Home / खबरे / ਬਠਿੰਡਾ ਏ ਐਸ ਆਈ ਕਾਂਡ ਨੇ ਲਿਆ ਨਵਾਂ ਮੋੜ,ਸੀ ਸੀ ਟੀ ਵੀ ਵਿਚ ਕੈਦ ਏ ਐਸ ਆਈ ਦੀਆਂ ਹਰਕਤਾਂ

ਬਠਿੰਡਾ ਏ ਐਸ ਆਈ ਕਾਂਡ ਨੇ ਲਿਆ ਨਵਾਂ ਮੋੜ,ਸੀ ਸੀ ਟੀ ਵੀ ਵਿਚ ਕੈਦ ਏ ਐਸ ਆਈ ਦੀਆਂ ਹਰਕਤਾਂ

ਪਿਛਲੇ ਦਿਨੀਂ ਬਠਿੰਡਾ ਦੇ ਵਿੱਚ ਇਕ ਏ ਐੱਸ ਆਈ ਵੱਲੋਂ ਵਿਧਵਾ ਔਰਤ ਨੂੰ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ।ਜਿਸ ਦੇ ਵਿੱਚ ਏਐਸਆਈ ਵੱਲੋਂ ਉਸ ਔਰਤ ਦੇ ਬੇਟੇ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਉਸ ਔਰਤ ਨੂੰ ਬਲੈਕਮੇਲ ਕੀਤਾ ਜਾ ਰਿਹਾ ਸੀ।ਇਸ ਏਐਸਆਈ ਨੇ ਉਸ ਔਰਤ ਦੇ ਬੇਟੇ ਨੂੰ ਝੂਠੇ ਕੇਸ ਵਿੱਚ ਫਸਾ ਕੇ ਇਸ ਔਰਤ ਨੂੰ ਆਪਣੇ ਨਾਲ ਸਰੀਰਕ ਸੰਬੰਧ ਬਣਾਉਣ ਲਈ ਮਜਬੂਰ ਕੀਤਾ।ਜਦੋਂ ਇਸ ਅੌਰਤ ਨੇ ਇਸ ਘਟਨਾ ਬਾਰੇ ਆਪਣੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਨੂੰ ਦੱਸਿਆ ਤਾਂ ਉਨ੍ਹਾਂ ਨੇ ਰੰਗੇ ਹੱਥੀਂ ਆ ਕੇ ਇਸ ਏ ਐਸ ਆਈ ਨੂੰ ਉਸ ਔਰਤ ਦੇ ਘਰ ਫੜ ਲਿਆ।ਇਸ ਤੋਂ ਬਾਅਦ ਇਸ ਏਐਸਆਈ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਅਤੇ ਹੁਣ ਇਸ ਉੱਪਰ ਬਲਾਤਕਾਰ ਦਾ ਮੁਕੱਦਮਾ ਚੱਲ ਰਿਹਾ ਹੈ।

ਪਰ ਇਸ ਤੋਂ ਬਾਅਦ ਵੀ ਇਸ ਏਐਸਆਈ ਦੁਆਰਾ ਉਸ ਔਰਤ ਨੂੰ ਤੰਗ ਕੀਤੇ ਜਾਣ ਦੀਆਂ ਆਡੀਓ ਵਾਇਰਲ ਹੋ ਰਹੀਆਂ ਹਨ ।ਜਿਸ ਵਿੱਚ ਏਐਸਆਈ ਉਸ ਔਰਤ ਨੂੰ ਸ਼ਰ੍ਹੇਆਮ ਬਲੈਕਮੇਲ ਕਰਦਾ ਨਜ਼ਰ ਆ ਰਿਹਾ ਹੈ।ਜਿਸ ਵਿੱਚ ਏ ਐਸ ਆਈ ਵੱਲੋਂ ਉਸ ਔਰਤ ਨੂੰ ਆਪਣੇ ਨਾਲ ਸਮਝੌਤਾ ਕਰ ਮੱਕੇ ਉਸ ਦੀਆਂ ਗੱਲਾਂ ਮੰਨਣ ਲਈ ਕਿਹਾ ਜਾਂਦਾ ਹੈ ।ਪਰ ਹੁਣ ਇਕ ਹੋਰ ਹੈਰਾਨ ਕਰ ਦੇਣ ਵਾਲਾ ਖੁਲਾਸਾ ਹੋਇਆ ਹੈ ਜਿਸ ਦੇ ਵਿੱਚ ਉਸ ਔਰਤ ਤੇ ਪਿੰਡ ਵਾਲਿਆਂ ਨੇ ਸੀ ਸੀ ਟੀ ਵੀ ਕੈਮਰੇ ਰਾਹੀਂ ਏ ਐੱਸ ਆਈ ਦੀਆਂ ਕੁਝ ਤਸਵੀਰਾਂ ਲਈਆਂ ਹਨ ਜਿਸ ਵਿੱਚ ਉਹ ਏ ਐੱਸ ਆਈ ਇਸ ਔਰਤ ਦੇ ਘਰ ਵਿਚ ਆਉਂਦਾ ਨਜ਼ਰ ਆ ਰਿਹਾ ਹੈ ।

ਇਹ ਫੋਟੋਆਂ ਦੇ ਵਿੱਚ ਏ ਐਸ ਆਈ ਵੱਲੋਂ ਔਰਤ ਦੇ ਨਾਲ ਗਲਤ ਹਰਕਤਾਂ ਕੀਤੀਆਂ ਜਾਂਦੀਆਂ ਹਨ।ਹੁਣ ਪੁਲਸ ਦੇ ਹੱਥ ਇਕ ਤੋਂ ਬਾਅਦ ਇਕ ਸਬੂਤ ਲੱਗਦਾ ਜਾ ਰਿਹਾ ਹੈ ਜਿਸ ਦੇ ਵਿਚ ਏ ਐਸ ਆਈ ਖ਼ੁਦ ਨੂੰ ਗੁਨਾਹਗਾਰ ਮੰਨਿਆ ਜਾ ਰਿਹਾ ਹੈ।ਹੁਣ ਵੇਖਣਾ ਇਹ ਹੋਵੇਗਾ ਕਿ ਪੁਲੀਸ ਦੁਆਰਾ ਇਨ੍ਹਾਂ ਸਬੂਤਾਂ ਦੇ ਆਧਾਰ ਤੇ ਉਸ ਏ ਐਸ ਆਈ ਨੂੰ ਕੀ ਸਜ਼ਾ ਦਿੱਤੀ ਜਾਂਦੀ ਹੈ।

About khabar

Leave a Reply

Your email address will not be published. Required fields are marked *