Home / खबरे / ਕੋਰੋਨਾ ਮਰੀਜ਼ਾਂ ਲਈ ਵਰਤੀ ਜਾਣ ਵਾਲੀ ਪਲਾਜ਼ਮਾ ਥਰੈਪੀ ਕੀਤੀ ਗਈ ਖਤਮ,ਹੁਣ ਹੋਵੇਗਾ ਇਸ ਤਰ੍ਹਾਂ ਇਲਾਜ

ਕੋਰੋਨਾ ਮਰੀਜ਼ਾਂ ਲਈ ਵਰਤੀ ਜਾਣ ਵਾਲੀ ਪਲਾਜ਼ਮਾ ਥਰੈਪੀ ਕੀਤੀ ਗਈ ਖਤਮ,ਹੁਣ ਹੋਵੇਗਾ ਇਸ ਤਰ੍ਹਾਂ ਇਲਾਜ

ਜਿਵੇਂ ਕਿ ਤੁਹਾਨੂੰ ਪਤਾ ਹੀ ਹੋਵੇਗਾ ਜਦੋਂ ਤੋਂ ਕੋਰੋਨਾ ਮਾਹਾਵਾਰੀ ਸ਼ੁਰੂ ਹੋਈ ਸੀ, ਉਸ ਤੋਂ ਬਾਅਦ ਪਲਾਜ਼ਮਾਂ ਥੈਰੇਪੀ ਨਾਲ ਬਹੁਤ ਸਾਰੇ ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਸੀ ਦੱਸਿਆ ਜਾ ਰਿਹਾ ਸੀ ਕਿ ਜਿਹੜੇ ਲੋਕ ਕੋਰੂਨਾ ਮਹਾਂਮਾਰੀ ਤੋਂ ਛੁਟਕਾਰਾ ਪਾ ਚੁੱਕੇ ਹਨ, ਉਨ੍ਹਾਂ ਦੁਆਰਾ ਪਲਾਜ਼ਮਾ ਦਾ ਦਾਨ ਕੀਤਾ ਜਾਂਦਾ ਸੀ ਅਤੇ ਨਵੇਂ ਕੋਰੂਨਾ ਪੌਜ਼ਟਿਵ ਹੋਏ ਮਰੀਜ਼ਾਂ ਦਾ ਇਲਾਜ ਉਸੇ ਪਲਾਜ਼ਮਾ ਨਾਲ ਕੀਤਾ ਜਾਂਦਾ ਸੀ। ਪਰ ਦੱਸਦੀਏ ਕਿ ਇਹ ਪਲਾਜ਼ਮਾਂ ਥੈਰਪੀ ਜ਼ਿਆਦਾ ਮਹਿੰਗੀ ਸੀ। ਜਿਸ ਕਾਰਨ ਹੁਣ ਭਾਰਤ ਦੇ ਏਮਜ਼ ਅਤੇ ਸੀ ਆਈ ਐਮ ਆਰ ਸੰਸਥਾ ਨੇ ਨਵੀਂਆਂ ਹਦਾਇਤਾਂ ਜਾਰੀ ਕੀਤੀਆਂ ਹਨ ਜਿਸ ਵਿੱਚ ਪਲਾਜ਼ਮਾਂ ਥੈਰੇਪੀ ਨੂੰ ਖ਼ਤਮ ਕੀਤਾ ਜਾ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਪਲਾਜ਼ਮਾ ਥੈਰਪੀ ਨਾਲ ਨਾਲ ਕੋਈ ਜ਼ਿਆਦਾ ਫ਼ਾਇਦਾ ਨਹੀਂ ਹੋ ਰਿਹਾ ਸੀ। ਇਸ ਤੋਂ ਇਲਾਵਾ ਇਸ ਦੇ ਮਹਿੰਗੇ ਹੋਣ ਕਾਰਨ ਬਹੁਤ ਸਾਰੇ ਮਰੀਜ਼ਾਂ ਉੱਤੇ ਪੈਸੇ ਪੱਖੋਂ ਦਬਾਅ ਬਣ ਰਿਹਾ ਸੀ।

ਸੋ ਇਸੇ ਨੂੰ ਦੇਖਦੇ ਹੋਏ ਏਮਜ਼ ਅਤੇ ਆਈਸੀਐਮਆਰ ਵੱਲੋਂ ਇਹ ਫ਼ੈਸਲਾ ਲਿਆ ਗਿਆ ਹੈ ਕਿ ਹੁਣ ਪਲਾਜ਼ਮਾਂ ਥੈਰੇਪੀ ਨਾਲ ਕੋਰੂਨਾ ਮਰੀਜ਼ਾਂ ਦਾ ਇਲਾਜ ਨਹੀਂ ਕੀਤਾ ਜਾਵੇਗਾ ।ਲੰਬੇ ਸਮੇਂ ਤੋਂ ਇਹ ਮੰਗ ਕੀਤੀ ਜਾ ਰਹੀ ਸੀ ਕਿ ਇਸ ਪਲਾਜ਼ਮਾਂ ਥੈਰੇਪੀ ਨੂੰ ਬੰਦ ਕੀਤਾ ਜਾਵੇ ਕਿਉਂਕਿ ਇਸ ਵਿੱਚ ਸਮਾਂ ਜ਼ਿਆਦਾ ਲੱਗਦਾ ਸੀ, ਪਰ ਫ਼ਾਇਦਾ ਉਨ੍ਹਾਂ ਜ਼ਿਆਦਾ ਨਹੀਂ ਹੋ ਰਿਹਾ ਸੀ ਜਿੰਨਾ ਹੋਣਾ ਚਾਹੀਦਾ ਸੀ । ਇਸ ਤੋਂ ਇਲਾਵਾ ਬਹੁਤ ਘੱਟ ਲੋਕਾਂ ਵੱਲੋਂ ਪਲਾਜ਼ਮਾ ਦਾਨ ਕੀਤਾ ਜਾਂਦਾ ਸੀ ਜਿਸ ਕਾਰਨ ਬਹੁਤ ਥੋੜ੍ਹੇ ਲੋਕਾਂ ਦਾ ਇਲਾਜ ਇਸ ਥੈਰੇਪੀ ਨਾਲ ਹੋ ਰਿਹਾ ਸੀ। ਸੋ ਇਹ ਇਕ ਅਜਿਹਾ ਇਲਾਜ ਸੀ ਜਿਸ ਵਿਚ ਸਮਾਂ ਪੈਸਾ ਦੋਨੋਂ ਹੀ ਬਹੁਤ ਜ਼ਿਆਦਾ ਲੱਗਦੇ ਸੀ। ਪਰ ਫਿਰ ਵੀ ਕੋਰੋਨਾ ਮਰੀਜ਼ ਇਸ ਥੈਰੇਪੀ ਨਾਲ ਠੀਕ ਹੋ ਜਾਵੇਗਾ ਇਸ ਦੀ ਕੋਈ ਗਾਰੰਟੀ ਨਹੀਂ ਸੀ ,

ਕਿਉਂਕਿ ਬਹੁਤ ਸਾਰੇ ਅਜਿਹੇ ਲੋਕ ਵੀ ਸਾਹਮਣੇ ਆਏ ਜੋ ਕਿ ਪਲਾਜ਼ਮਾ ਥੈਰਪੀ ਕਰਾਉਣ ਤੋਂ ਬਾਅਦ ਵੀ ਕੋਰੋਨਾ ਦੀ ਲਪੇਟ ਵਿੱਚ ਰਹੇ । ਸੋ ਹੋਣਾ ਏਮਸ ਅਤੇ ਆਈਸੀਐਮਆਰ ਦੇ ਅਧਿਕਾਰੀਆਂ ਵੱਲੋਂ ਇਹ ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਵੱਲੋਂ ਅਧਿਐਨ ਕੀਤਾ ਗਿਆ ਹੈ ਕਿ ਪਲਾਜ਼ਮਾਂ ਥੈਰੇਪੀ ਦਾ ਕੁਸ ਜ਼ਿਆਦਾ ਫ਼ਾਇਦਾ ਉਨ੍ਹਾਂ ਨੂੰ ਨਹੀਂ ਮਿਲ ਰਿਹਾ। ਜਿਸ ਕਾਰਨ ਇਸ ਪਲਾਜ਼ਮਾਂ ਥੈਰੇਪੀ ਨੂੰ ਨਾ ਕਰਨ ਦਾ ਫ਼ੈਸਲਾ ਲਿਆ ਜਾ ਰਿਹਾ ਹੈ।

About khabar

Leave a Reply

Your email address will not be published. Required fields are marked *