Breaking News
Home / खबरे / ਕੌਣ ਸੀ ਮੌਗਾ ਜਹਾਜ਼ ਕ੍ਰੈਸ਼ ਵਿਚ ਸ਼ਹੀਦ ਹੋਣ ਵਾਲਾ ਅਭਿਨਵ ਚੌਧਰੀ, ਜਾਣੋ ਪੂਰੀ ਜਾਣਕਾਰੀ

ਕੌਣ ਸੀ ਮੌਗਾ ਜਹਾਜ਼ ਕ੍ਰੈਸ਼ ਵਿਚ ਸ਼ਹੀਦ ਹੋਣ ਵਾਲਾ ਅਭਿਨਵ ਚੌਧਰੀ, ਜਾਣੋ ਪੂਰੀ ਜਾਣਕਾਰੀ

ਮੋਗਾ ਦੇ ਇਕ ਪਿੰਡ ਦੇ ਖੇਤਾਂ ਵਿੱਚ ਜਹਾਜ਼ ਕ੍ਰੈਸ਼ ਹੋਇਆ ।ਜਿਸ ਵਿੱਚ ਇੱਕ ਪਾਇਲਟ ਦਾ ਦੇਹਾਂਤ ਹੋ ਗਿਆ। ਜਿਸ ਤੋਂ ਬਾਅਦ ਸਾਰਿਆਂ ਵਿੱਚੋਂ ਇੱਕ ਸੋਗ ਦੀ ਲਹਿਰ ਛਾਈ ਹੋਈ ਹੈ। ਦੱਸ ਦਈਏ ਕਿ ਇਸ ਜਹਾਜ਼ ਦੇ ਕਰੈਸ਼ ਹੋਣ ਵਿੱਚ ਜਿਸ ਵਿਅਕਤੀ ਦਾ ਦੇਹਾਂਤ ਹੋਇਆ ਹੈ, ਉਸ ਦਾ ਨਾਮ ਅਭਿਨਵ ਚੌਧਰੀ ਸੀ। ਜਾਣਕਾਰੀ ਮੁਤਾਬਕ ਅਭਿਨਵ ਚੌਧਰੀ ਮੇਰਠ ਦੇ ਗੰਗਾਨਗਰ ਕਲੋਨੀ ਵਿੱਚ ਰਹਿੰਦੇ ਸੀ । ਉਨ੍ਹਾਂ ਨੂੰ ਬਚਪਨ ਤੋਂ ਸ਼ੌਕ ਸੀ ਕਿ ਉਹ ਜਹਾਜ਼ ਉਡਾਉਣ ਪਰ ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਜਿੱਥੇ ਉਹ ਪਹਿਲਾਂ ਰਹਿੰਦੇ ਸੀ ਉਥੇ ਪੜ੍ਹਾਈ ਦਾ ਚੰਗਾ ਪ੍ਰਬੰਧ ਨਹੀਂ ਸੀ ।ਜਿਸ ਕਰਕੇ ਉਨ੍ਹਾਂ ਨੂੰ ਸ਼ਹਿਰ ਵਿਚ ਪੜ੍ਹਨ ਲਈ ਜਾਣਾ ਪਿਆ

ਜਿੱਥੇ ਕਿ ਉਨ੍ਹਾਂ ਨਾਲ ਉਨ੍ਹਾਂ ਦੇ ਮਾਤਾ ਜੀ ਗਏ ਅਤੇ ਉਨ੍ਹਾਂ ਦੇ ਪਿਤਾ ਜੀ ਉਨ੍ਹਾਂ ਦੇ ਪਿੰਡ ਵਿੱਚ ਹੀ ਰਹਿੰਦੇ ਸੀ ।ਇਸ ਤੋਂ ਇਲਾਵਾ ਬੀ ਅਭਿਨਵ ਚੌਧਰੀ ਦੇ ਮਾਤਾ ਪਿਤਾ ਵੱਲੋਂ ਬਹੁਤ ਸੰਘਰਸ਼ ਕੀਤੇ ਗਏ, ਆਪਣੇ ਪੁੱਤਰ ਨੂੰ ਇਕ ਪਾਇਲਟ ਬਣਾਉਣ ਲਈ । ਜਦੋਂ ਅਭਿਨਵ ਚੌਧਰੀ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਇੱਕ ਪਾਇਲਟ ਬਣ ਗਏ ਉਸ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਵਿਚ ਖੁਸ਼ੀ ਦੀ ਲਹਿਰ ਛਾਈ ਕਿਉਂਕਿ ਉਨ੍ਹਾਂ ਨੇ ਆਪਣੇ ਮਾਤਾ ਪਿਤਾ ਦਾ ਨਾਮ ਆਪਣੇ ਇਲਾਕੇ ਵਿੱਚ ਰੌਸ਼ਨ ਕਰ ਦਿੱਤਾ ਸੀ ।ਜਾਣਕਾਰੀ ਮੁਤਾਬਕ ਕੁਝ ਸਮੇਂ ਬਾਅਦ ਅਭਿਨਵ ਚੌਧਰੀ ਦਾ ਵਿਆਹ ਕਰ ਦਿੱਤਾ ਗਿਆ ਸੀ

ਜਿਸ ਦੌਰਾਨ ਉਨ੍ਹਾਂ ਨੇ ਕੋਈ ਦਾਜ ਦਹੇਜ ਨਹੀਂ ਲਿਆ ਸੀ। ਉਨ੍ਹਾਂ ਦੀ ਇਸ ਗੱਲ ਨੂੰ ਵੀ ਬਹੁਤ ਸਰਾਹਿਆ ਗਿਆ ਸੀ । ਦੱਸਿਆ ਜਾਂਦਾ ਹੈ ਕਿ ਉਨ੍ਹਾਂ ਨੇ ਆਪਣੇ ਵਿਆਹ ਵਿੱਚ ਸਿਰਫ ਇੱਕ ਰੁਪਏ ਦਾ ਸ਼ਗਨ ਲਿਆ ਸੀ । ਇਸ ਤੋਂ ਇਲਾਵਾ ਉਨ੍ਹਾਂ ਦੇ ਘਰ ਇੱਕ ਬੇਟੀ ਨੇ ਜਨਮ ਲਿਆ ਅਤੇ ਸਾਰਾ ਪਰਿਵਾਰ ਹੁਣ ਖ਼ੁਸ਼ੀ ਖ਼ੁਸ਼ੀ ਮੇਰਠ ਵਿੱਚ ਰਹਿ ਰਿਹਾ ਸੀ ।ਪਰ ਹੁਣ ਇੱਕ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਹੈ ਜਿਸ ਵਿੱਚ ਪਾਇਲਟ ਅਭਿਨਵ ਚੌਧਰੀ ਦੀ ਮੌਤ ਹੋ ਗਈ ।ਇਸ ਘਟਨਾ ਤੋਂ ਬਾਅਦ ਅਭਿਨਵ ਚੌਧਰੀ ਦੇ ਪਰਿਵਾਰ ਵਿੱਚ ਸੋਗ ਦੀ ਲਹਿਰ ਹੈ ।

ਦੱਸਿਆ ਜਾ ਰਿਹਾ ਹੈ ਕਿ ਅਭਿਨਵ ਚੌਧਰੀ ਮਿੱਗ 21ਜਹਾਜ਼ ਚਲਾ ਰਹੇ ਸੀ ,ਜਦੋਂ ਉਨ੍ਹਾਂ ਦਾ ਜਹਾਜ਼ ਕਰੈਸ਼ ਹੋਇਆ। ਇਸ ਘਟਨਾ ਦੇ ਦੌਰਾਨ ਉਹ ਜ਼ਮੀਨ ਉੱਤੇ ਡਿੱਗੇ ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ ਅਤੇ ਪੂਰਾ ਜਹਾਜ਼ ਸਡ਼ ਕੇ ਸੁਆਹ ਹੋ ਗਿਆ ।

About khabar

Leave a Reply

Your email address will not be published. Required fields are marked *