Breaking News
Home / खबरे / ਰਾਮ ਰਹੀਮ ਦੀ ਰਿਹਾਈ ਉਪਰ ਬੋਲੇ ਮਨਜੀਤ ਜੀਕੇ

ਰਾਮ ਰਹੀਮ ਦੀ ਰਿਹਾਈ ਉਪਰ ਬੋਲੇ ਮਨਜੀਤ ਜੀਕੇ

ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਨੂੰ ਪਿਛਲੇ ਦਿਨੀਂ ਬਾਰਾਂ ਘੰਟਿਆਂ ਦੀ ਪੈਰੋਲ ਦਿੱਤੀ ਗਈ ਸੀ। ਜਿਸ ਦੌਰਾਨ ਉਹ ਆਪਣੀ ਬਿਮਾਰ ਮਾਂ ਨੂੰ ਗੁੜਗਾਉਂ ਦੇ ਮਨੇਸਰ ਫਾਰਮ ਹਾਊਸ ਵਿਚ ਮਿਲਣ ਲਈ ਗਏ ਸੀ। ਜਾਣਕਾਰੀ ਮੁਤਾਬਕ ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਵੱਲੋਂ ਇੱਕੀ ਦਿਨਾਂ ਦੀ ਪੈਰੋਲ ਮੰਗੀ ਗਈ ਸੀ, ਪਰ ਉਨ੍ਹਾਂ ਨੂੰ ਸਿਰਫ ਬਾਰਾਂ ਘੰਟਿਆਂ ਦੀ ਪੈਰੋਲ ਦਿੱਤੀ ਗਈ ਸੀ। ਕਰੜੀ ਸੁਰੱਖਿਆ ਦੇ ਅੰਦਰ ਉਨ੍ਹਾਂ ਨੂੰ ਉਨ੍ਹਾਂ ਦੀ ਮਾਂ ਨਾਲ ਮਿਲਵਾਇਆ ਗਿਆ, ਇਸ ਤੋਂ ਇਲਾਵਾ ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਉਨ੍ਹਾਂ ਨੂੰ ਮਿਲਣ ਆਏ। ਨਾਲ ਹੀ ਹਨੀਪ੍ਰੀਤ ਜੋ ਕਿ ਅਕਸਰ ਹੀ ਰਾਮ ਰਹੀਮ ਨਾਲ ਸੁਰਖੀਆਂ ਵਿੱਚ ਰਹਿੰਦੀ ਹੈ

ਉਹ ਵੀ ਰਾਮ ਰਹੀਮ ਨੂੰ ਮਿਲਣ ਲਈ ਆਈ ।ਇਸ ਤੋਂ ਬਾਅਦ ਕੁਝ ਲੋਕਾਂ ਵੱਲੋਂ ਰਾਮ ਰਹੀਮ ਨੂੰ ਦਿੱਤੀ ਗਈ ਪੈਰੋਲ ਦਾ ਵਿਰੋਧ ਵੀ ਕੀਤਾ ਜਾ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਜਿਹੜੇ ਸਿੰਘ ਵੀਹ ਵੀਹ ਸਾਲਾਂ ਤੋਂ ਜੇਲ੍ਹਾਂ ਵਿੱਚ ਬੰਦ ਹਨ। ਉਨ੍ਹਾਂ ਨੂੰ ਅੱਜ ਤੱਕ ਪੈਰੋਲ ਨਹੀਂ ਦਿੱਤੀ ਗਈ ਅਤੇ ਰਾਮ ਰਹੀਮ ਨੂੰ ਜੇਲ੍ਹ ਵਿੱਚ ਬੰਦ ਹੋਏ ਕੁਝ ਹੀ ਸਾਲ ਹੋਏ ਹਨ ।ਪਰ ਉਸ ਨੂੰ ਪੈਰੋਲ ਦੇ ਦਿੱਤੀ ਗਈ ਇਸੇ ਮੁੱਦੇ ਉੱਤੇ ਮਨਜੀਤ ਸਿੰਘ ਜੀਕੇ ਨੇ ਬੋਲਦੇ ਹੋਏ ਕਿਹਾ ਕਿ ਉਹ ਅਦਾਲਤ ਦੇ ਇਸ ਫ਼ੈਸਲੇ ਉੱਤੇ ਕੜੀ ਨਿੰਦਾ ਕਰਦੇ ਹਨ ਕਿਉਂਕਿ ਜਿਹੜੇ ਸਿੰਘ ਲੋਕਾਂ ਦੀ ਰੱਖਿਆ ਕਰਦੇ ਹੋਏ ਜੇਲ੍ਹਾਂ ਵਿਚ ਗਏ ਹਨ ,ਉਨ੍ਹਾਂ ਨੂੰ ਅੱਜ ਤੱਕ ਪੈਰੋਲ ਨਹੀਂ ਦਿੱਤੀ ਗਈ

ਤਾਂ ਜੋ ਉਹ ਆਪਣੇ ਪਰਿਵਾਰਾਂ ਨਾਲ ਮਿਲ ਸਕਣ ਉਨ੍ਹਾਂ ਨੇ ਸਵਾਲ ਖੜ੍ਹਾ ਕੀਤਾ ਕਿ ਕੀ ਉਨ੍ਹਾਂ ਸਿੰਘਾਂ ਦੇ ਪਰਿਵਾਰ ਨਹੀਂ ਹਨ ।ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਜੇਕਰ ਰਾਮ ਰਹੀਮ ਨੂੰ ਪੈਰੋਲ ਦਿੱਤੀ ਜਾ ਸਕਦੀ ਹੈ ਤਾਂ ਜਗਤਾਰ ਸਿੰਘ ਹਵਾਰਾ ਵਰਗੇ ਯੋਧਿਆਂ ਨੂੰ ਵੀ ਪੈਰੋਲ ਦਿੱਤੀ ਜਾਣੀ ਚਾਹੀਦੀ ਹੈ। ਇਸ ਤੋਂ ਇਲਾਵਾ ਵੀ ਹੋਰ ਬਹੁਤ ਸਾਰੇ ਸਿੰਘ ਜੇਲ੍ਹਾਂ ਵਿੱਚ ਬੰਦ ਹਨ ਅਤੇ ਉਨ੍ਹਾਂ ਨੂੰ ਪੈਰੋਲ ਦੇਣੀ ਚਾਹੀਦੀ ਹੈ, ਕਿਉਂਕਿ ਇਹ ਸਿੰਘ ਲੋਕਾਂ ਦੀ ਸੁਰੱਖਿਆ ਕਰਦੇ ਹੋਏ ਜੇਲ੍ਹਾਂ ਵਿਚ ਸਜ਼ਾ ਕੱਟ ਰਹੇ ਹਨ। ਪਰ ਦੂਜੇ ਪਾਸੇ ਰਾਮ ਰਹੀਮ ਜੋ ਕਿ ਇਕ ਬਲਾਤਕਾਰੀ ਹੈ , ਲੋਕਾਂ ਨੂੰ ਨਿਪੁੰਸਕ ਬਣਾਉਣ ਦਾ ਮਾਮਲਾ ਉਸ ਉੱਤੇ ਦਰਜ ਹੈ ਨਾਲ ਹੀ ਬਹੁਤ ਸਾਰੇ ਲੋਕਾਂ ਦੇ ਕਤਲ ਵੀ ਉਸ ਨੇ ਕੀਤੇ ਹਨ। ਇਸ ਤੋਂ ਇਲਾਵਾ ਵੀ ਰਾਮ ਰਹੀਮ ਉੱਤੇ ਬਹੁਤ ਸਾਰੇ ਕੇਸ ਦਰਜ ਹਨ

ਜਿਨ੍ਹਾਂ ਦਾ ਫੈਸਲਾ ਹੋਣਾ ਅਜੇ ਬਾਕੀ ਹੈ ਭਾਵੇਂ ਕਿ ਰਾਮ ਰਹੀਮ ਨੂੰ ਵੀਹ ਸਾਲ ਦੀ ਸਜ਼ਾ ਸੁਣਾਈ ਗਈ ਹੈ ਅਤੇ ਉਹ ਸੁਨਾਰੀਆ ਜੇਲ੍ਹ ਵਿੱਚ ਬੰਦ ਹੈ ,ਪਰ ਫਿਰ ਵੀ ਉਸ ਨੂੰ ਬਹੁਤ ਛੇਤੀ ਪੈਰੋਲ ਦਿੱਤੀ ਗਈ ਜਿਸ ਉਤੇ ਮਨਜੀਤ ਸਿੰਘ ਜੀਕੇ ਨੇ ਬਹੁਤ ਨਾਰਾਜ਼ਗੀ ਜਤਾਈ ।

About khabar

Leave a Reply

Your email address will not be published. Required fields are marked *