍ਹਾਂ ਨੂੰ ਆਪਣਾ ਗੁਜ਼ਾਰਾ ਕਰਨਾ ਮੁਸ਼ਕਿਲ ਹੋ ਰਿਹਾ ਹੈ। ਇਸੇ ਦੌਰਾਨ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ,ਜਿਸ ਵਿੱਚ ਇੱਕ ਰੇਹੜੀ ਵਾਲਾ ਆਪਣੀ ਰੇਹੜੀ ਤੋਂ ਕੁਝ ਫਲ ਸੜਕ ਉੱਤੇ ਸੁੱਟ ਦਿੰਦਾ ਹੈ ।

ਉਸ ਸਮੇਂ ਰੇਹੜੀ ਵਾਲਾ ਬਹੁਤ ਭਾਵੁਕ ਅਤੇ ਗੁੱਸੇ ਵਿੱਚ ਦਿਖਾਈ ਦੇ ਰਿਹਾ ਹੈ ਸਾਰੇ ਫਲ ਸੜਕ ਉੱਤੇ ਸੁੱਟਣ ਤੋਂ ਬਾਅਦ ਉਹ ਆਪਣੀ ਰੇਹੜੀ ਨੂੰ ਵੀ ਸੜਕ ਦੇ ਵਿਚਾਲੇ ਉਲਟਾ ਦਿੰਦਾ ਹੈ ਅਤੇ ਨਾਲ ਹੀ ਕਹਿ ਰਿਹਾ ਹੈ ਕਿ ਜੇਕਰ ਉਨ੍ਹਾਂ ਨੂੰ ਕੰਮ ਨਹੀਂ ਕਰਨ ਦਿੱਤਾ ਜਾਵੇਗਾ ਤਾਂ ਕਿ ਉਹ ਆਪਣੇ ਬੱਚਿਆਂ ਨੂੰ ਜ਼ਹਿਰ ਦੇ ਦੇਣ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਲੋਕਾਂ ਵੱਲੋਂ ਸਰਕਾਰ ਨੂੰ ਲਾਹਨਤਾਂ ਪਾਈਆਂ ਜਾ ਰਹੀਆਂ ਹਨ ਅਤੇ ਦੇਸ਼ ਦਾ ਜੋ ਅੱਜ ਹਾਲ ਹੋ ਚੁੱਕਿਆ ਹੈ ਉਸ ਲਈ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ ,ਕਿਉਂਕਿ ਸਰਕਾਰ ਵੱਲੋਂ ਲੰਬੇ ਸਮੇਂ ਤੋਂ ਅਜਿਹੇ ਫ਼ੈਸਲੇ ਲਏ ਜਾ ਰਹੇ ਹਨ ਜੋ ਕਿ ਗ਼ਰੀਬਾਂ ਦਾ ਜਿਊਣਾ ਦੁਸ਼ਵਾਰ ਕਰ ਰਹੇ ਹਨ ।

ਪਿਛਲੇ ਸਮੇਂ ਬੀਜ ਦੋ ਕੋਰੋਨਾ ਸ਼ੁਰੂਆਤੀ ਸਮੇਂ ਵਿਚ ਆਇਆ ਸੀ ਉਸ ਸਮੇਂ ਵੀ ਮੋਦੀ ਸਰਕਾਰ ਵੱਲੋਂ ਇਕਦਮ ਲਾਗੂ ਕਰ ਦਿੱਤਾ ਗਿਆ ਸੀ ,ਜਿਸ ਕਾਰਨ ਕਈ ਮਹੀਨਿਆਂ ਤਕ ਲੋਕ ਕਮਾਈ ਨਹੀਂ ਕਰ ਸਕੇ ਸੀ। ਇਸ ਤੋਂ ਇਲਾਵਾ ਸਰਕਾਰ ਵੱਲੋਂ ਵੀ ਉਨ੍ਹਾਂ ਦੀ ਕੋਈ ਮਾਲੀ ਸਹਾਇਤਾ ਨਹੀਂ ਕੀਤੀ ਗਈ ਸੀ । ਅੱਜ ਦੇ ਸਮੇਂ ਵਿਚ ਮਹਿੰਗਾਈ ਵੀ ਅਸਮਾਨ ਨੂੰ ਛੂਹ ਰਹੀ ਹੈ ਇਸ ਸਮੇਂ ਵਿਚ ਜੇਕਰ ਗ਼ਰੀਬ ਲੋਕਾਂ ਦਾ ਕੰਮਕਾਰ ਨਹੀਂ ਚੱਲੇਗਾ ਤਾਂ ਉਹ ਖਾਣਗੇ ਕੀ? ਇਹ ਇੱਕ ਵੱਡਾ ਸਵਾਲ ਬਣਿਆ ਹੋਇਆ ਹੈ।ਸੋ ਸਰਕਾਰ ਨੂੰ ਇਨ੍ਹਾਂ ਗ਼ਰੀਬਾਂ ਬਾਰੇ ਸੋਚ ਕੇ ਫ਼ੈਸਲੇ ਲੈਣੇ ਚਾਹੀਦੇ ਹਨ ਤਾਂ ਜੋ ਇਹ ਗ਼ਰੀਬ ਵੀ ਆਪਣਾ ਗੁਜ਼ਾਰਾ ਕਰ ਸਕਣ ।

ਪਰ ਜਿਸ ਤਰੀਕੇ ਨਾਲ ਪੁਲੀਸ ਪ੍ਰਸ਼ਾਸਨ ਵੱਲੋਂ ਇਨ੍ਹਾਂ ਲੋਕਾਂ ਨਾਲ ਬਦਸਲੂਕੀ ਕੀਤੀ ਜਾ ਰਹੀ ਹੈ ਉਹ ਨਿੰਦਣਯੋਗ ਹੈ, ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਅਜਿਹੀਆਂ ਵੀਡੀਓਜ਼ ਸਾਹਮਣੇ ਆ ਰਹੀਆਂ ਹਨ ਜਿਸ ਦੌਰਾਨ ਆਮ ਜਨਤਾ ਨਾਲ ਪੁਲੀਸ ਪ੍ਰਸ਼ਾਸਨ ਧੱਕੇਸ਼ਾਹੀ ਕਰਦਾ ਹੈ।

About khabar

Leave a Reply

Your email address will not be published. Required fields are marked *