Home / खबरे / ਵੈਂਟੀਲੇਟਰ ਨੂੰ ਲੈ ਕੇ ਸ਼ੁਰੂ ਹੋ ਗਈ ਹੈ ਸਿਆਸਤ ,ਭਾਜਪਾ ਭੜਕੀ

ਵੈਂਟੀਲੇਟਰ ਨੂੰ ਲੈ ਕੇ ਸ਼ੁਰੂ ਹੋ ਗਈ ਹੈ ਸਿਆਸਤ ,ਭਾਜਪਾ ਭੜਕੀ

ਪੰਜਾਬ ਵਿੱਚ ਕਰੋਨਾ ਦੇ ਚਲਦੇ ਲਗਾਤਾਰ ਮੌਤਾਂ ਹੋ ਰਹੀਆਂ ਹਨ ਪਰ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਮੌਤਾਂ ਦੀ ਗਿਣਤੀ ਘੱਟ ਕਰਨ ਲਈ ਕੋਈ ਉਪਰਾਲੇ ਨਹੀਂ ਕੀਤੇ ਜਾ ਰਹੇ। ਪੰਜਾਬ ਦੇ ਹਸਪਤਾਲਾਂ ਵਿੱਚ ਲੋੜੀਂਦੀਆਂ ਚੀਜ਼ਾਂ ਮੌਜੂਦ ਨਹੀਂ ਹਨ ਜਿਵੇਂ ਕਿ ਵੈਂਟੀਲੇਟਰ ,ਆਈਸੀਯੂ ਬੈੱਡ ,ਡਾਕਟਰ ,ਨਰਸਾਂ ,ਇੱਥੋਂ ਤਕ ਆਕਸੀਜਨ ਦੀ ਕਮੀ ਦੇਖਣ ਨੂੰ ਮਿਲ ਰਹੀ ਹੈ । ਪਿਛਲੇ ਦਿਨੀਂ ਗੁਰਦਾਸਪੁਰ ਵਿਚ ਵੈਂਟੀਲੇਟਰ ਨੂੰ ਲੈ ਕੇ ਹੰਗਾਮਾ ਹੋਇਆ ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਗੁਰਦਾਸਪੁਰ ਜ਼ਿਲ੍ਹੇ ਵਿੱਚ ਛੇ ਵੈਂਟੀਲੇਟਰ ਸੀ ,ਜਿਨ੍ਹਾਂ ਵਿੱਚੋਂ ਦੋ ਗੁਰਦਾਸਪੁਰ ਦੇ ਸਾਂਸਦ ਸੰਨੀ ਦਿਓਲ ਵਲੋਂ ਭੇਜੇ ਗਏ ਸੀ, ਦੋ ਵੈਂਟੀਲੇਟਰ ਡਾ ਓਬਰਾਏ ਨੇ ਭੇਜੇ ਸੀ। ਇਸ ਤੋਂ ਇਲਾਵਾ ਦੋ ਵੈਂਟੀਲੇਟਰ ਇਕ ਨਿੱਜੀ ਹਸਪਤਾਲ ਦੇ ਸੀ ।

ਹੁਣ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ ਉਸ ਦੇ ਮੁਤਾਬਕ ਗੁਰਦਾਸਪੁਰ ਦੇ ਸਿਵਲ ਹਸਪਤਾਲ ਤੋਂ ਚਾਰ ਵੈਂਟੀਲੇਟਰ ਲੁਧਿਆਣਾ ਦੇ ਸਿਵਲ ਹਸਪਤਾਲ ਵਿਚ ਭੇਜੇ ਜਾ ਚੁੱਕੇ ਹਨ। ਜਿਸ ਤੋਂ ਬਾਅਦ ਭਾਜਪਾ ਦੇ ਕੁਝ ਵਰਕਰਾਂ ਨੇ ਇਸ ਮਾਮਲੇ ਉਤੇ ਹੰਗਾਮਾ ਕੀਤਾ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਸਾਂਸਦ ਸੰਨੀ ਦਿਓਲ ਵੱਲੋਂ ਇਹ ਵੈਂਟੀਲੇਟਰ ਗੁਰਦਾਸਪੁਰ ਦੇ ਲੋਕਾਂ ਲਈ ਭੇਜੇ ਗਏ ਸੀ ,ਇਸ ਤੋਂ ਇਲਾਵਾ ਗੁਰਦਾਸਪੁਰ ਚ ਸਿਰਫ ਦੋ ਹੀ ਵੈਂਟੀਲੇਟਰ ਰਹਿ ਗਏ ਹਨ ।ਜੇਕਰ ਗੁਰਦਾਸਪੁਰ ਵਿੱਚ ਕਿਸੇ ਵੀ ਸਮੇਂ ਮਰੀਜ਼ਾਂ ਦੀ ਗਿਣਤੀ ਜ਼ਿਆਦਾ ਹੁੰਦੀ ਹੈ ਤਾਂ ਉਸ ਸਮੇਂ ਵੈਂਟੀਲੇਟਰ ਦਾ ਇੰਤਜ਼ਾਮ ਕਿੱਥੋਂ ਕੀਤਾ ਜਾਵੇਗਾ। ਇਸ ਤੋਂ ਇਲਾਵਾ ਇਨ੍ਹਾਂ ਭਾਜਪਾ ਵਰਕਰਾਂ ਵੱਲੋਂ ਕਾਂਗਰਸ ਸਰਕਾਰ ਉੱਤੇ ਵੀ ਤੰਜ ਕਸੇ ਗਏ ਉਨ੍ਹਾਂ ਕਿਹਾ ਕਿ ਕਰੁਣਾ ਲਹਿਰ ਚਲਦਿਆਂ ਇੱਕ ਸਾਲ ਹੋ ਚੁੱਕਿਆ ਹੈ,

ਪਰ ਪੰਜਾਬ ਸਰਕਾਰ ਵੱਲੋਂ ਅਜੇ ਤੱਕ ਆਪਣੇ ਡਾਕਟਰਾਂ ਨੂੰ ਟਰੇਂਡ ਨਹੀਂ ਕੀਤਾ ਜਾ ਸਕਿਆ ਕਿ ਉਹ ਵੈਂਟੀਲੇਟਰਾਂ ਨੂੰ ਚੰਗੀ ਤਰ੍ਹਾਂ ਚਲਾ ਸਕਣ ।ਦੱਸਿਆ ਜਾ ਰਿਹਾ ਹੈ ਕਿ ਗੁਰਦਾਸਪੁਰ ਵਿੱਚ ਡਾਕਟਰਾਂ ਦੀ ਕਮੀ ਹੈ ਜਿਨ੍ਹਾਂ ਨੂੰ ਵੈਂਟੀਲੇਟਰ ਚਲਾਉਣੇ ਆਉਂਦੇ ਹਨ ਦੂਜੇ ਪਾਸੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਲੁਧਿਆਣਾ ਵਿੱਚ ਇਨ੍ਹਾਂ ਵੈਂਟੀਲੇਟਰ ਦੀ ਜ਼ਿਆਦਾ ਜ਼ਰੂਰਤ ਸੀ। ਜਿਸ ਕਾਰਨ ਇਨ੍ਹਾਂ ਨੂੰ ਲੁਧਿਆਣਾ ਦੇ ਹਸਪਤਾਲ ਵਿਚ ਸ਼ਿਫਟ ਕੀਤਾ ਗਿਆ ਹੈ। ਕੁਝ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਗੁਰਦਾਸਪੁਰ ਵਿੱਚ ਹਾਲਾਤ ਵਿਗੜਨ ਤੇ ਉਸ ਦਾ ਜ਼ਿੰਮੇਵਾਰ ਕੌਣ ਹੋਵੇਗਾ। ਪਰ ਦੂਜੇ ਪਾਸੇ ਜਦੋਂ ਗੁਰਦਾਸਪੁਰ ਦੇ ਸਿਵਲ ਹਸਪਤਾਲ ਦੇ ਡਾਕਟਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਜੋ ਚਾਰ ਵੈਂਟੀਲੇਟਰ ਲੁਧਿਆਣਾ ਵਿਚ ਭੇਜੇ ਗਏ ਹਨ ਉਹ ਗੁਰਦਾਸਪੁਰ ਦੇ ਸਾਂਸਦ ਸੰਨੀ ਦਿਓਲ ਅਤੇ ਡਾ ਓਬਰਾਏ ਦੇ ਕਹਿਣ ਉੱਤੇ ਹੀ ਭੇਜੇ ਗਏ ਹਨ ,

ਕਿਉਂ ਕਿ ਲੁਧਿਆਣਾ ਵਿੱਚ ਜ਼ਿਆਦਾ ਜ਼ਰੂਰਤ ਸੀ ਅਤੇ ਗੁਰਦਾਸਪੁਰ ਦੇ ਹਸਪਤਾਲਾਂ ਵਿੱਚ ਲੋੜੀਂਦਾ ਸਟਾਫ਼ ਮੌਜੂਦ ਨਹੀਂ ਹੈ ਅਤੇ ਪੰਜਾਬ ਸਰਕਾਰ ਵੱਲੋਂ ਇਸ ਉੱਤੇ ਕੁਝ ਖ਼ਾਸ ਧਿਆਨ ਨਹੀਂ ਦਿੱਤਾ ਜਾ ਰਿਹਾ।

About khabar

Leave a Reply

Your email address will not be published. Required fields are marked *