Home / खबरे / ਪੁੱਤ ਦੀ ਪੱਗ ਨੂੰ ਜੱਫਾ ਪਾ ਕੇ ਮਾਂ ਮਾਰ ਰਹੀ ਹੈ ਧਾਹਾਂ, ਮੇਰਾ ਸਰੀਫ ਪੁੱਤ ਗਿਆ ਜਹਾਨੋਂ,

ਪੁੱਤ ਦੀ ਪੱਗ ਨੂੰ ਜੱਫਾ ਪਾ ਕੇ ਮਾਂ ਮਾਰ ਰਹੀ ਹੈ ਧਾਹਾਂ, ਮੇਰਾ ਸਰੀਫ ਪੁੱਤ ਗਿਆ ਜਹਾਨੋਂ,

ਅੰਮ੍ਰਿਤਸਰ ਤੋਂ ਇੱਕ ਮਾਮਲਾ ਸਾਹਮਣੇ ਆ ਰਿਹਾ ਹੈ ਜਿਥੇ ਕਿ ਇੱਕ ਨੌਜਵਾਨ ਵਿਅਕਤੀ ਨੇ ਕੋਈ ਜ਼ਹਿਰੀਲੀ ਚੀਜ਼ ਖਾ ਕੇ ਆਤਮਹੱਤਿਆ ਕਰ ਲਈ ।ਜਾਣਕਾਰੀ ਮੁਤਾਬਕ ਇਸ ਮ੍ਰਿਤਕ ਵਿਅਕਤੀ ਦਾ ਨਾਮ ਬਿਕਰਮਜੀਤ ਸਿੰਘ ਸੀ ।ਜੋ ਕਿ ਇਕ ਦੁਕਾਨ ਉੱਤੇ ਕੰਮ ਕਰਦਾ ਸੀ ਉਸ ਦੀ ਮਾਂ ਨੇ ਦੱਸਿਆ ਕਿ ਕਿ ਜਿੱਥੇ ਬਿਕਰਮਜੀਤ ਸਿੰਘ ਕੰਮ ਕਰਦਾ ਸੀ ,ਉੱਥੇ ਇੱਕ ਔਰਤ ਉਸ ਦੇ ਪਿੱਛੇ ਪੈ ਗਈ ਸੀ ਤੇ ਵਿਆਹ ਕਰਨ ਲਈ ਉਸ ਨੂੰ ਵਾਰ ਵਾਰ ਕਹਿੰਦੀ ਸੀ। ਉਸ ਦੀ ਮਾਂ ਨੇ ਦੱਸਿਆ ਕਿ ਉਸ ਔਰਤ ਦੇ ਦੋ ਬੱਚੇ ਵੀ ਹਨ ਅਤੇ ਪਿਛਲੇ ਦੋ ਸਾਲ ਤੋਂ ਉਹ ਔਰਤ ਉਨ੍ਹਾਂ ਦੇ ਪੁੱਤਰ ਦੇ ਪਿੱਛੇ ਪਈ ਹੋਈ ਹੈ ਅਤੇ ਉਸ ਨੂੰ ਵਿਆਹ ਕਰਨ ਲਈ ਮਜਬੂਰ ਕਰ ਰਹੀ ਸੀ।

ਜਿਸ ਲਈ ਪਿਛਲੇ ਹਫ਼ਤੇ ਉਨ੍ਹਾਂ ਦੇ ਪੁੱਤਰ ਵੱਲੋਂ ਘਰ ਆ ਕੇ ਉਨ੍ਹਾਂ ਨਾਲ ਉਸ ਔਰਤ ਬਾਰੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਔਰਤ ਨੂੰ ਘਰ ਲਿਆਉਣ ਬਾਰੇ ਸਾਫ ਇਨਕਾਰ ਕਰ ਦਿੱਤਾ ਸੀ। ਜਿਸ ਤੋਂ ਬਾਅਦ ਉਨ੍ਹਾਂ ਦਾ ਪੁੱਤਰ ਉਨ੍ਹਾਂ ਨੂੰ ਧਮਕੀਆਂ ਦੇਣ ਲੱਗਿਆ ਸੀ ਕਿ ਉਹ ਆਪਣੀ ਜਾਨ ਦੇ ਦੇਵੇਗਾ। ਜੇਕਰ ਉਹ ਉਸ ਔਰਤ ਨਾਲ ਉਸ ਨੂੰ ਵਿਆਹ ਨਹੀਂ ਕਰਨ ਦੇਣਗੇ । ਜਿਸ ਤੋਂ ਬਾਅਦ ਉਸਦੀ ਮਾਂ ਨੇ ਵਿਆਹ ਕਰਵਾਉਣ ਲਈ ਹਾਂ ਕਰ ਦਿੱਤੀ ਸੀ। ਅਤੇ ਕਿਹਾ ਸੀ ਕਿ ਪਰ ਉਹ ਆਪਣੀ ਰਸੋਈ ਉਸ ਔਰਤ ਨਾਲ ਨਹੀਂ ਵੰਡੇਗੀ ਤੁਸੀਂ ਆਪਣਾ ਅਲੱਗ ਰਹਿ ਸਕਦੇ ਹੋ । ਲੜਕੇ ਦੀ ਮਾਂ ਨੇ ਦੱਸਿਆ ਕਿ ਉਸ ਦਾ ਮੁੰਡਾ ਬਹੁਤ ਗ਼ਰੀਬ ਸੀ ਅਤੇ ਧੋਖੇ ਨਾਲ ਉਸ ਅੌਰਤ ਨੇ ਉਸਦੇ ਲੜਕੇ ਨੂੰ ਫਸਾਇਆ

,ਜਿਸ ਤੋਂ ਬਾਅਦ ਕੇ ਉਸ ਔਰਤ ਤੋਂ ਪ੍ਰੇਸ਼ਾਨ ਹੋ ਕੇ ਅੱਜ ਉਸ ਨੇ ਜ਼ਹਿਰੀਲੀ ਚੀਜ਼ ਖਾ ਕੇ ਆਤਮਹੱਤਿਆ ਕਰ ਲਈ ਹੈ । ਉਸ ਦੀ ਮਾਂ ਨੇ ਕਿਹਾ ਕਿ ਉਸ ਨੂੰ ਨਹੀਂ ਪਤਾ ਕਿ ਕਿਸ ਕਾਰਨ ਕਰਕੇ ਅੱਜ ਉਨ੍ਹਾਂ ਦੇ ਪੁੱਤਰ ਨੇ ਮੌਤ ਨੂੰ ਗਲੇ ਲਗਾਇਆ ਹੈ, ਪਰ ਉਨ੍ਹਾਂ ਦਾ ਕਹਿਣਾ ਹੈ ਕਿ ਉਸ ਔਰਤ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਦੂਜੇ ਪਾਸੇ ਇਹ ਮਾਮਲਾ ਪੁਲੀਸ ਕੋਲ ਪਹੁੰਚ ਚੁੱਕਿਆ ਹੈ ਜਿੱਥੇ ਕਿ ਪੁਲੀਸ ਵਾਲਿਆਂ ਦਾ ਕਹਿਣਾ ਹੈ ਕਿ ਬਿਕਰਮਜੀਤ ਸਿੰਘ ਦੁਆਰਾ ਗਲਤੀ ਨਾਲ ਕੋਈ ਜ਼ਹਿਰੀਲੀ ਚੀਜ਼ ਖਾਧੀ ਗਈ ।ਜਿਸ ਕਾਰਨ ਉਸਦੀ ਮੌਤ ਹੋਈ ਉਨ੍ਹਾਂ ਨੇ ਦੱਸਿਆ

ਕਿ ਵਿਕਰਮਜੀਤ ਸਿੰਘ ਤੇ ਕਿਸੇ ਔਰਤ ਨਾਲ ਸਬੰਧਾਂ ਬਾਰੇ ਅਜੇ ਤਕ ਉਨ੍ਹਾਂ ਕੋਲ ਕੋਈ ਜਾਣਕਾਰੀ ਨਹੀਂ ਹੈ। ਪਰ ਅਜੇ ਉਨ੍ਹਾਂ ਵੱਲੋਂ ਛਾਣਬੀਣ ਕੀਤੀ ਜਾ ਰਹੀ ਹੈ ਅਤੇ ਜੋ ਵੀ ਮਾਮਲਾ ਸਾਹਮਣੇ ਆਵੇਗਾ ਉਸ ਦੇ ਹਿਸਾਬ ਨਾਲ ਕਾਰਵਾਈ ਕੀਤੀ ਜਾਵੇਗੀ।

About khabar

Leave a Reply

Your email address will not be published. Required fields are marked *