Home / खबरे / ਖੱਟਰ ਅਤੇ ਕਿਸਾਨ ਫਿਰ ਹੋਏ ਆਹਮੋ ਸਾਹਮਣੇ,ਹੁਣ ਹੋਵੇਗੀ ਆਰ ਪਾਰ ਦੀ ਗੱਲਬਾਤ

ਖੱਟਰ ਅਤੇ ਕਿਸਾਨ ਫਿਰ ਹੋਏ ਆਹਮੋ ਸਾਹਮਣੇ,ਹੁਣ ਹੋਵੇਗੀ ਆਰ ਪਾਰ ਦੀ ਗੱਲਬਾਤ

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੱਲੋਂ ਇੱਕ ਵਾਰ ਫੇਰ ਕਿਸਾਨਾਂ ਉੱਤੇ ਸ਼ਬਦੀ ਵਾਰ ਕੀਤਾ ਗਿਆ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਹਰਿਆਣਾ ਵਿਚ ਕੋਰੂਨਾ ਦੇ ਫੈਲਣ ਦਾ ਕਾਰਨ ਕਿਸਾਨ ਹਨ,ਕਿਉਂਕਿ ਕਿਸਾਨ ਲੰਬੇ ਸਮੇਂ ਤੋਂ ਸਰਹੱਦਾਂ ਤੇ ਬੈਠੇ ਹੋਏ ਹਨ ਬਹੁਤ ਜ਼ਿਆਦਾ ਭੀੜ ਹੋਣ ਕਾਰਨ ਉਥੇ ਬਹੁਤ ਸਾਰੇ ਕਿਸਾਨ ਬਿਮਾਰ ਹੋ ਕੇ ਪਿੰਡਾਂ ਵਿੱਚ ਆਉਂਦੇ ਹਨ ਅਤੇ ਸਥਾਨਕ ਪਿੰਡਾਂ ਦੇ ਲੋਕਾਂ ਨੂੰ ਵੀ ਬਿਮਾਰ ਕਰ ਰਹੇ ਹਨ ।ਇਸ ਸਭ ਦੀ ਵਾਰ ਤੋਂ ਬਾਅਦ ਕਿਸਾਨੀ ਅੰਦੋਲਨ ਵਿੱਚ ਮਨੋਹਰ ਲਾਲ ਖੱਟਰ ਦਾ ਇੱਕ ਵਾਰ ਫਿਰ ਤੋਂ ਵਿਰੋਧ ਹੋ ਰਿਹਾ ਹੈ ਉਨ੍ਹਾਂ ਦੇ ਇਨ੍ਹਾਂ ਸ਼ਬਦਾਂ ਦੀ ਭਾਰੀ ਆਲੋਚਨਾ ਕੀਤੀ ਜਾ ਰਹੀ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਦੇਸ਼ ਵਿੱਚ ਹੋਰਨਾਂ ਜਗਾਵਾਂ ਤੇ ਜਿੱਥੇ ਕੋਰੋਨਾ ਫੈਲ ਰਿਹਾ ਹੈ,

ਕੀ ਉੱਥੇ ਵੀ ਕਿਸਾਨ ਹੀ ਗਏ ਸੀ ।ਕਿਉਂਕਿ ਇਸ ਕਿਸਾਨ ਤਾਂ ਇਕੋ ਬਹੁਤ ਥੋਡ਼੍ਹੇ ਸੀਮਤ ਜਗ੍ਹਾ ਉੱਤੇ ਬੈਠੇ ਹੋਏ ਹਨ । ਪਰ ਕੇਂਦਰ ਸਰਕਾਰ ਤਾਂ ਦਿਖਾ ਰਹੀ ਹੈ ਕਿ ਹਰ ਜਗ੍ਹਾ ਤੇ ਕੋਰੋਨਾ ਫੈਲਿਆ ਹੋਇਆ ਹੈ ਤਾਂ ਫਿਰ ਉਸ ਜਗ੍ਹਾ ਤੇ ਕੋਰੋਨਾ ਕਿਵੇਂ ਫੈਲਿਆ ਮਨੋਹਰ ਲਾਲ ਖੱਟਰ ਦੇ ਇਨ੍ਹਾਂ ਸ਼ਬਦਾਂ ਵਿੱਚ ਕੋਈ ਵੀ ਦਮ ਨਹੀਂ ਹੈ ,ਉਨ੍ਹਾਂ ਵੱਲੋਂ ਇਸ ਅੰਦੋਲਨ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਕਿਸਾਨਾਂ ਦਾ ਕਹਿਣਾ ਹੈ ਕਿ ਜਿਵੇਂ ਪਹਿਲਾਂ ਉਨ੍ਹਾਂ ਦੀਆਂ ਕੋਸ਼ਿਸ਼ਾਂ ਨਾਕਾਮ ਰਹੀਆਂ ਹਨ ,ਇਸ ਤਰ੍ਹਾਂ ਵੀ ਉਨ੍ਹਾਂ ਦੇ ਇਨ੍ਹਾਂ ਸ਼ਬਦਾਂ ਦਾ ਕਿਸੇ ਤੇ ਕੋਈ ਅਸਰ ਨਹੀਂ ਹੋਣ ਵਾਲਾ। ਉਨ੍ਹਾਂ ਦੱਸਿਆ ਕਿ ਜਿਥੇ ਦੇਸ਼ ਵਿਚ ਚਾਰੇ ਪਾਸੇ ਕੋਰੋਨਾ ਫੈਲਿਆ ਹੋਇਆ ਹੈ ਉਥੇ ਹੀ ਕਿਸਾਨੀ ਅੰਦੋਲਨ ਵਿੱਚ ਇੱਕ ਵੀ ਕੇਸ ਕੋਰੋਨਾ ਦਾ ਨਹੀਂ ਆਇਆ ਅਤੇ ਜੋ ਵੀ ਹਸਪਤਾਲ ਮਰੀਜ਼ਾਂ ਲਈ ਬਣਾਏ ਗਏ ਹਨ ਉਹ ਖਾਲੀ ਪਏ ਹਨ

ਕਿਉਂਕਿ ਕਿਸਾਨੀ ਅੰਦੋਲਨ ਵਿੱਚ ਪਰਮਾਤਮਾ ਦੀ ਮਿਹਰ ਹੈ ਅਤੇ ਇਨ੍ਹਾਂ ਘਟੀਆ ਸਰਕਾਰਾਂ ਦੇ ਬਿਆਨਬਾਜ਼ੀ ਨਾਲ ਇਹ ਅੰਦੋਲਨ ਖਤਮ ਹੋਣ ਵਾਲਾ ਨਹੀਂ ਹੈ। ਕਿਸਾਨਾਂ ਵੱਲੋਂ ਕੇਂਦਰ ਸਰਕਾਰ ਅਤੇ ਹਰਿਆਣਾ ਸਰਕਾਰ ਉੱਤੇ ਲਗਾਤਾਰ ਤੰਜ ਕੱਸੇ ਜਾ ਰਹੇ ਹਨ ਉਨ੍ਹਾਂ ਦਾ ਕਹਿਣਾ ਹੈ ਕਿ ਜਿਸ ਤਰੀਕੇ ਨਾਲ ਹਰਿਆਣਾ ਦੇ ਲੋਕਾਂ ਨੇ ਮਨੋਹਰ ਲਾਲ ਖੱਟਰ ਅਤੇ ਉਨ੍ਹਾਂ ਦੇ ਲੀਡਰਾਂ ਦੀ ਹਰਿਆਣਾ ਵਿਚ ਬੇਨਤੀ ਕੀਤੀ ਸੀ ।ਉਸਤੋਂ ਬਾਅਦ ਤਾਂ ਉਨ੍ਹਾਂ ਨੂੰ ਕੁਝ ਬੋਲਣ ਦਾ ਹੱਕ ਹੀ ਨਹੀਂ ਹੈ ਇਨ੍ਹਾਂ ਲੋਕਾਂ ਨੂੰ ਤਾਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ ।ਸੋ ਮਨੋਹਰ ਲਾਲ ਖੱਟਰ ਦੁਆਰਾ ਬੋਲੇ ਗਏ ਇਨ੍ਹਾਂ ਸ਼ਬਦਾਂ ਦੀ ਕੜੀ ਨਿੰਦਾ ਕੀਤੀ ਜਾ ਰਹੀ ਹੈ ਪਰ ਕਿਸਾਨੀ ਅੰਦੋਲਨ ਦੂਜੀ ਤਰਫ ਬਹੁਤ ਮਜ਼ਬੂਤ ਹੁੰਦਾ ਦਿਖਾਈ ਦੇ ਰਿਹਾ ਹੈ,

ਕਿਉਂਕਿ ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕੋਰੋਨਾ ਦੇ ਨਾਂ ਤੋਂ ਡਰ ਨਹੀਂ ਲੱਗਦਾ ਕਿਉਂਕਿ ਜੇਕਰ ਇਹ ਤਿੰਨ ਕਾਲੇ ਕਾਨੂੰਨ ਇਸੇ ਤਰ੍ਹਾਂ ਜਾਰੀ ਰਹੇ ਤਾਂ ਕੋਰੋਨਾ ਕਰਕੇ ਨਹੀਂ, ਭੁੱਖਮਰੀ ਕਰਕੇ ਬਹੁਤ ਸਾਰੇ ਲੋਕਾਂ ਦੀ ਜਾਨ ਜਾਵੇਗੀ।

About khabar

Leave a Reply

Your email address will not be published. Required fields are marked *