Breaking News
Home / खबरे / ਪਿੰਡਾਂ ਦੇ ਲੋਕ ਆ ਚੁੱਕੇ ਹਨ ਜ਼ੁਲਮ ਤੋਂ, ਤੰਗ ਆ ਕੇ ਕੀਤਾ ਏਕਾ ਮੰਤਰੀਆਂ ਅਤੇ ਪੁਲੀਸ ਵਾਲਿਆਂ ਨੂੰ ਨਹੀਂ ਵੜਨ ਦਿੱਤਾ ਜਾਵੇਗਾ ਪਿੰਡਾਂ ਵਿਚ

ਪਿੰਡਾਂ ਦੇ ਲੋਕ ਆ ਚੁੱਕੇ ਹਨ ਜ਼ੁਲਮ ਤੋਂ, ਤੰਗ ਆ ਕੇ ਕੀਤਾ ਏਕਾ ਮੰਤਰੀਆਂ ਅਤੇ ਪੁਲੀਸ ਵਾਲਿਆਂ ਨੂੰ ਨਹੀਂ ਵੜਨ ਦਿੱਤਾ ਜਾਵੇਗਾ ਪਿੰਡਾਂ ਵਿਚ

ਪੰਜਾਬ ਵਿੱਚ ਅੱਜਕੱਲ੍ਹ ਨਸ਼ਾ ਬਹੁਤ ਵਧਦਾ ਜਾ ਰਿਹਾ ਹੈ, ਪਰ ਕੈਪਟਨ ਸਰਕਾਰ ਵੱਲੋਂ ਅਜੇ ਵੀ ਇਸਦੇ ਖਿਲਾਫ ਕੋਈ ਵੀ ਐਕਸ਼ਨ ਨਹੀਂ ਲਿਆ ਜਾ ਰਿਹਾ। ਭਾਵੇਂ ਕਿ ਕੈਪਟਨ ਸਰਕਾਰ ਨੇ ਗੁਟਕਾ ਸਾਹਿਬ ਨੂੰ ਮੱਥੇ ਨਾਲ ਲਗਾ ਕੇ ਇਹ ਲੋਕਾਂ ਨਾਲ ਵਾਅਦਾ ਕੀਤਾ ਸੀ ਅਤੇ ਸਹੁੰ ਚੁੱਕੀ ਸੀ ਕਿ ਜਦੋਂ ਉਹ ਮੁੱਖ ਮੰਤਰੀ ਬਣ ਜਾਣਗੇ ਉਸ ਤੋਂ ਬਾਅਦ ਚਾਰ ਹਫ਼ਤਿਆਂ ਵਿੱਚ ਹੀ ਪੰਜਾਬ ਵਿੱਚੋਂ ਨਸ਼ਾ ਖ਼ਤਮ ਕਰ ਦੇਣਗੇ। ਪਰ ਦੱਸ ਦੇਈਏ ਕਿ ਪੰਜਾਬ ਦੇ ਪਿੰਡਾਂ ਵਿੱਚੋਂ ਅਜੇ ਵੀ ਬਹੁਤ ਸਾਰੀਆਂ ਵੀਡੀਓਜ਼ ਹਰ ਰੋਜ਼ ਹੀ ਸਾਹਮਣੇ ਆਉਂਦੀਆਂ ਹਨ ਜਿੱਥੇ ਕਿ ਪੰਜਾਬ ਦੇ ਨੌਜਵਾਨ ਚਿੱਟਾ ਲਾਉਣ ਤੋਂ ਬਾਅਦ ਆਪਣੀ ਜਾਨ ਗਵਾ ਬੈਠਦੇ ਹਨ। ਇਸ ਨਾਲ ਬਹੁਤ ਸਾਰੀਆਂ ਮਾਵਾਂ ਦੀਆਂ ਕੁੱਖਾਂ ਉੱਜੜਦੀਆਂ ਹਨ ਅਤੇ ਬਹੁਤ ਸਾਰੀਆਂ ਭੈਣਾਂ ਭਰਾ ਦੇ ਰੱਖੜੀ ਬੰਨ੍ਹਣ ਨੂੰ ਤਰਸ ਜਾਂਦੀਆਂ ਹਨ।

ਪਰ ਫਿਰ ਵੀ ਪੰਜਾਬ ਸਰਕਾਰ ਉੱਤੇ ਇਸ ਦਾ ਕੋਈ ਅਸਰ ਨਹੀਂ ਹੋ ਰਿਹਾ। ਪੰਜਾਬ ਦੇ ਲੋਕ ਸਰਕਾਰਾਂ ਤੋਂ ਇੰਨੇ ਕੁ ਅੱਕ ਚੁੱਕੇ ਹਨ ਕਿ ਉਹ ਨਹੀਂ ਚਾਹੁੰਦੇ ਕਿ ਕੋਈ ਵੀ ਸਿਆਸੀ ਪਾਰਟੀ ਦਾ ਲੀਡਰ ਉਨ੍ਹਾਂ ਦੇ ਪਿੰਡ ਵਿਚ ਆਏ । ਕਿਉਂਕਿ ਜਦੋਂ ਵੋਟਾਂ ਹੁੰਦੀਆਂ ਹਨ ਉਦੋਂ ਤਾਂ ਇਹ ਸਾਰੇ ਲੀਡਰ ਲੋਕਾਂ ਦੇ ਪੈਰਾਂ ਹੇਠ ਪੈਰੀਂ ਹੱਥ ਲਗਾਉਂਦੇ ਫਿਰਦੇ ਹਨ ਪਰ ਜਦੋਂ ਇਨ੍ਹਾਂ ਦਾ ਮਤਲਬ ਨਿਕਲ ਜਾਂਦਾ ਹੈ ਉਸ ਤੋਂ ਬਾਅਦ ਇਹ ਲੋਕਾਂ ਦਾ ਹਾਲ ਤੱਕ ਨਹੀਂ ਪੁੱਛਦੇ ।ਜਿਵੇਂ ਕਿ ਕਿਸਾਨਾਂ ਲਈ ਮੋਦੀ ਸਰਕਾਰ ਵੱਲੋਂ ਤਿੰਨ ਕਾਲੇ ਕਾਨੂੰਨ ਪਾਸ ਕੀਤੇ ਗਏ ਜਿਸ ਤੋਂ ਬਾਅਦ ਲੰਬੇ ਸਮੇਂ ਤੋਂ ਕਿਸਾਨ ਦਿੱਲੀ ਦੀਅਾਂ ਸਰਹੱਦਾਂ ਉੱਤੇ ਆਪਣੇ ਮੰਗਾਂ ਨੂੰ ਮਨਵਾਉਣ ਲਈ ਬੈਠੇ ਹਨ ਅਤੇ ਉਨ੍ਹਾਂ ਨੇ ਆਪਣੇ ਪਿੰਡੇ ਉੱਤੇ ਹਰ ਤਰ੍ਹਾਂ ਦਾ ਦੁੱਖ ਹੰਢਾਇਆ ਹੈ।

ਪਰ ਫਿਰ ਵੀ ਕੇਂਦਰ ਸਰਕਾਰ ਉੱਤੇ ਇਸ ਦਾ ਕੋਈ ਅਸਰ ਨਹੀਂ ਹੋ ਰਿਹਾ ਇੱਥੋਂ ਤਕ ਕਿ ਉਨ੍ਹਾਂ ਨਾਲ ਮੀਟਿੰਗਾਂ ਕਰਨੀਆਂ ਵੀ ਬੰਦ ਕਰ ਦਿੱਤੀਆਂ ਹਨ ਇੱਥੋਂ ਪਤਾ ਚੱਲਦਾ ਹੈ ਕਿ ਸਾਰੀਆਂ ਸਰਕਾਰਾਂ ਹੀ ਇੱਕੋ ਜਿਹੀਆਂ ਹਨ ਜੋ ਕਿ ਲੋਕਾਂ ਦੇ ਦੁੱਖ ਨੂੰ ਨਹੀਂ ਸਮਝ ਸਕਦੀਆਂ ਇਨ੍ਹਾਂ ਨੂੰ ਸਿਰਫ਼ ਕੁਰਸੀਆਂ ਤਕ ਹੀ ਮਤਲਬ ਹੈ ਅਤੇ ਸਾਰੀਆਂ ਸਰਕਾਰਾਂ ਆਪਸ ਵਿੱਚ ਮਿਲੀਆਂ ਜੁਲੀਆਂ ਹੁੰਦੀਆਂ ਹਨ ਅਤੇ ਲੋਕਾਂ ਦੇ ਸਾਹਮਣੇ ਇਕ ਦੂਜੇ ਦੇ ਵਿਰੋਧੀ ਹੋਣ ਦਾ ਡਰਾਮਾ ਰਚਦੀਆਂ ਹਨ। ਸੋ ਇਸੇ ਲਈ ਕਰਨਾਲ ਦੇ ਕੁਝ ਪਿੰਡਾਂ ਦੇ ਲੋਕਾਂ ਵੱਲੋਂ ਇਹ ਫ਼ੈਸਲਾ ਲਿਆ ਗਿਆ ਹੈ ਕਿ ਉਨ੍ਹਾਂ ਦੇ ਪਿੰਡ ਵਿਚ ਨਾ ਤਾਂ ਕੋਈ ਪੁਲਸ ਮੁਲਾਜ਼ਮ ਆਵੇਗਾ ਅਤੇ ਨਾ ਹੀ ਕੋਈ ਵੀ ਸਿਆਸੀ ਪਾਰਟੀ ਦਾ ਲੀਡਰ ਆਵੇਗਾ ਇਸ ਤੋਂ ਬਾਅਦ ਇਹ ਪਤਾ ਚੱਲਦਾ ਹੈ ਕਿ ਦੇਸ਼ ਦੇ ਲੋਕ ਸਰਕਾਰ ਤੋਂ ਅੱਕ ਚੁੱਕੇ ਹਨ ਅਤੇ ਉਨ੍ਹਾਂ ਨੂੰ ਕਿਤੋਂ ਵੀ ਇਨਸਾਫ਼ ਮਿਲਣ ਦੀ ਉਮੀਦ ਨਹੀਂ ਹੈ,

ਕਿਉਂਕਿ ਪੁਲੀਸ ਮੁਲਾਜ਼ਮਾਂ ਵੱਲੋਂ ਵੀ ਅਕਸਰ ਹੀ ਆਮ ਜਨਤਾ ਨਾਲ ਹੀ ਧੱਕੇਸ਼ਾਹੀ ਕੀਤੀ ਜਾਂਦੀ ਹੈ। ਪਰ ਜੇਕਰ ਕੋਈ ਸਿਆਸੀ ਲੀਡਰ ਉਨ੍ਹਾਂ ਦੇ ਸਾਹਮਣੇ ਆ ਜਾਵੇ ਤਾਂ ਉਹ ਸਾਰੇ ਭਿੱਜੀ ਬਿੱਲੀ ਬਣ ਕੇ ਖੜ੍ਹ ਜਾਂਦੇ ਹਨ ।

About khabar

Leave a Reply

Your email address will not be published. Required fields are marked *