Breaking News
Home / खबरे / ਗੁਆਂਢੀਆਂ ਨੇ ਕੁੱਟ ਕੁੱਟ ਕੇ ਮਾਰ ਦਿੱਤਾ ਮਾਪਿਆਂ ਦਾ ਇਕਲੌਤਾ ਪੁੱਤ,ਭੈਣ ਨੇ ਦੱਸੀ ਸਾਰੀ ਕਹਾਣੀ

ਗੁਆਂਢੀਆਂ ਨੇ ਕੁੱਟ ਕੁੱਟ ਕੇ ਮਾਰ ਦਿੱਤਾ ਮਾਪਿਆਂ ਦਾ ਇਕਲੌਤਾ ਪੁੱਤ,ਭੈਣ ਨੇ ਦੱਸੀ ਸਾਰੀ ਕਹਾਣੀ

ਹੁਸ਼ਿਆਰਪੁਰ ਤੋਂ ਇੱਕ ਮਾਮਲਾ ਸਾਹਮਣੇ ਆ ਰਿਹਾ ਹੈ ਜਿਥੇ ਕਿ ਇਕ ਲੜਕੇ ਨੂੰ ਕੁੱਟ ਕੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਇਸ ਲੜਕੇ ਦੀ ਭੈਣ ਨੇ ਦੱਸਿਆ ਕਿ ਉਸ ਦੇ ਭਰਾ ਦਾ ਨਾਂ ਰਵਿੰਦਰ ਸਿੰਘ ਸੀ ਅਤੇ ਉਸ ਦੀ ਉਮਰ ਸਿਰਫ਼ ਇੱਕੀ ਸਾਲ ਦੀ ਸੀ। ਪਿਛਲੇ ਦਿਨੀਂ ਉਨ੍ਹਾਂ ਦੇ ਗੁਆਂਢੀਆਂ ਨੇ ਰਵਿੰਦਰ ਤੇ ਚੋਰੀ ਦਾ ਇਲਜ਼ਾਮ ਲਗਾਇਆ ਸੀ ਜਿਸਤੋਂ ਬਾਅਦ ਉਨ੍ਹਾਂ ਦੇ ਗੁਆਂਢੀਆਂ ਵੱਲੋਂ ਉਸ ਦੇ ਭਰਾ ਨਾਲ ਕੁੱਟਮਾਰ ਵੀ ਕੀਤੀ ਗਈ ਸੀ। ਜਿਸ ਤੋਂ ਬਾਅਦ ਰਵਿੰਦਰ ਸਿੰਘ ਕਾਫ਼ੀ ਜ਼ਖ਼ਮੀ ਹੋ ਗਿਆ ਸੀ ਅਤੇ ਉਸ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਪਰ ਹਸਪਤਾਲ ਵਿਚ ਵੀ ਉਸ ਦਾ ਕੁਝ ਖਾਸ ਇਲਾਜ ਨਹੀਂ ਹੋਇਆ ਅਤੇ ਫਿਰ ਉਸ ਨੂੰ ਘਰ ਲਿਆਂਦਾ ਗਿਆ ।ਉਸ ਦੀ ਭੈਣ ਨੇ ਦੱਸਿਆ ਕਿ ਡਾਕਟਰਾਂ ਨੇ ਦੱਸਿਆ ਸੀ ਕਿ ਰਵਿੰਦਰ ਦੇ ਗੁੱਝੀਆਂ ਸੱਟਾਂ ਲੱਗੀਆਂ ਹਨ ,

ਇਸ ਤੋਂ ਇਲਾਵਾ ਉਸ ਦੇ ਮਣਕੇ ਹਿੱਲ ਗਏ ਹਨ ਜਿਸ ਤੋਂ ਬਾਅਦ ਵਿੱਚੋਂ ਕੁਝ ਦਿਨਾਂ ਬਾਅਦ ਉਸਦੀ ਮੌਤ ਹੋ ਗਈ ।ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਰਵਿੰਦਰ ਸਿੰਘ ਵੱਲੋਂ ਕੁੱਟਮਾਰ ਦੇ ਜ਼ਖ਼ਮਾਂ ਦਾ ਦਰਦ ਨਹੀਂ ਸਹਾਰਿਆ ਜਾ ਸਕਿਆ, ਜਿਸ ਤੋਂ ਬਾਅਦ ਉਸਦੀ ਮੌਤ ਹੋਈ ਹੈ ਅਤੇ ਪਰਿਵਾਰਕ ਮੈਂਬਰਾਂ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ।ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਦੇ ਗੁਆਂਢੀਆਂ ਉਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਉਨ੍ਹਾਂ ਦੀ ਵਜ੍ਹਾ ਨਾਲ ਰਵਿੰਦਰ ਸਿੰਘ ਦੀ ਮੌਤ ਹੋਈ ਹੈ। ਰਵਿੰਦਰ ਸਿੰਘ ਦੇ ਪਿਤਾ ਨੇ ਦੱਸਿਆ ਕਿ ਜਦੋਂ ਰਵਿੰਦਰ ਸਿੰਘ ਉੱਤੇ ਉਨ੍ਹਾਂ ਦੇ ਗੁਆਂਢੀਆਂ ਨੇ ਚੋਰੀ ਦਾ ਇਲਜ਼ਾਮ ਲਗਾਇਆ ਸੀ ਤਾਂ ਉਸੇ ਸਮੇਂ ਉਨ੍ਹਾਂ ਨੇ ਕਿਹਾ ਸੀ ਬੀ ਜੇਕਰ ਤੁਹਾਡੇ ਘਰ ਚੋਰੀ ਹੋਈ ਹੈ ਤਾਂ ਪੁਲਸ ਥਾਣੇ ਵਿੱਚ ਜਾ ਕੇ ਸ਼ਿਕਾਇਤ ਕਰਵਾਉ ।

ਪਰ ਉਨ੍ਹਾਂ ਦੇ ਗੁਆਂਢੀਆਂ ਨੇ ਕਿਸੇ ਦੀ ਇੱਕ ਨਹੀਂ ਸੁਣੀ ਅਤੇ ਰਵਿੰਦਰ ਸਿੰਘ ਨਾਲ ਕੁੱਟਮਾਰ ਕਰਨ ਲੱਗੇ ।ਜਿਸ ਨੂੰ ਛੁਡਾਉਂਦੇ ਹੋਏ ਉਨ੍ਹਾਂ ਉਤੇ ਵੀ ਹਮਲਾ ਹੋਇਆ ਅਤੇ ਉਹ ਜ਼ਖ਼ਮੀ ਹੋਏ। ਇਸ ਤੋਂ ਇਲਾਵਾ ਰਵਿੰਦਰ ਸਿੰਘ ਦੇ ਪਿਤਾ ਨੇ ਦੱਸਿਆ ਕਿ ਰਵਿੰਦਰ ਸਿੰਘ ਕੋਲੋਂ ਕੋਈ ਵੀ ਅਜਿਹਾ ਸਾਮਾਨ ਨਹੀਂ ਮਿਲਿਆ ਸੀ ਜੋ ਕਿ ਗੁਆਂਢੀਆਂ ਦੇ ਘਰੋਂ ਚੋਰੀ ਹੋਇਆ ਹੋਵੇ। ਪਰ ਫਿਰ ਵੀ ਗੁਆਂਢੀਆਂ ਵੱਲੋਂ ਉਸਦੀ ਕੁੱਟਮਾਰ ਕੀਤੀ ਗਈ ਅਤੇ ਹੁਣ ਪਰਿਵਾਰ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਨੇ ਪੁਲੀਸ ਥਾਣੇ ਵਿੱਚੋਂ ਇਸ ਦੀ ਰਿਪੋਰਟ ਲਿਖਵਾਉਣੀ ਚਾਹੀ ਤਾਂ ਪੁਲੀਸ ਵਾਲਿਆਂ ਨੇ ਵੀ ਉਨ੍ਹਾਂ ਦੀ ਰਿਪੋਰਟਾਂ ਲਿਖਣ ਤੋਂ ਇਨਕਾਰ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੇ ਸਿਰਫ਼ ਬਿਆਨ ਲਏ ਗਏ ਹਨ ਪਰ ਇਹ ਸ਼ਿਕਾਇਤ ਅਜੇ ਤਕ ਵੀ ਦਰਜ ਨਹੀਂ ਕੀਤੀ ਗਈ ਹੈ। ਦੂਜੇ ਪਾਸੇ ਪੁਲੀਸ ਵਾਲਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ

ਇਸ ਮਾਮਲੇ ਦੀ ਛਾਣਬੀਣ ਕੀਤੀ ਜਾ ਰਹੀ ਹੈ ਉਨ੍ਹਾਂ ਨੇ ਦੱਸਿਆ ਕਿ ਰਵਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਕੋਲੋਂ ਕੋਈ ਵੀ ਅਜਿਹੀ ਮੈਡੀਕਲ ਰਿਪੋਰਟ ਨਹੀਂ ਹੈ ।ਜਿਸ ਦੇ ਆਧਾਰ ਤੇ ਕਿਹਾ ਜਾ ਸਕੇ ਕਿ ਉਸ ਦੀ ਮੌਤ ਕੁੱਟਮਾਰ ਹੋਣ ਨਾਲ ਹੋਈ ਹੈ। ਇਸ ਤੋਂ ਇਲਾਵਾ ਪੁਲੀਸ ਵਾਲਿਆਂ ਨੇ ਕਿਹਾ ਕਿ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ ਹੈ, ਜਿਸ ਤੋਂ ਬਾਅਦ ਹੀ ਕੋਈ ਕਾਰਵਾਈ ਕੀਤੀ ਜਾਵੇਗੀ।

About khabar

Leave a Reply

Your email address will not be published. Required fields are marked *