Breaking News
Home / खबरे / ਕੌਣ ਕਰੇਗਾ ਅਮਿਤਾਬ ਬੱਚਨ ਦੇ ਦੋ ਕਰੋੜ ਰੁਪਏ ਵਾਪਸ,ਸਿਰਸਾ ਨੂੰ ਕੀ ਮਿਲੇਗੀ ਸਜ਼ਾ ?

ਕੌਣ ਕਰੇਗਾ ਅਮਿਤਾਬ ਬੱਚਨ ਦੇ ਦੋ ਕਰੋੜ ਰੁਪਏ ਵਾਪਸ,ਸਿਰਸਾ ਨੂੰ ਕੀ ਮਿਲੇਗੀ ਸਜ਼ਾ ?

ਪਿਛਲੇ ਕੁਝ ਦਿਨਾਂ ਤੋਂ ਸਿੱਖ ਸੰਗਤਾਂ ਵਿਚ ਅਮਿਤਾਭ ਬੱਚਨ ਵੱਲੋਂ ਦਿੱਤੇ ਗਏ ਦੋ ਕਰੋੜ ਰੁਪਏ ਉਤੇ ਚਰਚਾ ਕੀਤੀ ਜਾ ਰਹੀ ਹੈ ।ਇਸ ਤੋਂ ਇਲਾਵਾ ਕੁਝ ਲੋਕਾਂ ਵੱਲੋਂ ਇਸ ਮਸਲੇ ਉੱਤੇ ਵਿਰੋਧ ਵੀ ਜਤਾਇਆ ਜਾ ਰਿਹਾ ਹੈ ਕਿਉਂਕਿ ਅਦਾਕਾਰ ਅਮਿਤਾਭ ਬੱਚਨ ਵੱਲੋਂ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਚ ਦੋ ਕਰੋੜ ਰੁਪਏ ਦੀ ਸੇਵਾ ਕਰਨ ਦਾ ਮਾਮਲਾ ਗਰਮਾਇਆ ਹੋਇਆ ਹੈ । ਜਿਸ ਤੋਂ ਬਾਅਦ ਕੁਝ ਸਿੱਖ ਸੰਗਤਾਂ ਦਾ ਕਹਿਣਾ ਹੈ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਗਲਤ ਫੈਸਲਾ ਲਿਆ ਗਿਆ ਹੈ, ਕਿਉਂਕਿ ਅਮਿਤਾਭ ਬੱਚਨ ਹਮੇਸ਼ਾਂ ਹੀ ਸਿੱਖ ਵਿਰੋਧੀ ਰਹੇ ਹਨ। ਇਸ ਤੋਂ ਇਲਾਵਾ ਪਿਛਲੇ ਸਮੇਂ ਵਿਚ ਉਨ੍ਹਾਂ ਦੇ ਗਾਂਧੀ ਪਰਿਵਾਰਾਂ ਨਾਲ ਚੰਗੇ ਸਬੰਧ ਰਹੇ ਹਨ ਉਤੇ ਹੋ ਸਕਦਾ ਹੈ।

ਹੁਣ ਵੀ ਹੋਣ ਇਸ ਤੋਂ ਇਲਾਵਾ ਉਨੀ ਸੌ ਚੌਰਾਸੀ ਵਿੱਚ ਜੋ ਸਿੱਖਾਂ ਨਾਲ ਹੋਇਆ ਉਸ ਸਮੇਂ ਤੋਂ ਬਾਅਦ ਵੀ ਅਦਾਕਾਰ ਅਮਿਤਾਭ ਬੱਚਨ ਵੱਲੋਂ ਸਿੱਖਾਂ ਦਾ ਵਿਰੋਧ ਕੀਤਾ ਜਾਂਦਾ ਰਿਹਾ। ਇਸ ਤੋਂ ਇਲਾਵਾ ਜਦੋਂ ਇੰਦਰਾ ਗਾਂਧੀ ਨੂੰ ਸਿੱਖਾਂ ਵੱਲੋਂ ਮਾਰਿਆ ਗਿਆ ਉਸ ਤੋਂ ਬਾਅਦ ਅਮਿਤਾਭ ਬੱਚਨ ਨੇ ‘ਖੂਨ ਕਾ ਬਦਲਾ ਖੂਨ ਸੇ’ ਨਾਅਰਾ ਦਿੱਤਾ ਸੀ ਜਿਸ ਤੋਂ ਬਾਅਦ ਸਿੱਖ ਸੰਗਤਾਂ ਵਿਚ ਉਸ ਵਿਅਕਤੀ ਦੇ ਖਿਲਾਫ਼ ਰੋਸ ਪ੍ਰਗਟਿਆ ਸੀ ,ਕਿਉਂਕਿ ਦੂਰਦਰਸ਼ਨ ਉਤੇ ਅਮਿਤਾਭ ਬੱਚਨ ਵੱਲੋਂ ਦਿੱਤਾ ਇਹ ਨਾਅਰਾ ਸਭ ਨੇ ਸੁਣਿਆ ਸੀ। ਇਸੇ ਮਾਮਲੇ ਉੱਤੇ ਗੱਲਬਾਤ ਕਰਦੇ ਹੋਏ ਸੰਤੋਖ ਸਿੰਘ ਪੰਨੂੰ ਨੇ ਕਿਹਾ ਕਿ ਲੋਕਾਂ ਵਿਚ ਇਸ ਗੱਲ ਨੂੰ ਲੈ ਕੇ ਨਾਰਾਜ਼ਗੀ ਹੈ ਕਿ ਜੋ ਤੇ ਹਮੇਸ਼ਾ ਹੀ ਸਿੱਖਾਂ ਦਾ ਵਿਰੋਧ ਕਰਦਾ ਰਿਹਾ ਹੈ,

ਉਸ ਤੋਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੋ ਕਰੋੜ ਰੁਪਏ ਦੀ ਸੇਵਾ ਕਿਸ ਤਰ੍ਹਾਂ ਲੈ ਸਕਦੀ ਹੈ। ਉਨ੍ਹਾਂ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਸਿੱਖਾਂ ਦੁਆਰਾ ਜੋ ਸੇਵਾ ਕੀਤੀ ਜਾਂਦੀ ਹੈ ਉਹ ਸੰਗਤਾਂ ਦੇ ਦਸਵੰਧ ਤੋਂ ਹੀ ਕੀਤੀ ਜਾਂਦੀ ਹੈ, ਪਰ ਇਸ ਦਾ ਮਤਲਬ ਇਹ ਨਹੀਂ ਕਿ ਗਲਤ ਤਰੀਕੇ ਨਾਲ ਕਮਾਈ ਹੋਈ ਧਨ ਰਾਸ਼ੀ ਨੂੰ ਅਸੀਂ ਗੁਰਦੁਆਰਿਆਂ ਵਿਚ ਲਗਾਏ। ਇਸ ਤੋਂ ਪਹਿਲਾਂ ਉਨ੍ਹਾਂ ਨੇ ਇੱਕ ਉਦਾਹਰਣ ਦਿੱਤੀ ਕਿ ਪਿਛਲੇ ਸਮਿਆਂ ਵਿਚ ਵੀ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਅਜਿਹੀ ਰਾਸ਼ੀ ਨੂੰ ਸਵੀਕਾਰ ਨਹੀਂ ਕੀਤਾ ਜਾਂਦਾ ਸੀ ,ਜੋ ਕਿ ਗੈਰਕਾਨੂੰਨੀ ਤਰੀਕੇ ਨਾਲ ਕਮਾਈ ਜਾਂਦੀ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਜੇਕਰ ਅਮਿਤਾਭ ਬੱਚਨ ਸੇਵਾ ਕਰਨਾ ਹੀ ਚਾਹੁੰਦੇ ਸੀ ਤਾਂ ਉਹ ਗੁਪਤ ਤਰੀਕੇ ਨਾਲ ਸੇਵਾ ਕਰ ਸਕਦੇ ਸੀ

ਇਸ ਤਰ੍ਹਾਂ ਉਨ੍ਹਾਂ ਵੱਲੋਂ ਦੋ ਕਰੋੜ ਰੁਪਏ ਦਿੱਤੇ ਜਾਣ ਤੇ ਸਿੱਖ ਸੰਗਤਾਂ ਵੱਲੋਂ ਇਸ ਦੇ ਬਹੁਤ ਸਾਰੇ ਮਤਲਬ ਕੱਢੇ ਜਾ ਰਹੇ ਹਨ ।ਕੁਝ ਸਿੱਖ ਸੰਗਤਾਂ ਦਾ ਕਹਿਣਾ ਹੈ ਕਿ ਇਸ ਵਿੱਚ ਅਮਿਤਾਭ ਬੱਚਨ ਦਾ ਕੁਝ ਨਿੱਜੀ ਸਵਾਰਥ ਜ਼ਰੂਰ ਹੋਵੇਗਾ ।

About khabar

Leave a Reply

Your email address will not be published. Required fields are marked *