Breaking News
Home / खबरे / ਪਤੀ ਨਾਲ ਖੇਤ ਵਿੱਚ ਕੰਮ ਕਰਨ ਗਈ ਔਰਤ ਨਾਲ ਤਿੰਨ ਵਿਅਕਤੀਆਂ ਵੱਲੋਂ ਗੈਂਗਰੇਪ

ਪਤੀ ਨਾਲ ਖੇਤ ਵਿੱਚ ਕੰਮ ਕਰਨ ਗਈ ਔਰਤ ਨਾਲ ਤਿੰਨ ਵਿਅਕਤੀਆਂ ਵੱਲੋਂ ਗੈਂਗਰੇਪ

ਸਾਡੇ ਸਮਾਜ ਦੇ ਵਿੱਚ ਗੰਦ ਇੰਨਾ ਵਧ ਚੁੱਕਿਆ ਹੈ ਕਿ ਕਿਸੇ ਦੀ ਧੀ ਭੈਣ ਦਾ ਘਰ ਤੋਂ ਬਾਹਰ ਨਿਕਲਣਾ ਮੁਸ਼ਕਲ ਹੋ ਚੁੱਕਿਆ ਹੈ।ਜੇਕਰ ਕੋਈ ਵੀ ਧੀ ਭੈਣ ਘਰ ਤੋਂ ਬਾਹਰ ਜਾਂਦੀ ਹੈ ਤਾਂ ਘਰ ਵਾਲਿਆਂ ਨੂੰ ਇਹ ਫਿਕਰ ਲੱਗ ਜਾਂਦੀ ਹੈ। ਕਿ ਕਿਤੇ ਉਨ੍ਹਾਂ ਦੀ ਧੀ ਨਾਲ ਕਿਸੇ ਮਨਚਲੇ ਵੱਲੋਂ ਕੋਈ ਹਰਕਤ ਨਾ ਕਰਦੀ ਜਾਵੇ।ਕਿਉਂਕਿ ਸੜਕਾਂ ਉਪਰ ਫਿਰ ਰਹੀ ਮੰਡੀਰ ਇੰਨੀ ਪਾਗਲ ਹੋ ਚੁੱਕੀ ਹੈ ਕਿ ਉਸ ਨੂੰ ਕਿਸੇ ਦੇ ਰਿਸ਼ਤੇ ਨਾਤੇ ਦਾ ਕੋਈ ਖਿਆਲ ਨਹੀਂ ਰਹਿੰਦਾ। ਉਹ ਆਪਣੀ ਹਵਸ ਦੀ ਪੂਰਤੀ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ ।ਅਜਿਹਾ ਹੀ ਮਾਮਲਾ ਦੇਖਣ ਨੂੰ ਮਿਲਿਆ ਹੈ ਇੱਥੇ ਇਕ ਪਤੀ ਪਤਨੀ ਆਪਣੇ ਖੇਤ ਚ ਜੀਰੀ ਨੂੰ ਪਾਣੀ ਲਾਉਣ ਗਏ ਸਨ।

ਜਦੋਂ ਘਰਵਾਲਾ ਪਤਨੀ ਨੂੰ ਮੋਟਰ ਉੱਪਰ ਬਿਠਾ ਕੇ ਜੀਰੀ ਨੂੰ ਪਾਣੀ ਲਾਉਣ ਗਿਆ ਸੀ ਤਾਂ ਉੱਥੇ ਆਏ ਤਿੰਨ ਬਦਮਾਸ਼ਾਂ ਨੇ ਉਸ ਦੀ ਘਰਵਾਲੀ ਨੂੰ ਚੁੱਕ ਲਿਆ।ਉਨ੍ਹਾਂ ਤਿੰਨਾਂ ਬਦਮਾਸ਼ਾਂ ਨੇ ਉਸ ਦੀ ਘਰਵਾਲੀ ਨੂੰ ਚੁੱਕ ਕੇ ਇਕ ਚਰੀ ਦੇ ਵਿਚ ਲਏ ਗਏ ।ਜਿੱਥੇ ਉਨ੍ਹਾਂ ਨੇ ਉਸ ਪੀਡ਼ਤ ਮਹਿਲਾ ਦਾ ਮੂੰਹ ਬੰਦ ਕਰ ਦਿੱਤਾ।ਇਸ ਤੋਂ ਬਾਅਦ ਉਨ੍ਹਾਂ ਤਿੰਨਾਂ ਨੇ ਵਾਰੋ ਵਾਰੀ ਉਸ ਪੀਡ਼ਤ ਮਹਿਲਾ ਦੇ ਨਾਲ ਬ-ਲਾ-ਤ-ਕਾ-ਰ ਕੀਤਾ।ਪੀੜਤ ਮਹਿਲਾ ਦਾ ਦੱਸਣਾ ਹੈ ਕਿ ਉਨ੍ਹਾਂ ਨੇ ਬੜੀ ਬੇਰਹਿਮੀ ਦੇ ਨਾਲ ਉਸ ਨਾਲ ਬ-ਲਾ-ਤ-ਕਾ-ਰ ਕੀਤਾ ਉਸ ਨੇ ਬਹੁਤ ਤਰਲੇ ਮਿੰਨਤਾਂ ਕੀਤੀਆਂ ਪਰ ਉਨ੍ਹਾਂ ਨੇ ਉਸ ਦੀ ਇੱਕ ਨਾ ਸੁਣੀ।ਇਹ ਮਾਮਲਾ ਹੁਣ ਪੁਲਸ ਦੇ ਦੇਖ ਰੇਖ ਵਿੱਚ ਆ ਚੁੱਕਿਆ ਹੈ।ਪੀਡ਼ਤ ਮਹਿਲਾ ਦੇ ਪਤੀ ਵੱਲੋਂ ਦਿੱਤੇ ਗਏ ਬਿਆਨਾਂ ਵਿਚ ਉਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਮੰਗ ਕਰਦੇ ਹਾਂ ਕਿ ਦੋਸ਼ੀਆਂ ਨੂੰ ਫੜ ਕੇ ਉਨ੍ਹਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ।

ਤਾਂ ਜੋ ਹੋਰ ਕੋਈ ਇਸ ਤਰ੍ਹਾਂ ਦੀ ਘਿਨਾਉਣੀ ਹਰਕਤ ਨਾ ਕਰ ਸਕੇ।ਇਸਦੇ ਨਾਲ ਹੀ ਪੀੜਤ ਮਹਿਲਾ ਦੇ ਪਤੀ ਦਾ ਕਹਿਣਾ ਹੈ ਕਿ ਦੋਸ਼ੀਆਂ ਵਲੋਂ ਉਨ੍ਹਾਂ ਨੂੰ ਹੁਣ ਵੀ ਰਸਤੇ ਵਿੱਚ ਘੇਰ ਕੇ ਇਹੋ ਜਿਹਾ ਕੁਝ ਕਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।ਪਰ ਪੁਲਸ ਵੱਲੋਂ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ।ਇਸ ਘਟਨਾ ਨੇ ਫਿਰ ਤੋਂ ਇੱਕ ਵਾਰ ਨਿਸ਼ਾਨੀਆਂ ਤੋਂ ਨੂੰ ਸ਼ਰਮਸਾਰ ਕਰ ਦਿੱਤਾ ਹੈ ਕਿਉਂਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਦੇ ਨਾਲ ਕਿਸੇ ਵੀ ਧੀ ਭੈਣ ਦਾ ਆਪਣੇ ਘਰ ਚੋਂ ਬਾਹਰ ਨਿਕਲਣਾ ਬਿਲਕੁਲ ਸੁਰੱਖਿਅਤ ਨਹੀਂ ਹੈ।ਜੇਕਰ ਦਿਨ ਦਿਹਾੜੇ ਸ਼ਰੇਆਮ ਇਹ ਕੰਮ ਹੋ ਸਕਦੇ ਹਨ ਤਾਂ ਕੋਈ ਵੀ ਔਰਤ ਆਪਣੇ ਘਰ ਵਿੱਚ ਵੀ ਸੁਰੱਖਿਅਤ ਨਹੀਂ ਹੈ।

About khabar

Leave a Reply

Your email address will not be published. Required fields are marked *