Breaking News
Home / खबरे / ਵੇਖੋ ਅਮੀਰ ਘਰਾਣੇ ਦੇ ਮੁੰਡਿਆਂ ਦੇ ਕਾਰਨਾਮੇ,ਬੇਜ਼ੁਬਾਨ ਉੱਪਰ ਜਾਣ ਬੁੱਝ ਕੇ ਗੱਡੀ ਚਲਾ ਕੇ ਬਣਾਈ ਵੀਡੀਓ

ਵੇਖੋ ਅਮੀਰ ਘਰਾਣੇ ਦੇ ਮੁੰਡਿਆਂ ਦੇ ਕਾਰਨਾਮੇ,ਬੇਜ਼ੁਬਾਨ ਉੱਪਰ ਜਾਣ ਬੁੱਝ ਕੇ ਗੱਡੀ ਚਲਾ ਕੇ ਬਣਾਈ ਵੀਡੀਓ

ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਬਹੁਤ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਇੱਕ ਕੁੱਤਾ ਸੜਕ ਤੇ ਬੈਠਾ ਹੁੰਦਾ ਹੈ, ਉਸ ਤੋਂ ਬਾਅਦ ਇੱਕ ਗੱਡੀ ਆਉਂਦੀ ਹੈ ਜਿਸ ਦੁਆਰਾ ਇਸ ਕੁੱਤੇ ਨੂੰ ਕੁਚਲ ਦਿੱਤਾ ਜਾਂਦਾ ਹੈ । ਜਾਣਕਾਰੀ ਮੁਤਾਬਕ ਇਹ ਗੱਡੀ ਕਿਸੇ ਵੱਡੇ ਘਰਾਣੇ ਦੇ ਲਡ਼ਕੇ ਦੀ ਸੀ ,ਜਿਸਦਾ ਨਾਂ ਪ੍ਰਭਜੋਤ ਸਿੰਘ ਹੈ । ਇਸ ਘਟਨਾ ਤੋਂ ਬਾਅਦ ਕਿਸੇ ਜੀਵ ਪ੍ਰੇਮੀ ਵੱਲੋਂ ਇਹ ਸ਼ਿਕਾਇਤ ਪੁਲੀਸ ਕੋਲ ਦਰਜ ਕੀਤੀ ਗਈ ਕਿ ਇਸ ਕੁੱਤੇ ਨੂੰ ਬੇਰਹਿਮੀ ਨਾਲ ਮਾਰਿਆ ਗਿਆ ਹੈ ਅਤੇ ਬਿਨਾਂ ਇਸ ਨੂੰ ਠਿਕਾਣੇ ਲਗਾਏ। ਉਥੇ ਇਹ ਵਿਅਕਤੀ ਗੱਡੀ ਭਜਾ ਕੇ ਲੈ ਗਿਆ। ਇਹ ਵੀਡੀਓ ਪਟਿਆਲਾ ਦੀ ਦੱਸੀ ਜਾ ਰਹੀ ਹੈ ਜਿਸ ਤੋਂ ਬਾਅਦ ਪਟਿਆਲਾ ਦੀ ਪੁਲੀਸ ਨੇ ਪ੍ਰਭਜੋਤ ਸਿੰਘ ਉਤੇ ਕਾਰਵਾਈ ਕੀਤੀ ਅਤੇ ਉਸ ਨੂੰ ਗ੍ਰਿਫਤਾਰ ਕੀਤਾ। ਪੁਲਿਸ ਦਾ ਦੱਸਣਾ ਹੈ ਕਿ ਉਨ੍ਹਾਂ ਕੋਲ ਆਨਲਾਈਨ ਈਮੇਲ ਆਈ ਸੀ ਜਿਸ ਤੋਂ ਬਾਅਦ ਉਨ੍ਹਾਂ ਨੇ ਪ੍ਰਭਜੋਤ ਸਿੰਘ ਦੇ ਖਿਲਾਫ ਕਾਰਵਾਈ ਕੀਤੀ ।

ਜਾਣਕਾਰੀ ਮੁਤਾਬਕ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਸੀ। ਜਿਥੇ ਕਿ ਇੱਕ ਸੜਕ ਤੇ ਕੁੱਤਾ ਆਰਾਮ ਨਾਲ ਬੈਠਾ ਸੀ ਪਰ ਕੁੱਤੇ ਨੂੰ ਦੇਖਣ ਤੋਂ ਬਾਅਦ ਵੀ ਕਾਰ ਚਾਲਕ ਵੱਲੋਂ ਇਸ ਗੱਡੀ ਨੂੰ ਨਹੀਂ ਰੋਕਿਆ ਅਤੇ ਆਰਾਮ ਨਾਲ ਉਸ ਕੁੱਤੇ ਉੱਤੋਂ ਦੀ ਇਸ ਗੱਡੀ ਨੂੰ ਹੌਲੀ ਹੌਲੀ ਕਰਕੇ ਲੰਘਾਇਆ ਗਿਆ , ਜਿਵੇਂ ਕਿ ਉਸ ਨੂੰ ਕਿਸੇ ਦੇ ਮਰਨ ਤੋਂ ਕੋਈ ਫ਼ਰਕ ਹੀ ਨਹੀਂ ਪੈਂਦਾ। ਇਸ ਵੀਡੀਓ ਦੇ ਵਾਇਰਲ ਹੋਣ ਤੇ ਕੁਝ ਲੋਕਾਂ ਵੱਲੋਂ ਪ੍ਰਭਜੋਤ ਸਿੰਘ ਨੂੰ ਖਰੀਆਂ ਖਰੀਆਂ ਸੁਣਾਈਆਂ ਜਾ ਰਹੀਆਂ ਹਨ । ਸੋ ਇਹ ਇਕ ਬਹੁਤ ਹੀ ਮੰਦਭਾਗੀ ਘਟਨਾ ਹੈ ਕਿਉਂਕਿ ਲੋਕਾਂ ਵਿਚ ਜਾਨਵਰਾਂ ਲਈ ਪਿਆਰ ਬਿਲਕੁਲ ਖ਼ਤਮ ਹੁੰਦਾ ਜਾ ਰਿਹਾ ਹੈ ਭਾਵੇਂ ਕਿ ਕੁਝ ਲੋਕ ਅਜਿਹੇ ਜ਼ਰੂਰ ਹਨ ਜੋ ਕਿ ਕਿਸੇ ਵੀ ਜਾਨਵਰ ਨੂੰ ਸੜਕ ਤੇ ਦੇਖਣ ਤੋਂ ਬਾਅਦ ਆਪਣੀ ਗੱਡੀ ਨੂੰ ਹੌਲੀ ਕਰ ਲੈਂਦੇ ਹਨ

ਜਾਂ ਸਾਈਡ ਉੱਤੋਂ ਦੀ ਲੰਘਾ ਲੈਂਦੇ ਹਨ। ਪਰ ਇਸ ਵਿਅਕਤੀ ਵੱਲੋਂ ਬੜੀ ਬੇਰਹਿਮੀ ਨਾਲ ਗੱਡੀ ਨੂੰ ਇਸ ਕੁੱਤੇ ਦੇ ਉੱਤੋਂ ਦੀ ਲੰਘਾਇਆ ਗਿਆ ਅਤੇ ਅਜਿਹਾ ਲੱਗ ਰਿਹਾ ਹੈ ਕਿ ਇਸ ਵਿਅਕਤੀ ਨੇ ਜਾਣ ਬੁੱਝ ਕੇ ਅਜਿਹਾ ਕੀਤਾ ਹੈ। ਇਸ ਲਈ ਇਸ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾ ਚੁੱਕੀ ਹੈ ਲੋਕਾਂ ਦਾ ਕਹਿਣਾ ਹੈ ਕਿ ਇਸ ਵਿਅਕਤੀ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਜੋ ਅੱਗੇ ਤੋਂ ਅਜਿਹਾ ਕੋਈ ਹੋਰ ਨਾ ਕਰੇ ।

About khabar

Leave a Reply

Your email address will not be published. Required fields are marked *