Breaking News
Home / खबरे / 88 ਲੱਖ ਲੁੱਟਣ ਆਏ ਲੁਟੇਰੇ ਹੋਏ ਫੇਲ੍ਹ, ਹੋਈ ਗੋਲੀਆਂ ਦੀ ਬੁਛਾਰ

88 ਲੱਖ ਲੁੱਟਣ ਆਏ ਲੁਟੇਰੇ ਹੋਏ ਫੇਲ੍ਹ, ਹੋਈ ਗੋਲੀਆਂ ਦੀ ਬੁਛਾਰ

ਮੁਜ਼ੱਫਰਨਗਰ ਤੋਂ ਇਕ ਵੀਡੀਓ ਸਾਹਮਣੇ ਆ ਰਹੀ ਹੈ ,ਜਿਥੇ ਕਿ ਕੁਝ ਲੁਟੇਰਿਆਂ ਵੱਲੋਂ ਇਕ ਕੈਸ਼ ਵੈਨ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਗੲੀ। ਜਿਸ ਵੈਨ ਵਿੱਚ ਅਠਾਸੀ ਲੱਖ ਰੁਪਏ ਸੀ ਜਾਣਕਾਰੀ ਮੁਤਾਬਕ ਇਹ ਕੈਸ਼ਬੈਨ ਇਕ ਬੈਂਕ ਦੇ ਸਾਹਮਣੇ ਖੜ੍ਹੀ ਸੀ ਜਿਥੇ ਜਿਸਦੇ ਵਿਚ ਕੇ ਅਠਾਸੀ ਲੱਖ ਰੁਪਏ ਸੀ। ਇਸੇ ਵੈਨ ਦੇ ਕੋਲ ਦੋ ਪੁਲੀਸ ਮੁਲਾਜ਼ਮ ਵੀ ਖੜ੍ਹੇ ਸੀ, ਜਿਸ ਤੋਂ ਬਾਅਦ ਦੋ ਵਿਅਕਤੀ ਮੋਟਰਸਾਈਕਲ ਤੇ ਸਵਾਰ ਹੋ ਕੇ ਆਉਂਦੇ ਹਨ ਅਤੇ ਇਸ ਕੈਸ਼ ਵੈਨ ਨੂੰ ਲੁੱਟਣ ਦੀ ਕੋਸ਼ਿਸ਼ ਕਰਦੇ ਹਨ ।ਜਿਸ ਤੋਂ ਬਾਅਦ ਪੁਲੀਸ ਵਾਲਿਆਂ ਉਤੇ ਇਨ੍ਹਾਂ ਲੁਟੇਰਿਆਂ ਵੱਲੋਂ ਗੋਲੀਆਂ ਵੀ ਚਲਾਈਆਂ ਜਾਂਦੀਆਂ ਹਨ ,ਪਰ ਪੁਲੀਸ ਦੁਆਰਾ ਵੀ ਇਨ੍ਹਾਂ ਲੁਟੇਰਿਆਂ ਉੱਤੇ ਗੋਲੀਆਂ ਚਲਾਈਆਂ ਗਈਆਂ।

ਜਿਸ ਤੋਂ ਬਾਅਦ ਇਹ ਲੁਟੇਰੇ ਬਿਨਾਂ ਕੈਸ਼ਬੈਕ ਨੂੰ ਲੁੱਟੇ, ਉੱਥੋਂ ਭੱਜ ਜਾਂਦੇ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ ਚ ਇਕ ਪੁਲੀਸ ਮੁਲਾਜ਼ਮ ਜ਼ਖ਼ਮੀ ਵੀ ਹੋਇਆ ਹੈ ,ਪਰ ਦੂਸਰੇ ਪੁਲੀਸ ਮੁਲਾਜ਼ਮ ਨੇ ਇਨ੍ਹਾਂ ਲੁਟੇਰਿਆਂ ਨੂੰ ਚੰਗਾ ਸਬਕ ਸਿਖਾਇਆ ਹੈ ਅਤੇ ਬੜੀ ਬਹਾਦਰੀ ਨਾਲ ਇਨ੍ਹਾਂ ਦੋਨਾਂ ਲੁਟੇਰਿਆਂ ਦਾ ਸਾਹਮਣਾ ਕੀਤਾ ।ਜਿਸ ਤੋਂ ਬਾਅਦ ਇਸ ਪੁਲੀਸ ਮੁਲਾਜ਼ਮ ਦੀ ਬਹਾਦਰੀ ਦੇ ਚਰਚੇ ਹੋ ਰਹੇ ਹਨ ਕਿਉਂਕਿ ਇਸ ਦੀ ਬਹਾਦਰੀ ਕਾਰਨ ਅੱਜ ਅਠਾਸੀ ਲੱਖ ਰੁਪਏ ਚੋਰੀ ਹੋਣ ਤੋਂ ਬਚ ਗਏ । ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਵੀ ਹੋ ਗਈ, ਜਿਸ ਤੋਂ ਬਾਅਦ ਇਹ ਵੀਡੀਓ ਸੋਸ਼ਲ ਮੀਡੀਆ ਤੇ ਵੀ ਬਹੁਤ ਜਿਆਦਾ ਵਾਇਰਲ ਹੋ ਰਹੀ ਹੈ। ਸੋ ਅਸੀਂ ਅਕਸਰ ਹੀ ਪੁਲੀਸ ਮੁਲਾਜ਼ਮਾਂ ਦੀਆਂ ਅਜਿਹੀਆਂ ਵੀਡਿਓਜ਼ ਜ਼ਰੂਰ ਦੇਖਦੇ ਹਾਂ ਜਿਨ੍ਹਾਂ ਵਿਚ ਕੇ ਪੁਲੀਸ ਮੁਲਾਜ਼ਮ ਅਜਿਹੇ ਕਾਰਨਾਮੇ ਕਰਦੇ ਦਿਖਾਈ ਦਿੰਦੇ ਹਨ

ਜਿੱਥੇ ਕਿ ਪੁਲੀਸ ਮਹਿਕਮੇ ਨੂੰ ਸ਼ਰਮਸਾਰ ਹੋਣਾ ਪੈਂਦਾ ਹੈ ਕਿਉਂਕਿ ਪਿਛਲੇ ਸਮੇਂ ਆਂਡਿਆਂ ਦੀ ਚੋਰੀ ਕਰਨ ਵਾਲੇ ਇੱਕ ਪੁਲੀਸ ਮੁਲਾਜ਼ਮ ਦੀ ਵੀਡੀਓ ਸਾਹਮਣੇ ਆਈ ਸੀ ।ਇਸ ਤੋਂ ਪਹਿਲਾਂ ਇੱਕ ਬਲਾਤਕਾਰ ਦੀ ਖ਼ਬਰ ਵੀ ਸਾਹਮਣੇ ਆਈ ਸੀ ਜਿਸ ਵਿੱਚ ਪੁਲੀਸ ਮੁਲਾਜ਼ਮਾਂ ਦੀ ਅਜਿਹੀ ਹਰਕਤ ਕਾਰਨ ਸਾਰੇ ਪੁਲੀਸ ਮਹਿਕਮੇ ਨੂੰ ਵੀ ਸ਼ਰਮਸਾਰ ਹੋਣਾ ਪਿਆ ਸੀ। ਪਰ ਉੱਥੇ ਹੀ ਇਹ ਵੀਡੀਓ ਪੁਲੀਸ ਵਾਲਿਆਂ ਦੀ ਬਹਾਦਰੀ ਦਾ ਪ੍ਰਮਾਣ ਦਿੰਦੀ ਹੈ ਇਸ ਤੋਂ ਬਾਅਦ ਪੁਲੀਸ ਮਹਿਕਮੇ ਦਾ ਸਿਰ ਉੱਚਾ ਵੀ ਹੁੰਦਾ ਹੈ

ਨਾਲ ਹੀ ਬੈਂਕ ਦੇ ਪੈਸੇ ਵੀ ਲੁੱਟਣ ਤੋਂ ਬਚ ਗਏ ਹਨ ਅਤੇ ਇਨ੍ਹਾਂ ਲੁਟੇਰਿਆਂ ਨੂੰ ਵੀ ਇੱਕ ਚੰਗਾ ਸਬਕ ਮਿਲਿਆ ਹੈ, ਕਿ ਸਾਰੇ ਪੁਲੀਸ ਮੁਲਾਜ਼ਮ ਇੱਕੋ ਜਿਹੇ ਨਹੀਂ ਹੁੰਦੇ ।ਕੁਝ ਬਹਾਦਰ ਪੁਲੀਸ ਮੁਲਾਜ਼ਮ ਵੀ ਇਸ ਪੁਲੀਸ ਮਹਿਕਮੇ ਵਿੱਚ ਮੌਜੂਦ ਹਨ।

About khabar

Leave a Reply

Your email address will not be published. Required fields are marked *