Home / खबरे / ਕਿਸਾਨ ਆ ਵੜੇ ਆਰਐੱਸਐੱਸ ਦੇ ਕੈਪ ਵਿੱਚ ,ਫਿਰ ਭੱਜਣ ਨੂੰ ਨਹੀਂ ਲੱਭਿਆ ਰਾਹ

ਕਿਸਾਨ ਆ ਵੜੇ ਆਰਐੱਸਐੱਸ ਦੇ ਕੈਪ ਵਿੱਚ ,ਫਿਰ ਭੱਜਣ ਨੂੰ ਨਹੀਂ ਲੱਭਿਆ ਰਾਹ

ਰੂਪਨਗਰ ਦੇ ਨੂਰਪੁਰ ਬੇਦੀ ਵਿਚ ਆਰਐੱਸਐੱਸ ਵੱਲੋਂ ਖੂਨਦਾਨ ਕੈਂਪ ਲਗਾਇਆ ਗਿਆ ਸੀ, ਜਿਥੇ ਕਿ ਕਿਸਾਨਾਂ ਵੱਲੋਂ ਉਸ ਦਾ ਭਾਰੀ ਵਿਰੋਧ ਕੀਤਾ ਗਿਆ ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਮੋਦੀ ਸਰਕਾਰ ਵੱਲੋਂ ਤਿੰਨ ਕਾਲੇ ਕਾਨੂੰਨ ਵਾਪਸ ਨਹੀਂ ਲੈ ਲਏ ਜਾਂਦੇ ਓਨਾ ਚਿਰ ਪੰਜਾਬ ਵਿਚ ਭਾਜਪਾ ਅਤੇ ਆਰਐੱਸਐੱਸ ਦਾ ਕੋਈ ਵੀ ਸਮਾਗਮ ਨਹੀਂ ਹੋ ਸਕਦਾ । ਇਸ ਲਈ ਜਦੋਂ ਕਿਸਾਨਾਂ ਨੂੰ ਇਸ ਗੱਲ ਦੀ ਭਿਣਕ ਲੱਗੀ ਕਿ ਆਰਐੱਸਐੱਸ ਵੱਲੋਂ ਨੂਰਪੁਰ ਬੇਦੀ ਵਿਚ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ ਤਾਂ ਉਨ੍ਹਾਂ ਵੱਲੋਂ ਸੈਂਕੜੇ ਲੋਕ ਇਕੱਠੇ ਕਰ ਕੇ ਉਥੇ ਹੱਲਾ ਬੋਲਿਆ ਗਿਆ। ਬਹੁਤ ਸਾਰੇ ਕਿਸਾਨ ਇਕੱਠੇ ਹੋ ਕੇ ਨੂਰਪੁਰ ਬੇਦੀ ਵਿਚ ਪਹੁੰਚੇ ਅਤੇ ਉਸ ਜਗ੍ਹਾ ਤੇ ਪਹੁੰਚ ਗਏ ਜਿੱਥੇ ਖੂਨਦਾਨ ਕੈਂਪ ਲਗਾਇਆ ਹੋਇਆ ਸੀ।

ਉੱਥੇ ਉਨ੍ਹਾਂ ਨੇ ਆਰਐੱਸਐੱਸ ਵਾਲਿਆਂ ਨੂੰ ਭਜਾ ਦਿੱਤਾ ਇਸ ਤੋਂ ਇਲਾਵਾ ਬਹੁਤ ਸਾਰੀ ਪੁਲੀਸ ਫੋਰਸ ਵੀ ਉਥੇ ਪਹੁੰਚੀ ਜਿਨ੍ਹਾਂ ਵੱਲੋਂ ਕਿਸਾਨਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਕਿਸਾਨ ਉਨ੍ਹਾਂ ਦੇ ਕਾਬੂ ਵਿੱਚ ਨਹੀਂ ਆਏ ਅਤੇ ਜਦੋਂ ਤਕ ਆਰਐੱਸਐੱਸ ਵਾਲਿਆਂ ਵੱਲੋਂ ਆਪਣਾ ਕੈਂਪ ਰੱਦ ਨਹੀਂ ਕਰ ਦਿੱਤਾ ਗਿਆ ਕਿਸਾਨ ਉਥੋਂ ਨਹੀਂ ਗਏ। ਦੂਜੇ ਪਾਸੇ ਆਰਐੱਸਐੱਸ ਵਾਲਿਆਂ ਦਾ ਕਹਿਣਾ ਹੈ ਕਿ ਕਿਸੇ ਵੀ ਖੂਨ ਦਾਨ ਕੈਂਪ ਨਾਲ ਕੋਈ ਵੀ ਪਾਰਟੀ ਮਜ਼ਬੂਤ ਨਹੀਂ ਹੁੰਦੀ ਅਤੇ ਕਿਸਾਨਾਂ ਵੱਲੋਂ ਇਹ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਕਿਸਾਨਾਂ ਨੂੰ ਇਸ ਖੂਨਦਾਨ ਕੈਂਪ ਦਾ ਵਿਰੋਧ ਨਹੀਂ ਕਰਨਾ ਚਾਹੀਦਾ ਸੀ। ਪਰ ਦੂਜੇ ਪਾਸੇ ਕਿਸਾਨਾਂ ਦਾ ਕਹਿਣਾ ਹੈ ਕਿ ਇਹ ਮੋਦੀ ਸਰਕਾਰ ਵੱਲੋਂ ਚਲੀ ਗਈ ਇੱਕ ਚਾਲ ਹੈ

ਜਿਸ ਕਾਰਨ ਕਿ ਆਰਐੱਸਐੱਸ ਦਾ ਖੂਨਦਾਨ ਕੈਂਪ ਪੰਜਾਬ ਵਿੱਚ ਲਗਾਇਆ ਜਾ ਰਿਹਾ ਹੈ ਤਾਂ ਜੋ ਪੰਜਾਬ ਦਾ ਮਾਹੌਲ ਖ਼ਰਾਬ ਕੀਤਾ ਜਾ ਸਕੇ ।ਇਸ ਤੋਂ ਇਲਾਵਾ ਬਹੁਤ ਸਾਰੀ ਪੁਲੀਸ ਫੋਰਸ ਬੀ ਦੋਨਾਂ ਧਿਰਾਂ ਨੂੰ ਸ਼ਾਂਤ ਕਰਨ ਲਈ ਪਹੁੰਚੀ ਸੀ ਜਿੱਥੇ ਕਿ ਪੁਲੀਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਇੱਥੇ ਆਰਐੱਸਐੱਸ ਦਾ ਕੈਂਪ ਲੱਗਿਆ ਸੀ ਅਤੇ ਹੁਣ ਉਹ ਰੱਦ ਕੀਤਾ ਜਾ ਚੁੱਕਿਆ ਹੈ। ਇਸ ਤੋਂ ਇਲਾਵਾ ਕਿਸਾਨ ਇਸ ਖੂਨਦਾਨ ਕੈਂਪ ਨੂੰ ਬੰਦ ਕਰਵਾ ਕੇ ਚਲੇ ਗਏ ਹਨ ਇਸ ਤੋਂ ਇਲਾਵਾ ਪੁਲੀਸ ਵਾਲਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਇੱਥੇ ਸ਼ਾਂਤੀ ਬਣਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ।

About khabar

Leave a Reply

Your email address will not be published. Required fields are marked *