Breaking News
Home / खबरे / ਭੈਣ ਅਤੇ ਭਰਾ ਨੇ ਗਾਇਆ ਅਜਿਹਾ ਗੀਤ ਰਾਤੋਂ ਰਾਤ ਹੋ ਗਏ ਮਸ਼ਹੂਰ

ਭੈਣ ਅਤੇ ਭਰਾ ਨੇ ਗਾਇਆ ਅਜਿਹਾ ਗੀਤ ਰਾਤੋਂ ਰਾਤ ਹੋ ਗਏ ਮਸ਼ਹੂਰ

ਜਿਵੇਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਦੇਸ਼ ਵਿੱਚ ਕਰੁਣਾ ਮਹਾਮਾਰੀ ਚੱਲ ਰਹੀ ਹੈ ,ਜਿਸ ਦੇ ਦੌਰਾਨ ਆਕਸੀਜਨ ਦੀ ਭਾਰੀ ਕਮੀ ਦੇਖਣ ਨੂੰ ਮਿਲੀ। ਬਹੁਤ ਸਾਰੇ ਲੋਕ ਆਕਸੀਜਨ ਦੀ ਕਮੀ ਕਾਰਨ ਆਪਣੀ ਜਾਨ ਗਵਾ ਰਹੇ ਹਨ ਅਤੇ ਇਸੇ ਨੂੰ ਮੁੱਖ ਰੱਖਦੇ ਹੋਏ ਇੱਕ ਭੈਣ ਭਰਾ ਦੀ ਜੋੜੀ ਨੇ ਇੱਕ ਬਹੁਤ ਸੋਹਣਾ ਗੀਤ ਗਾਇਆ। ਜਿੱਥੇ ਕਿ ਉਨ੍ਹਾਂ ਨੇ ਲੋਕਾਂ ਨੂੰ ਸੰਦੇਸ਼ ਦਿੱਤਾ ਕਿ ਦਰੱਖਤ ਨਾ ਕੱਟੇ ਜਾਣ ਕਿਉਂਕਿ ਅੱਜਕੱਲ੍ਹ ਤਰੱਕੀ ਦੇ ਨਾਂ ਤੇ ਬਹੁਤ ਸਾਰੇ ਦਰੱਖਤ ਕੱਟੇ ਜਾਂਦੇ ਹਨ। ਜਿਸ ਤੋਂ ਬਾਅਦ ਸਾਡੇ ਆਲੇ ਦੁਆਲੇ ਹਰਿਆਲੀ ਖਤਮ ਹੁੰਦੀ ਜਾ ਰਹੀ ਹੈ। ਨਾਲ ਹੀ ਆਕਸੀਜਨ ਦੀ ਕਮੀ ਵੀ ਹੋ ਰਹੀ ਹੈ ਜਿਸ ਕਾਰਨ ਲੋਕਾਂ ਨੂੰ ਤੜਪ ਤੜਪ ਕੇ ਆਪਣੀ ਜਾਨ ਦੇਣੀ ਪੈ ਰਹੀ ਹੈ। ਅੱਜਕੱਲ੍ਹ ਸਾਡੇ ਆਲੇ ਦੁਆਲੇ ਦਰੱਖਤਾਂ ਦੀ ਕਮੀ ਬਹੁਤ ਘਟ ਗਈ ਹੈ ਤੇ ਦੂਜੇ ਪਾਸੇ ਆਵਾਜਾਈ ਦੇ ਸਾਧਨ ਵਧਦੇ ਜਾ ਰਹੇ ਹਨ

,ਜੋ ਕਿ ਬਹੁਤ ਪ੍ਰਦੂਸ਼ਣ ਫੈਲਾਉਂਦੇ ਹਨ ।ਇਸ ਤੋਂ ਇਲਾਵਾ ਤਰੱਕੀ ਦੇ ਨਾਂ ਤੇ ਵੱਡੀਆਂ ਵੱਡੀਆਂ ਇੰਡਸਟਰੀਜ਼ ਦਾ ਲਗਾਈਆਂ ਜਾ ਰਹੀਆਂ ਹਨ। ਪਰ ਦੂਜੇ ਪਾਸੇ ਬਹੁਤ ਸਾਰੇ ਦਰੱਖਤ ਕੱਟੇ ਜਾਂਦੇ ਹਨ ਉਨ੍ਹਾਂ ਦੀ ਥਾਂ ਤੇ ਨਵੇਂ ਦਰੱਖਤ ਵੀ ਨਹੀਂ ਲਗਾਏ ਜਾਂਦੇ। ਜਿਸ ਦੇ ਚਲਦੇ ਅੱਜ ਦਰੱਖਤਾਂ ਦੀ ਭਾਰੀ ਕਮੀ ਦੇਖਣ ਨੂੰ ਮਿਲ ਰਹੀ ਹੈ ।ਸੋ ਇਨ੍ਹਾਂ ਭੈਣ ਭਰਾ ਦੀ ਜੋੜੀ ਨੇ ਬਹੁਤ ਸੋਹਣਾ ਗੀਤ ਗਾਇਆ ਹੈ ਅਤੇ ਲੋਕਾਂ ਨੂੰ ਬਹੁਤ ਪਿਆਰਾ ਜਿਹਾ ਸੰਦੇਸ਼ ਦਿੱਤਾ ਹੈ ਕਿ ਉਨ੍ਹਾਂ ਨੂੰ ਦਰੱਖਤ ਬਚਾਉਣੇ ਚਾਹੀਦੇ ਹਨ ਕਿਉਂਕਿ ਇਨ੍ਹਾਂ ਨੂੰ ਬਹੁਤ ਮਿਹਨਤ ਤੋਂ ਬਾਅਦ ਵੱਡਾ ਕੀਤਾ ਜਾਂਦਾ ਹੈ । ਪਰ ਇੱਕ ਆਰੀ ਨਾਲ ਇਨ੍ਹਾਂ ਨੂੰ ਖ਼ਤਮ ਕਰ ਦਿੱਤਾ ਜਾਂਦਾ ਹੈ ਦਰੱਖਤ ਸਾਨੂੰ ਬਹੁਤ ਸਾਰੇ ਫ਼ਾਇਦੇ ਦਿੰਦੇ ਹਨ ਫਲ ਫੁੱਲ ਛਾਂ ਤੋਂ ਇਲਾਵਾ ਸਭ ਤੋਂ ਵੱਡਮੁੱਲੀ ਚੀਜ਼ ਹੈ। ਜਿਸ ਨਾਲ ਅਸੀਂ ਸਾਹ ਲੈਂਦੇ ਹਾਂ ਆਕਸੀਜਨ ਦਿੰਦੇ ਹਨ ਇਸ ਕੋਰੋਨਾ ਕਾਲ ਵਿੱਚ ਬਹੁਤ ਸਾਰੇ ਲੋਕਾਂ ਨੇ ਨਵੇਂ ਦਰੱਖਤ ਲਗਾਉਣ ਦਾ ਉਪਰਾਲਾ ਕੀਤਾ ਹੈ।

ਇਸ ਤੋਂ ਇਲਾਵਾ ਹਰ ਕੋਈ ਆਪਣੇ ਆਪਣੇ ਤਰੀਕੇ ਨਾਲ ਲੋਕਾਂ ਨੂੰ ਦਰੱਖਤ ਲਗਾਉਂਦਾ ਸੰਦੇਸ਼ ਦੇ ਰਿਹਾ ਹੈ ਇਹ ਉਹੀ ਲੋਕ ਕਰ ਰਹੇ ਹਨ ਜਿਨ੍ਹਾਂ ਵਿੱਚ ਦਰੱਖਤਾਂ ਨੂੰ ਲੈ ਕੇ ਸਮਝ ਹੈ ਅਤੇ ਉਹ ਹਰਿਆਲੀ ਨੂੰ ਪਸੰਦ ਕਰਦੇ ਹਨ ਜਾਂ ਲੋਕਾਂ ਦੀਆਂ ਜਾਨਾਂ ਦੀਆਂ ਕੀਮਤਾਂ ਸਮਝਦੇ ਹਨ । ਪਰ ਦੂਜੇ ਪਾਸੇ ਦੇਸ਼ ਦੀਆਂ ਸਰਕਾਰਾਂ ਵੱਲੋਂ ਇਨ੍ਹਾਂ ਉਤੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਕਿਉਂਕਿ ਜੇ ਉਹ ਸਖ਼ਤੀ ਵਰਤਣ ਤਾਂ ਅੱਜ ਸਾਡੇ ਆਲੇ ਦੁਆਲੇ ਬਹੁਤ ਸਾਰੇ ਦਰੱਖਤ ਹੋ ਸਕਦੇ ਸੀ।

About khabar

Leave a Reply

Your email address will not be published. Required fields are marked *