Breaking News
Home / खबरे / ਪੰਜਾਬੀ ਇੰਡਸਟਰੀ ਦਾ ਇਹ ਕਲਾਕਾਰ ਜ਼ਮੀਨ ਲਈ ਕਿਉਂ ਪੈ ਰਿਹਾ ਹੈ ਕੌਂਸਲਰ ਦੇ ਪੈਰੀਂ

ਪੰਜਾਬੀ ਇੰਡਸਟਰੀ ਦਾ ਇਹ ਕਲਾਕਾਰ ਜ਼ਮੀਨ ਲਈ ਕਿਉਂ ਪੈ ਰਿਹਾ ਹੈ ਕੌਂਸਲਰ ਦੇ ਪੈਰੀਂ

ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਕੰਮ ਕਰਨ ਵਾਲੇ ਗੁਰਿੰਦਰ ਸਿੰਘ ਮਕਨਾ ਵੱਲੋਂ ਅੰਮ੍ਰਿਤਸਰ ਵਿਚ ਆਪਣਾ ਪਲਾਟ ਲੈਣ ਲਈ ਜੱਦੋ ਜਹਿਦ ਕੀਤੀ ਜਾ ਰਹੀ ਹੈ। ਗੁਰਿੰਦਰ ਸਿੰਘ ਮਕਨਾ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਇਸ ਪਲਾਟ ਦੀ ਰਜਿਸਟਰੀ ਅਤੇ ਐਨ ਓ ਸੀ ਹੈ, ਪਰ ਫਿਰ ਵੀ ਕੁਝ ਲੋਕਾਂ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਇਹ ਜਗ੍ਹਾ ਗਲੀ ਦੀ ਹੈ ਅਤੇ ਇਸ ਉੱਤੇ ਕਿਸੇ ਹੋਰ ਦਾ ਅਧਿਕਾਰ ਨਹੀਂ ਹੈ। ਜਿਸ ਲਈ ਗੁਰਿੰਦਰ ਸਿੰਘ ਮਕਨਾ ਨੇ ਜ਼ਿਲ੍ਹਾ ਕੌਂਸਲਰ ਨੂੰ ਇਹ ਅਪੀਲ ਕੀਤੀ ਕਿ ਉਸ ਦੀ ਜ਼ਮੀਨ ਉੱਤੋਂ ਕਬਜ਼ਾ ਹਟਾਇਆ ਜਾਵੇ । ਗੁਰਿੰਦਰ ਸਿੰਘ ਮਕਨਾ ਨੇ ਦੱਸਿਆ ਕਿ ਪਿਛਲੇ ਸਮੇਂ ਵਿੱਚ ਉਨ੍ਹਾਂ ਨੇ ਇਹ ਜ਼ਮੀਨ ਖਰੀਦੀ ਸੀ ਜਿਸ ਦੀ ਰਜਿਸਟਰੀ ਵੀ ਉਨ੍ਹਾਂ ਦੇ ਨਾਮ ਹੈ ਅਤੇ ਉਨ੍ਹਾਂ ਕੋਲ ਐੱਨ ਓ ਸੀ ਹੈ ਕਿਉਂਕਿ ਜੇਕਰ ਇਹ ਜਗ੍ਹਾ ਗਲੀ ਦੇ ਨਾਮ ਦੀ ਤਾਂ ਕੰਪਿਊਟਰ ਨੇ ਕਦੇ ਵੀ ਰਜਿਸਟਰੀ ਉਨ੍ਹਾਂ ਦੇ ਨਾਮ ਨਹੀਂ ਕਰਨੀ ਸੀ।.

ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਉਹ ਨਾ ਦੁਬਾਰਾ ਸਮਾਜ ਵਿੱਚ ਸੁਧਾਰ ਕਰਨ ਲਈ ਬਹੁਤ ਸਾਰੇ ਕੰਮਕਾਜ ਕੀਤੇ ਗਏ ਹਨ ਪਰ ਕੁਝ ਰਾਜਨੀਤਕ ਪਾਰਟੀਆਂ ਦੇ ਲੋਕ ਉਨ੍ਹਾਂ ਨੂੰ ਉਨ੍ਹਾਂ ਦਾ ਹੱਕ ਨਹੀਂ ਦੇ ਰਹੇ ਅਤੇ ਨਾਜਾਇਜ਼ ਹੀ ਉਨ੍ਹਾਂ ਦੀ ਜਗਾ ਉੱਤੇ ਕਬਜ਼ਾ ਕੀਤਾ ਜਾ ਰਿਹਾ ਹੈ ।ਪਰ ਦੂਜੇ ਪਾਸੇ ਕੁਝ ਲੋਕਾਂ ਦਾ ਕਹਿਣਾ ਹੈ ਕਿ ਇਹ ਜਗ੍ਹਾ ਸਭ ਦੀ ਸਾਂਝੀ ਹੈ ਅਤੇ ਇੱਥੇ ਗਲੀ ਨਿਕਲਦੀ ਹੈ। ਉਨ੍ਹਾਂ ਲੋਕਾਂ ਵੱਲੋਂ ਵੀ ਕੁਝ ਕਾਗਜ਼ਾਤ ਦਿਖਾਏ ਜਾ ਰਹੇ ਹਨ ਜਿਸ ਵਿੱਚ ਐਨਓਸੀ ਦਰਜ ਹੈ ਅਤੇ ਉਨ੍ਹਾਂ ਲੋਕਾਂ ਦਾ ਕਹਿਣਾ ਹੈ ਕਿ ਇੱਕੋ ਜਗ੍ਹਾ ਤੇ ਦੋ ਐੱਨਓਸੀ ਕਿਵੇਂ ਹੋ ਸਕਦੀਆਂ ਹਨ

ਅਤੇ ਉਨ੍ਹਾਂ ਨੇ ਗੁਰਿੰਦਰ ਸਿੰਘ ਮਕਨਾ ਉੱਤੇ ਇਲਜ਼ਾਮ ਲਗਾਏ ਕਿ ਉਨ੍ਹਾਂ ਵੱਲੋਂ ਫ਼ਰਜ਼ੀ ਰਜਿਸਟਰੀ ਕਰਵਾਈ ਗਈ ਹੈ ਅਤੇ ਜੋ ਵੀ ਲੋਕ ਉਨ੍ਹਾਂ ਦੀ ਸਹਾਇਤਾ ਕਰ ਰਹੇ ਹਨ ਉਨ੍ਹਾਂ ਨੂੰ ਕਿਸੇ ਮਸਲੇ ਦਾ ਪਤਾ ਨਹੀਂ ਹੈ। ਬਿਨਾਂ ਮਸਲੇ ਨੂੰ ਜਾਣੇ ਹੀ ਉਨ੍ਹਾਂ ਦੀ ਲੋਕਾਂ ਵੱਲੋਂ ਸਹਾਇਤਾ ਕੀਤੀ ਜਾ ਰਹੀ ਹੈ। ਸੋ ਹੁਣ ਇਹ ਮਾਮਲਾ ਪੁਲੀਸ ਕੋਲ ਪਹੁੰਚ ਚੁੱਕਿਆ ਹੈ ਪੁਲਿਸ ਵੱਲੋਂ ਦੋਨਾਂ ਧਿਰਾਂ ਤੋਂ ਕਾਗਜ਼ਾਤ ਲਏ ਜਾ ਰਹੇ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਇਨ੍ਹਾਂ ਸਾਰੇ ਕਾਗਜ਼ਾਤਾਂ ਦੀ ਚੰਗੀ ਤਰ੍ਹਾਂ ਛਾਣਬੀਣ ਕਰਵਾਈ ਜਾਵੇਗੀ ਉਸ ਤੋਂ ਬਾਅਦ ਹੀ ਕੋਈ ਕਾਰਵਾਈ ਕੀਤੀ ਜਾ ਸਕਦੀ ਹੈ।

About khabar

Leave a Reply

Your email address will not be published. Required fields are marked *