Breaking News
Home / खबरे / ਕੋਰੋਨਾ ਦੇ ਨਾਲ ਹੱਸ ਕੇ ਲੜਨ ਵਾਲੀ ਲੜਕੀ ਨੇ ਸਭ ਨੂੰ ਕਿਹਾ ਅਲਵਿਦਾ,ਰੋਂਦਾ ਛੱਡ ਗਈ ਪਰਿਵਾਰ ਅਤੇ ਬੱਚੇ

ਕੋਰੋਨਾ ਦੇ ਨਾਲ ਹੱਸ ਕੇ ਲੜਨ ਵਾਲੀ ਲੜਕੀ ਨੇ ਸਭ ਨੂੰ ਕਿਹਾ ਅਲਵਿਦਾ,ਰੋਂਦਾ ਛੱਡ ਗਈ ਪਰਿਵਾਰ ਅਤੇ ਬੱਚੇ

ਕੋਰੋਨਾ ਸਾਡੇ ਦੇਸ਼ ਵਿੱਚ ਬਹੁਤ ਤੇਜ਼ੀ ਨਾਲ ਵਧ ਰਿਹਾ ਹੈ ।ਇਸ ਦੇ ਨਾਲ ਨਾਲ ਇਸ ਨਾਲ ਹੋਣ ਵਾਲੀਆਂ ਮੌਤਾਂ ਦੀ ਦਰ ਵੀ ਵਧ ਰਹੀ ਹੈ।ਕੋਰੂਨਾ ਦੇ ਨਾਲ ਜੁੜੇ ਸਾਨੂੰ ਹਰ ਰੋਜ਼ ਨਵੇਂ ਤੋਂ ਨਵੇਂ ਮਾਮਲੇ ਦੇਖਣ ਨੂੰ ਮਿਲ ਰਹੇ ਹਨ।ਇਸ ਤਰ੍ਹਾਂ ਦਾ ਹੀ ਇਕ ਮਾਮਲਾ ਕੁਝ ਦਿਨ ਪਹਿਲਾਂ ਸਾਹਮਣੇ ਆਇਆ ਸੀ ਜਿਸ ਵਿਚ ਇਕ ਕੁੜੀ ਜੋ ਕਿ ਕੋਰੋਨਾ ਤੋਂ ਪੀਡ਼ਤ ਸੀ।ਉਸ ਵੱਲੋਂ ਲੋਕਾਂ ਨੂੰ ਆਪਣੀ ਜ਼ਿੰਦਾਦਿਲੀ ਦਿਖਾਈ ਗਈ ਸੀ।ਜਿਸ ਦੁਆਰਾ ਇਕ ਵੀਡੀਓ ਪਾਈ ਗਈ ਜਿਸ ਵਿਚ ਉਹ ਲੜਕੀ ਹਸਪਤਾਲ ਦੇ ਬੈੱਡ ਉੱਪਰ ਪਈ ਸੰਗੀਤ ਸੁਣ ਰਹੀ ਸੀ ਅਤੇ ਆਪਣੇ ਹੱਸਦੇ ਹੋਏ ਚਿਹਰੇ ਨਾਲ ਸਭ ਨੂੰ ਇੱਕ ਉਮੀਦ ਦੇ ਰਹੀ ਸੀ ਕਿ ਕੋਰੋਨਾ ਨਾਲ ਲੜਨਾ ਕੋਈ ਔਖੀ ਗੱਲ ਨਹੀਂ ਹੈ ।

ਪਰ ਅੱਜ ਸਾਨੂੰ ਇਹ ਦਸਤੇ ਬਹੁਤ ਹੀ ਅਫ਼ਸੋਸ ਹੋ ਰਿਹਾ ਹੈ ਕਿ ਉਹ ਲੜਕੀ ਜਿਸ ਨੂੰ ਲੋਕਾਂ ਵੱਲੋਂ ਰੇਵ ਗਰਲ ਦਾ ਨਾਮ ਦਿੱਤਾ ਗਿਆ ਸੀ ।ਉਹ ਕੋਰੋਨਾ ਦੇ ਨਾਲ ਲੜਦਿਆਂ ਉਸ ਤੋਂ ਆਪਣੀ ਜੰਗ ਹਾਰ ਚੁੱਕੀ ਹੈ ।ਉਸ ਹਸਪਤਾਲ ਦੀ ਡਾਕਟਰ ਨੇ ਦੱਸਦੇ ਹੋਏ ਕਿਹਾ ਕਿ ਉਸ ਲੜਕੀ ਦੀ ਕੁਝ ਟਾਇਮ ਪਹਿਲਾਂ ਮੌਤ ਹੋ ਗਈ ਹੈ।ਡਾਕਟਰ ਨੇ ਕਿਹਾ ਕਿ ਮੈਂ ਬਹੁਤ ਹੀ ਦੁਖੀ ਹਿਰਦੇ ਨਾਲ ਇਹ ਗੱਲ ਦੱਸ ਰਹੀ ਹਾਂ ਕਿ ਅਸੀਂ ਆਪਣੀ ਬਰੇਵ ਗਰਲ ਨੂੰ ਗੁਆ ਚੁੱਕੇ ਹਾਂ।ਮੈਂ ਚਾਹੁੰਦੀ ਹਾਂ ਕਿ ਤੁਸੀਂ ਸਾਰੇ ਲੋਕ ਉਸ ਦੀ ਫੈਮਿਲੀ ਅਤੇ ਉਸ ਦੇ ਬੱਚੇ ਦੇ ਲਈ ਪ੍ਰਾਰਥਨਾ ਕਰੋ।ਇਹ ਖ਼ਬਰ ਮਿਲਦਿਆਂ ਹੀ ਸਾਰੇ ਸੋਸ਼ਲ ਮੀਡੀਆ ਅਤੇ ਲੋਕਾਂ ਦੇ ਵਿਚ ਇਕ ਸਹਿਮ ਦਾ ਮਾਹੌਲ ਬਣ ਗਿਆ ਹੈ।

ਕਿਉਂਕਿ ਕੁਝ ਦਿਨ ਪਹਿਲਾਂ ਹਸਤੀ ਬਸਤੀ ਉਸ ਲੜਕੇ ਇਕਦਮ ਹੀ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਈ ਹੈ।ਹੁਣ ਡਾਕਟਰਾਂ ਵੱਲੋਂ ਹਰ ਇੱਕ ਵਿਅਕਤੀ ਨੂੰ ਇਹ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਆਪਣਾ ਅਤੇ ਆਪਣੇ ਪਰਿਵਾਰ ਦਾ ਪੂਰਾ ਖਿਆਲ ਰੱਖਣ ਕਿਉਂਕਿ ਕੋਰੂਨਾ ਦੀ ਲਪੇਟ ਵਿਚ ਆਉਣ ਵਾਲਾ ਵਿਅਕਤੀ ਬਹੁਤ ਜਲਦ ਮੌਤ ਦੇ ਮੂੰਹ ਵਿੱਚ ਚਲਾ ਜਾਂਦਾ ਹੈ।ਇਸ ਤਰ੍ਹਾਂ ਹੋਈ ਮੌਤ ਨੇ ਸਾਰੇ ਹੀ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ।

About khabar

Leave a Reply

Your email address will not be published. Required fields are marked *