Breaking News
Home / खबरे / ਪ੍ਰਧਾਨਮੰਤਰੀ ਮੋਦੀ ਕਾਰਨ ਵਧ ਰਿਹਾ ਹੈ ਪੰਜਾਬ ਵਿੱਚ ਕਰੋਨਾ ਅਤੇ ਬਲੈਕ ਫੰਗਸ ,ਸਿਹਤ ਮੰਤਰੀ ਦਾ ਵੱਡਾ ਬਿਆਨ

ਪ੍ਰਧਾਨਮੰਤਰੀ ਮੋਦੀ ਕਾਰਨ ਵਧ ਰਿਹਾ ਹੈ ਪੰਜਾਬ ਵਿੱਚ ਕਰੋਨਾ ਅਤੇ ਬਲੈਕ ਫੰਗਸ ,ਸਿਹਤ ਮੰਤਰੀ ਦਾ ਵੱਡਾ ਬਿਆਨ

ਕਰੋਣਾ ਤੋਂ ਬਾਅਦ ਹੁਣ ਬਲੈਕ ਫੰਗਸ ਨਾਂ ਦੀ ਬਿਮਾਰੀ ਹੀ ਜਨਮ ਲੈ ਰਹੀ ਹੈ, ਬਹੁਤ ਸਾਰੇ ਲੋਕਾਂ ਵਿਚ ਇਸ ਦੇ ਲੱਛਣ ਦੇਖੇ ਗਏ ਹਨ ।ਜਿਸ ਤੋਂ ਬਾਅਦ ਮਾਹਿਰਾਂ ਵੱਲੋਂ ਲੋਕਾਂ ਨੂੰ ਅਗਾਹ ਕੀਤਾ ਜਾ ਰਿਹਾ ਹੈ ਕਿ ਜੇਕਰ ਕਿਸੇ ਨੂੰ ਵੀ ਬਲੈਕ ਫੰਗਸ ਦੇ ਲੱਛਣ ਦਿਖਾਈ ਦੇਣ ਤਾਂ ਉਹ ਤੁਰੰਤ ਡਾਕਟਰ ਕੋਲ ਜਾਣ ਅਤੇ ਇਸ ਦਾ ਇਲਾਜ ਤੁਰੰਤ ਕਰਵਾ ਲੈਣ। ਕਿਉਂਕਿ ਦੱਸਿਆ ਜਾ ਰਿਹਾ ਹੈ ਕਿ ਇਹ ਬਿਮਾਰੀ ਸਭ ਤੋਂ ਪਹਿਲਾਂ ਲੱਕ ਤੇ ਅਸਰ ਕਰਦੀ ਹੈ ਉਸ ਤੋਂ ਬਾਅਦ ਇਹ ਅੱਖਾਂ ਤਕ ਪਹੁੰਚਦੀ ਹੈ ਅਤੇ ਫਿਰ ਦਿਮਾਗ ਉੱਤੇ ਅਸਰ ਕਰਦੀ ਹੈ ਇਸ ਨਾਲ ਮਰੀਜ਼ ਦੀ ਮੌਤ ਵੀ ਹੋ ਸਕਦੀ ਹੈ। ਦੱਸਿਆ ਜਾ ਰਿਹਾ ਹੈ ਕਿ ਜ਼ਿਆਦਾ ਖ਼ਤਰਾ ਉਨ੍ਹਾਂ ਮਰੀਜ਼ਾਂ ਨੂੰ ਹੈ ਜਿਹੜੇ ਕੋਰੂਨਾ ਮਰੀਜ਼ ਰਹਿ ਚੁੱਕੇ ਹਨ।

ਇਸ ਤੋਂ ਇਲਾਵਾ ਬਾਕੀ ਲੋਕਾਂ ਨੂੰ ਵੀ ਸੁਚੇਤ ਕੀਤਾ ਜਾ ਰਿਹਾ ਹੈ ਕਿ ਉਹ ਬਲੈਕ ਫੰਗਸ ਦੇ ਚਪੇਟ ਵਿੱਚ ਨਾ ਆ ਜਾਣ । ਸੋ ਇਸੇ ਨੂੰ ਲੈ ਕੇ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕੁਝ ਮਾਹਿਰਾਂ ਨਾਲ ਗੱਲਬਾਤ ਕੀਤੀ ਜਿਸ ਗੱਲਬਾਤ ਦੇ ਦੌਰਾਨ ਇਸ ਬਲੈਕ ਫੰਗਸ ਦੇ ਟੀਕਿਆਂ ਉੱਤੇ ਗੱਲਬਾਤ ਹੋਈ ਅਤੇ ਨਾਲ ਹੀ ਇਸ ਮਹਾਂਮਾਰੀ ਨੂੰ ਕਿਵੇਂ ਰੋਕਿਆ ਜਾ ਸਕੇ, ਉਸ ਬਾਰੇ ਵੀ ਵਿਚਾਰ ਕੀਤੇ ਗਏ ।ਇਸੇ ਦੌਰਾਨ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਦੇਸ਼ ਵਿਚ ਕੋਰੋਨਾ ਫੈਲਣ ਦਾ ਮੁੱਖ ਕਾਰਨ ਮੋਦੀ ਦੁਆਰਾ ਲਾਏ ਜਾ ਰਹੇ ਗ਼ਲਤ ਫ਼ੈਸਲੇ ਹਨ ਕਿਉਂਕਿ ਜੇਕਰ ਮੋਦੀ ਸਰਕਾਰ ਕਿਸਾਨਾਂ ਲਈ ਪਾਸ ਕੀਤੇ ਹੋਏ ਤਿੰਨ ਕਾਲੇ ਕਾਨੂੰਨ ਰੱਦ ਕਰ ਦੇਵੇ ਤਾਂ ਕਿਸਾਨ ਆਪਣੇ ਆਪਣੇ ਘਰਾਂ ਨੂੰ ਵਾਪਸ ਆਉਣ ਅਤੇ ਕੋਰੋਨਾ ਮਹਾਂਮਾਰੀ ਦਾ ਖ਼ਤਰਾ ਘਟੇ।

ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਜੇਕਰ ਮੋਦੀ ਸਰਕਾਰ ਸੂਬੇ ਦੀਆਂ ਸਰਕਾਰਾਂ ਨੂੰ ਸਹੀ ਫੰਡ ਦੇਵੇ ਤਾਂ ਉਹ ਹਸਪਤਾਲਾਂ ਦੇ ਪ੍ਰਬੰਧ ਸੁਧਾਰ ਸਕਣ। ਇਸ ਤੋਂ ਇਲਾਵਾ ਬਲਬੀਰ ਸਿੰਘ ਸਿੱਧੂ ਦੁਬਾਰਾ ਮੋਦੀ ਸਰਕਾਰ ਉੱਤੇ ਵੈਕਸੀਨ ਨੂੰ ਲੈ ਕੇ ਵੀ ਤੰਜ ਕੱਸੇ ਗਏ ,ਉਨ੍ਹਾਂ ਨੇ ਕਿਹਾ ਕਿ ਜਦੋਂ ਵੈਕਸੀਨ ਭਾਰਤ ਵਿੱਚ ਮੌਜੂਦ ਸੀ ਉਸ ਸਮੇਂ ਮੋਦੀ ਸਰਕਾਰ ਵੱਲੋਂ ਇਹ ਵੈਕਸੀਨ ਵਿਦੇਸ਼ਾਂ ਨੂੰ ਭੇਜ ਦਿੱਤੀ ਗਈ ਅਤੇ ਅੱਜ ਭਾਰਤ ਦੇਸ਼ ਦੇ ਨਾਗਰਿਕ ਵੈਕਸੀਨ ਲਗਵਾਉਣ ਲਈ ਤਰਸ ਰਹੇ ਹਨ ਅਤੇ ਤੜਪ ਤੜਪ ਕੇ ਆਪਣੀਆਂ ਜਾਨਾਂ ਦੇ ਰਹੇ ਹਨ। ਮੋਦੀ ਸਰਕਾਰ ਦੁਆਰਾ ਅਜਿਹੇ ਫ਼ੈਸਲੇ ਲਏ ਜਾ ਰਹੇ ਹਨ ਜੋ ਕਿ ਲੋਕਾਂ ਦੇ ਹਿੱਤ ਵਿੱਚ ਨਹੀਂ ਹਨ ਜਿਸ ਕਾਰਨ ਅੱਜ ਦੇਸ਼ ਦੇ ਹਾਲਾਤ ਬਹੁਤ ਬੁਰੇ ਹੋ ਚੁੱਕੇ ਹਨ

ਉਨ੍ਹਾਂ ਨੇ ਸਿੱਧੇ ਤੌਰ ਤੇ ਕਿਹਾ ਕਿ ਕੋਰੂਨਾ ਦੇ ਫੈਲਣ ਦਾ ਮੁੱਖ ਕਾਰਨ ਮੋਦੀ ਸਰਕਾਰ ਹੀ ਹੈ ਕਿਉਂਕਿ ਜੇਕਰ ਮੋਦੀ ਸਰਕਾਰ ਅਜਿਹੇ ਫੈਸਲੇ ਲਵੇ ।ਜੋ ਕਿ ਕੋਰੋਨਾ ਨੂੰ ਰੋਕਣ ਵਿੱਚ ਸਹਾਇਕ ਹੋਣ ਤਾਂ ਦੇਸ਼ ਵਿੱਚ ਕੋਰੋਨਾ ਮਹਾਮਾਰੀ ਨੂੰ ਰੋਕਿਆ ਜਾ ਸਕਦਾ ਹੈ।

About khabar

Leave a Reply

Your email address will not be published. Required fields are marked *