Home / खबरे / ਜ਼ਿੰਦਗੀ ਤੋਂ ਹਾਰੇ ਲੋਕਾਂ ਲਈ ਮਿਸਾਲ ਇਹ ਨੌਜਵਾਨ,ਦੋਵੇਂ ਲੱਤਾਂ ਨੂੰ ਪੋਲੀਓ ਹੋਣ ਦੇ ਬਾਵਜੂਦ ਕਰਦਾ ਹੈ ਦਸ ਏਕੜ ਦੀ ਖੇਤੀ

ਜ਼ਿੰਦਗੀ ਤੋਂ ਹਾਰੇ ਲੋਕਾਂ ਲਈ ਮਿਸਾਲ ਇਹ ਨੌਜਵਾਨ,ਦੋਵੇਂ ਲੱਤਾਂ ਨੂੰ ਪੋਲੀਓ ਹੋਣ ਦੇ ਬਾਵਜੂਦ ਕਰਦਾ ਹੈ ਦਸ ਏਕੜ ਦੀ ਖੇਤੀ

ਕੁਝ ਲੋਕ ਆਪਣੀ ਜ਼ਿੰਦਗੀ ਵਿੱਚ ਥੋੜ੍ਹੀ ਜਿਹੀ ਔਕੜ ਆਉਣ ਤੇ ਸੀ ਜਿਊਣ ਦੀ ਆਸ ਛੱਡ ਦਿੰਦੇ ਹਨ ਅਤੇ ਜ਼ਿੰਦਗੀ ਵਿੱਚ ਪੈਰ ਪਿੱਛੇ ਪਾਉਣ ਲੱਗ ਜਾਂਦੇ ਹਨ ।ਪਰ ਅੱਜ ਜੋ ਕਹਾਣੀ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ। ਉਹ ਤੁਹਾਡੇ ਵਿੱਚ ਇੱਕ ਜੋਸ਼ ਭਰ ਦੇਵੇਗੀ ਇਹ ਕਹਾਣੀ ਹੈ ਜਗਜੀਤ ਸਿੰਘ ਦੀ ਜੋ ਕੇ ਸਿੰਘਪੁਰ ਜੱਟਾਂ ਪਿੰਡ ਦੇ ਰਹਿਣ ਵਾਲੇ ਹਨ ਦਸ ਦਈਏ ਕਿ ਇਹ ਪੋਲੀਓ ਦੀ ਬੀਮਾਰੀ ਤੋਂ ਪੀਡ਼ਤ ਹਨ ਬਚਪਨ ਤੋਂ ਹੀ ਇਨ੍ਹਾਂ ਨੂੰ ਇਹ ਬਿਮਾਰੀ ਹੈ। ਜਿਸ ਕਾਰਨ ਇਨ੍ਹਾਂ ਦੀਆਂ ਦੋਵੇਂ ਲੱਤਾਂ ਮਰ ਚੁੱਕੀਆਂ ਹਨ ਪਰ ਫਿਰ ਵੀ ਇਹ ਖੇਤੀਬਾੜੀ ਕਰਦੇ ਹਨ ਟਰੈਕਟਰ ਚਲਾਉਂਦੇ ਹਨ ਅਤੇ ਆਪਣੇ ਖੇਤ ਖ਼ੁਦ ਵਾਹੁੰਦੇ ਹਨ । ਇਨ੍ਹਾਂ ਨੇ ਦੱਸਿਆ ਕਿ ਇਹ ਆਪਣੇ ਖੇਤ ਵਿੱਚ ਸਾਰੇ ਕੰਮ ਖ਼ੁਦ ਕਰ ਲੈਂਦੇ ਹਨ ਦੱਸ ਦੇਈਏ ਕਿ ਇਨ੍ਹਾਂ ਨੇ ਟਰੈਕਟਰ ਵਿਚ ਕੋਈ ਵੀ ਅਜਿਹਾ ਜੁਗਾੜ ਨਹੀਂ ਲਗਾਇਆ ਹੋਇਆ ਹੈ,

ਜੋ ਕਿ ਇਕ ਅੰਗਹੀਣ ਵਿਅਕਤੀ ਨੂੰ ਮਦਦ ਕਰ ਸਕੇ ।ਇਨ੍ਹਾਂ ਦਾ ਟਰੈਕਟਰ ਇਕ ਸਾਧਾਰਨ ਟਰੈਕਟਰ ਹੈ ਜੋ ਕਿ ਆਮ ਕਿਸਾਨ ਚਲਾਉਂਦੇ ਹਨ । ਇਹ ਦੱਸਦੇ ਹਨ ਕਿ ਇਨ੍ਹਾਂ ਨੂੰ ਵੀ ਦੂਜੇ ਕਿਸਾਨਾਂ ਦੇ ਸਾਮਾਨ ਹੀ ਆਮਦਨੀ ਹੁੰਦੀ ਹੈ ਜਿਵੇਂ ਕਿ ਦੂਜੇ ਕਿਸਾਨਾਂ ਨੂੰ ਇਸ ਵਾਰ ਝਾੜ ਪੰਦਰਾਂ ਸੋਲਾਂ ਸੌ ਦੇ ਕਰੀਬ ਮਿਲਿਆ ਇਨ੍ਹਾਂ ਨੂੰ ਵੀ ਇਨ੍ਹਾਂ ਦੀ ਫ਼ਸਲ ਦੀ ਕੀਮਤ ਉਸੇ ਤਰੀਕੇ ਨਾਲ ਪੰਦਰਾਂ ਸੋਲ਼ਾਂ ਸੌ ਦੇ ਕਰੀਬ ਮਿਲੀ। ਇਨ੍ਹਾਂ ਦਾ ਕਹਿਣਾ ਹੈ ਕਿ ਇਨ੍ਹਾਂ ਨੂ ਜ਼ਿੰਦਗੀ ਤੋਂ ਕੋਈ ਸ਼ਿਕਾਇਤ ਨਹੀਂ ਹੈ ਕਿ ਇਹ ਅਪਾਹਿਜ ਹਨ, ਕਿਉਂਕਿ ਇਨ੍ਹਾਂ ਵਿੱਚ ਮਿਲਦਾ ਕਮਾਈ ਕਰ ਕੇ ਖਾਣ ਦਾ ਗੁਣ ਹੈ ਅਤੇ ਦੂਜਿਆਂ ਨੂੰ ਵੀ ਇਹ ਉਹੀ ਸੁਨੇਹਾ ਦਿੰਦੇ ਹਨ ਕਿ ਹਮੇਸ਼ਾਂ ਮਿਹਨਤ ਕਰਕੇ ਹੀ ਕਮਾਓ ਅਤੇ ਖਾਓ।

ਤੁਹਾਨੂੰ ਦੱਸ ਦਈਏ ਕਿ ਇਹ ਆਪਣੇ ਹੱਥਾਂ ਨਾਲ ਟਰੈਕਟਰ ਦੇ ਕਲੱਚ ਅਤੇ ਬ੍ਰੇਕ ਵਗੈਰਾ ਦਬਾਉਂਦੇ ਹਨ ਅਤੇ ਬੜੇ ਜਲਦੀ ਹੀ ਖੇਤ ਨੂੰ ਵਾਹ ਦਿੰਦੇ ਹਨ ।ਸੋ ਇਨ੍ਹਾਂ ਦੀ ਇਹ ਕਹਾਣੀ ਸੁਣ ਕੇ ਅਜਿਹੇ ਲੋਕਾਂ ਨੂੰ ਸਿੱਖ ਲੈਣਾ ਚਾਹੀਦਾ ਹੈ ਕਿ ਜ਼ਿੰਦਗੀ ਤੋਂ ਕਦੇ ਵੀ ਨਾਰਾਜ਼ ਨਹੀਂ ਹੋਈਦਾ ।ਜਿਹੜੇ ਲੋਕ ਥੋੜ੍ਹੀ ਜਿਹੀ ਮੁਸ਼ਕਿਲ ਆਉਣ ਤੇ ਵੀ ਘਬਰਾ ਜਾਂਦੇ ਹਨ । ਇਸ ਵਿਅਕਤੀ ਦਾ ਸਰੀਰ ਪੂਰੀ ਤਰ੍ਹਾਂ ਠੀਕ ਨਹੀਂ ਹੈ ਪਰ ਫਿਰ ਵੀ ਇਹ ਖੇਤੀਬਾੜੀ ਕਰਦਾ ਹੈ, ਪਰ ਜਿਹੜੇ ਲੋਕ ਚੰਗੀ ਤਰ੍ਹਾਂ ਤੰਦਰੁਸਤ ਹੁੰਦੇ ਹਨ ਉਹ ਵੀ ਆਪਣੀ ਜ਼ਿੰਦਗੀ ਵਿੱਚ ਹਾਰ ਮੰਨ ਲੈਂਦੇ ਹਨ, ਤਾਂ

ਜਗਜੀਤ ਸਿੰਘ ਦੀ ਇਸ ਕਹਾਣੀ ਤੋਂ ਇਕ ਸੇਧ ਲੈ ਲੈਣੀ ਚਾਹੀਦੀ ਹੈ ਕਿ ਜੇਕਰ ਤੁਹਾਡੀ ਜ਼ਿੰਦਗੀ ਵਿਚ ਕੋਈ ਵੀ ਔਕੜ ਆਵੇ ਉਸਰ ਨਾਲ ਨਜਿੱਠਿਆ ਜਾ ਸਕਦਾ ਹੈ ।ਪਰ ਕਦੇ ਵੀ ਸਾਨੂੰ ਹਾਰ ਮੰਨ ਕੇ ਘਰ ਨਹੀਂ ਬੈਠਣਾ ਚਾਹੀਦਾ।

About khabar

Leave a Reply

Your email address will not be published. Required fields are marked *