Breaking News
Home / खबरे / 5 ਸਾਲਾਂ ਵਿੱਚ ਕਰਾਂਗੇ 70 ਸਾਲਾਂ ਜਿੰਨਾ ਵਿਕਾਸ ,ਇਹ ਕਹਿਣਾ ਪਿੰਡ ਕੱਲਾਂ ਦੇ ਸਰਪੰਚ ਦਾ ,ਪਿੰਡ ਦੇਖ ਹੁੰਦੀ ਹੈ ਰੂਹ ਖ਼ੁਸ਼

5 ਸਾਲਾਂ ਵਿੱਚ ਕਰਾਂਗੇ 70 ਸਾਲਾਂ ਜਿੰਨਾ ਵਿਕਾਸ ,ਇਹ ਕਹਿਣਾ ਪਿੰਡ ਕੱਲਾਂ ਦੇ ਸਰਪੰਚ ਦਾ ,ਪਿੰਡ ਦੇਖ ਹੁੰਦੀ ਹੈ ਰੂਹ ਖ਼ੁਸ਼

ਤਰਨਤਾਰਨ ਚ ਪੈਂਦੇ ਪਿੰਡ ਕੱਲ੍ਹਾ ਦੀ ਤਸਵੀਰ ਦੇਖਣ ਵਾਲੀ ਹੈ ਕਿਉਂਕਿ ਇਹ ਬਹੁਤ ਸੋਹਣਾ ਪਿੰਡ ਹੈ। ਦੱਸਿਆ ਜਾਂਦਾ ਹੈ ਕਿ ਇੱਥੋਂ ਦੇ ਸਰਪੰਚ ਦੀ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਇਸ ਪਿੰਡ ਨੂੰ ਇਕ ਵਧੀਆ ਰੂਪ ਦਿੱਤਾ ਗਿਆ ਹੈ।ਦੱਸ ਦਈਏ ਕਿ ਇਸ ਪਿੰਡ ਦੀ ਸਰਪੰਚ ਇੱਕ ਮਹਿਲਾ ਹੈ ਜਿਨ੍ਹਾਂ ਦਾ ਨਾਮ ਗੁਰਸਿਮਰਤਪਾਲ ਕੌਰ ਹੈ , ਉਨ੍ਹਾਂ ਦੇ ਪਤੀ ਬਲਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੁਆਰਾ ਇਹ ਪ੍ਰਣ ਕੀਤਾ ਗਿਆ ਸੀ ਕਿ ਜਦੋਂ ਵੀ ਉਹ ਸਰਪੰਚ ਬਣਨਗੇ ਤਾਂ ਉਦੋਂ ਲੋਕਾਂ ਲਈ ਵੱਧ ਚਡ਼੍ਹ ਕੇ ਕੰਮ ਕਰਨਗੇ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਐਨ ਆਰ ਆਈ ਹੈ ,ਜਿਸ ਵੱਲੋਂ ਇਸ ਪਿੰਡ ਲਈ ਬਹੁਤ ਸਹਾਇਤਾ ਭੇਜੀ ਜਾਂਦੀ ਹੈ।

ਨਾਲ ਹੀ ਪਿੰਡ ਦੇ ਹੋਰਨਾਂ ਲੋਕਾਂ ਵੱਲੋਂ ਵੀ ਵਧ ਚੜ੍ਹ ਕੇ ਕੰਮ ਕੀਤਾ ਜਾਂਦਾ ਹੈ ਅਤੇ ਪੈਸੇ ਪੱਖੋਂ ਵੀ ਲੋਕ ਪਿੰਡ ਦੇ ਵਿਕਾਸ ਲਈ ਮਦਦ ਕਰਦੇ ਹਨ ,ਕਿਉਂਕਿ ਜਦੋਂ ਸ਼ੁਰੂ ਵਿੱਚ ਉਹ ਸਰਪੰਚ ਬਣੇ ਸੀ ਤਾਂ ਉਨ੍ਹਾਂ ਕੋਲੋਂ ਕੁਝ ਖ਼ਾਸ ਗਰਾਂਟ ਨਹੀਂ ਸੀ।ਉਸ ਸਮੇਂ ਉਨ੍ਹਾਂ ਵੱਲੋਂ ਆਪਣੇ ਪੈਸੇ ਉੱਤੇ ਹੀ ਪਿੰਡ ਦਾ ਵਿਕਾਸ ਸ਼ੁਰੂ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਸਰਪੰਚ ਬਣਨ ਤੋਂ ਬਾਅਦ ਉਨ੍ਹਾਂ ਨੇ ਪਿੰਡ ਦੇ ਹਰ ਇਕ ਇਲਾਕੇ ਵਿੱਚ ਵਿਕਾਸ ਕੀਤਾ ਹੈ ਸਾਰੇ ਰਾਹਾਂ ਨੂੰ ਪੱਕਾ ਕੀਤਾ ਹੈ,ਨਾਲ ਹੀ ਸਕੂਲਾਂ ਦੀ ਸਥਿਤੀ ਵਿੱਚ ਵੀ ਸੁਧਾਰ ਆਇਆ ਹੈ ਇਸ ਤੋਂ ਇਲਾਵਾ ਪਿੰਡ ਵਿਚ ਇਕ ਪਾਰਕ ਬਣਾਇਆ ਗਿਆ ਹੈ। ਜਿਸ ਵਿਚ ਲੋਕ ਸੈਰ ਕਰ ਸਕਦੇ ਹਨ ਬੱਚਿਆਂ ਦੇ ਖੇਡਣ ਲਈ ਝੂਲੇ ਵੀ ਲਗਾਏ ਗਏ ਹਨ।ਸੋ ਇਸ ਪਿੰਡ ਦੀ ਤਸਵੀਰ ਬਹੁਤ ਸੋਹਣੀ ਹੈ ਅਤੇ ਇਹ ਹਰਿਆ ਭਰਿਆ ਪਿੰਡ ਹੈ

ਇਸ ਪਿੰਡ ਵਿੱਚ ਲੱਗੇ ਪੇੜ ਪੌਦਿਆਂ ਦੀ ਦੇਖਭਾਲ ਲਈ ਇੱਕ ਮਾਲੀ ਰੱਖਿਆ ਗਿਆ ਹੈ। ਇਸ ਮਾਲੀ ਨੇ ਦੱਸਿਆ ਕਿ ਪਹਿਲਾਂ ਉਸ ਕੋਲ ਕੋਈ ਕੰਮ ਨਹੀਂ ਸੀ,ਪਰ ਜਦੋਂ ਦੇ ਇਹ ਸਰਪੰਚ ਆਏ ਹਨ ਉਸ ਤੋਂ ਬਾਅਦ ਉਸ ਨੂੰ ਕੰਮ ਮਿਲਿਆ ਅਤੇ ਉਹ ਆਪਣੇ ਬੱਚਿਆਂ ਦੀ ਦੇਖਭਾਲ ਕਰ ਪਾ ਰਿਹਾ ਹੈ ਕਿਉਂਕਿ ਉਹ ਇੱਕ ਅੰਗਹੀਣ ਵਿਅਕਤੀ ਹੈ , ਜਿਸ ਕਾਰਨ ਉਸ ਪਹਿਲਾਂ ਉਸ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਹੁੰਦਾ ਸੀ । ਨਾਲ ਹੀ ਪਿੰਡ ਦੇ ਲੋਕਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਉਨ੍ਹਾਂ ਨੇ ਦੱਸਿਆ ਕਿ ਸਾਡਾ ਪਿੰਡ ਪਹਿਲਾਂ ਬਹੁਤ ਪੱਛੜਿਆ ਹੋਇਆ ਸੀ ਪਰ ਜਦੋਂ ਦੇ ਨਵੇਂ ਸਰਪੰਚ ਆਏ ਹਨ ਉਨ੍ਹਾਂ ਨੇ ਇਸ ਪਿੰਡ ਦੀ ਦਿੱਖ ਹੀ ਬਦਲ ਦਿੱਤੀ ਹੈ ਅਤੇ ਲੋਕ ਇਸ ਪਿੰਡ ਦੀ ਤਾਰੀਫ਼ ਕਰਦੇ ਹਨ ।

About khabar

Leave a Reply

Your email address will not be published. Required fields are marked *