Home / खबरे / ਰਾਮ ਰਹੀਮ ਦੀ ਹਨੀਪ੍ਰੀਤ ਨਾਲ ਮੁਲਾਕਾਤ ਤੋਂ ਬਾਅਦ ਵੀਡੀਓ ਆਈ ਸਾਹਮਣੇ ,ਡੇਰਾ ਪ੍ਰੇਮੀਆਂ ਨੂੰ ਕਹਿ ਦਿੱਤੀ ਇਹ ਵੱਡੀ ਗੱਲ

ਰਾਮ ਰਹੀਮ ਦੀ ਹਨੀਪ੍ਰੀਤ ਨਾਲ ਮੁਲਾਕਾਤ ਤੋਂ ਬਾਅਦ ਵੀਡੀਓ ਆਈ ਸਾਹਮਣੇ ,ਡੇਰਾ ਪ੍ਰੇਮੀਆਂ ਨੂੰ ਕਹਿ ਦਿੱਤੀ ਇਹ ਵੱਡੀ ਗੱਲ

ਪਿਛਲੇ ਦਿਨੀਂ ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਆਪਣੀ ਮਾਂ ਦਾ ਹਾਲ ਜਾਨਣ ਲਈ ਪੈਰੋਲ ਲੈ ਕੇ ਗੁੜਗਾਓਂ ਦੇ ਮਨੇਸਰ ਫ਼ਾਰਮ ਹਾਊਸ ਵਿੱਚ ਪਹੁੰਚੇ ਸਨ ।ਜਾਣਕਾਰੀ ਮੁਤਾਬਕ ਪਿਛਲੇ ਲੰਬੇ ਸਮੇਂ ਤੋਂ ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਵੱਲੋਂ ਪੈਰੋਲ ਦੀ ਮੰਗ ਕੀਤੀ ਜਾ ਰਹੀ ਸੀ, ਕਿਉਂਕਿ ਉਨ੍ਹਾਂ ਨੇ ਕਿਹਾ ਸੀ ਕਿ ਉਨ੍ਹਾਂ ਦੀ ਮਾਂ ਦੀ ਹਾਲਤ ਖ਼ਰਾਬ ਹੈ ਜਿਸ ਲਈ ਉਨ੍ਹਾਂ ਨੂੰ ਪੈਰੋਲ ਦਿੱਤੀ ਜਾਵੇ। ਦੱਸਿਆ ਜਾ ਰਿਹਾ ਹੈ ਕਿ ਰਾਮ ਰਹੀਮ ਵੱਲੋਂ ਇੱਕੀ ਦਿਨਾਂ ਦੀ ਪੈਰੋਲ ਮੰਗੀ ਗਈ ਸੀ, ਪਰ ਉਨ੍ਹਾਂ ਨੂੰ ਸਿਰਫ਼ ਬਾਰਾਂ ਘੰਟਿਆਂ ਦੀ ਪੈਰੋਲ ਦਿੱਤੀ ਗਈ ਸੀ ਭਾਵੇਂ ਕਿ ਕੱਲ੍ਹ ਇਹ ਖ਼ਬਰਾਂ ਚੱਲ ਰਹੀਆਂ ਸੀ ਕਿ ਰਾਮ ਰਹੀਮ ਨੂੰ ਅਠਤਾਲੀ ਘੰਟੇ ਦੀ ਪੈਰੋਲ ਦਿੱਤੀ ਗਈ ਹੈ ।

ਪਰ ਅਸਲ ਵਿੱਚ ਉਨ੍ਹਾਂ ਸਿਰਫ਼ ਬਾਰਾਂ ਘੰਟਿਆਂ ਦੀ ਪੈਰੋਲ ਦਿੱਤੀ ਗਈ ਸੀ ਅਤੇ ਇਸ ਪੈਰੋਲ ਤੋਂ ਬਾਅਦ ਉਹ ਸਿੱਧਾ ਗੁੜਗਾਉਂ ਦੇ ਮਨੇਸਰ ਫ਼ਾਰਮ ਹਾਊਸ ਵਿੱਚ ਆਪਣੀ ਮਾਂ ਨੂੰ ਮਿਲਣ ਲਈ ਪਹੁੰਚੇ ਜਿੱਥੇ ਕਿ ਉਨ੍ਹਾਂ ਦੀ ਮੁਲਾਕਾਤ ਹਨੀਪ੍ਰੀਤ , ਉਨ੍ਹਾਂ ਦੀ ਪਤਨੀ ਅਤੇ ਪੁੱਤਰ ਨਾਲ , ਡੇਰਾ ਸੱਚਾ ਸੌਦਾ ਦੀ ਚੇਅਰਪਰਸਨ ਨਾਲ ਵੀ ਹੋਈ ।ਜਾਣਕਾਰੀ ਮੁਤਾਬਕ ਜਦੋਂ ਡੇਰਾ ਸੱਚਾ ਸੌਦਾ ਦੇ ਮੁਖੀ ਨੂੰ ਮਨੇਸਰ ਫਾਰਮ ਹਾਊਸ ਵਿਚ ਲਿਆਂਦਾ ਗਿਆ ਤਾਂ ਉਸ ਸਮੇਂ ਪੁਲਸ ਪ੍ਰਸ਼ਾਸਨ ਵੱਲੋਂ ਬਹੁਤ ਸਖ਼ਤਾਈ ਵਰਤੀ ਗਈ ਅਤੇ ਲਗਪਗ ਦੋ ਸੌ ਜਵਾਨਾਂ ਨੂੰ ਦੀ ਤੈਨਾਤੀ ਕੀਤੀ ਗਈ ਤਾਂ ਜੋ ਡੇਰਾ ਸੱਚਾ ਸੌਦਾ ਰਾਮ ਰਹੀਮ ਦੇ ਸਮਰਥਕ ਉੱਥੇ ਆ ਕੇ ਭੀੜ ਜਮ੍ਹਾ ਨਾ ਕਰ ਸਕਣ ।

ਕਿਉਂਕਿ ਪਿਛਲੇ ਸਮੇਂ ਜਦੋਂ ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਨੂੰ ਰੋਹਤਕ ਪੀਜੀਆਈ ਲਿਆਂਦਾ ਗਿਆ ਸੀ ਜਦੋਂ ਉਨ੍ਹਾਂ ਦੀ ਹਾਲਤ ਵਿਗੜੀ ਸੀ ਉਸ ਸਮੇਂ ਹਸਪਤਾਲ ਦੇ ਸਾਹਮਣੇ ਬਹੁਤ ਜ਼ਿਆਦਾ ਇਕੱਠੇ ਹੋਣੇ ਸ਼ੁਰੂ ਹੋ ਗਏ ਸੀ, ਜਿਸ ਤੋਂ ਬਾਅਦ ਪੁਲੀਸ ਪ੍ਰਸ਼ਾਸਨ ਦੀਆਂ ਪ੍ਰੇਸ਼ਾਨੀਆਂ ਵਧ ਗਈਆਂ ਸੀ। ਇਸ ਲਈ ਪੁਲੀਸ ਪ੍ਰਸ਼ਾਸਨ ਵੱਲੋਂ ਹੋਣਾ ਪਹਿਲਾਂ ਹੀ ਪੁਖਤਾ ਇੰਤਜ਼ਾਮ ਕੀਤੇ ਗਏ ਤਾਂ ਜੋ ਸਮਰਥਕ ਕਿਸੇ ਵੀ ਤਰੀਕੇ ਦੀ ਹਲਚਲ ਨਾ ਕਰ ਸਕਣ ਅਤੇ ਕਿਸੇ ਵੀ ਪ੍ਰਕਾਰ ਦਾ ਕੋਈ ਹਾਦਸਾ ਇਥੇ ਨਾ ਵਾਪਰ ਜਾਵੇ ।

ਭਾਵੇਂ ਕਿ ਕੁਝ ਲੋਕਾਂ ਵੱਲੋਂ ਰਾਮ ਰਹੀਮ ਨੂੰ ਪੈਰੋਲ ਦਿੱਤੇ ਜਾਣ ਤੇ ਨਾਰਾਜ਼ਗੀ ਜਤਾਈ ਜਾ ਰਹੀ ਹੈ, ਪਰ ਰਾਮ ਰਹੀਮ ਦੇ ਸਮਰਥਕਾਂ ਵਿਚ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ ।

About khabar

Leave a Reply

Your email address will not be published. Required fields are marked *