Home / खबरे / ਨਵੀਂ ਬਣੀ ਐੱਸ ਆਈ ਟੀ ਤੋਂ ਬਾਅਦ ਕੁੰਵਰ ਵਿਜੈ ਪ੍ਰਤਾਪ ਸਿੰਘ ਦਾ ਧਮਾਕੇਦਾਰ ਇੰਟਰਵਿਊ

ਨਵੀਂ ਬਣੀ ਐੱਸ ਆਈ ਟੀ ਤੋਂ ਬਾਅਦ ਕੁੰਵਰ ਵਿਜੈ ਪ੍ਰਤਾਪ ਸਿੰਘ ਦਾ ਧਮਾਕੇਦਾਰ ਇੰਟਰਵਿਊ

ਜਿਵੇਂ ਕਿ ਅਸੀਂ ਜਾਣਦੇ ਹੀ ਹਾਂ ਕਿ ਪੰਜਾਬ ਵਿੱਚ ਬੇਅਦਬੀ ਮਾਮਲਿਆਂ ਨੂੰ ਲੈ ਕੇ ਮੁੱਦਾ ਗਰਮਾਇਆ ਹੋਇਆ ਹੈ। ਹਰ ਦਿਨ ਹੀ ਇੱਕ ਦੂਜੇ ਉੱਤੇ ਬਿਆਨਬਾਜ਼ੀ ਕੀਤੀ ਜਾਂਦੀ ਹੈ ,ਇੱਥੋਂ ਤੱਕ ਕੇ ਇਸ ਮਾਮਲੇ ਵਿੱਚ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਅਸਤੀਫ਼ਾ ਵੀ ਦੇਣਾ ਪਿਆ ਸੀ। ਪਰ ਅੱਜ ਵੀ ਇਸ ਮਾਮਲੇ ਦਾ ਕੋਈ ਹੱਲ ਨਹੀਂ ਕੀਤਾ ਜਾ ਰਿਹਾ ਭਾਵੇਂ ਕਿ ਕੈਪਟਨ ਸਰਕਾਰ ਵੱਲੋਂ ਨਵੀਂ ਐਸਆਈਟੀ ਤਿਆਰ ਕੀਤੀ ਗਈ ਹੈ ,ਪਰ ਫਿਰ ਵੀ ਕੁਝ ਲੋਕਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਵਿਚ ਇਨਸਾਫ ਨਹੀਂ ਕੀਤਾ ਜਾਵੇਗਾ ਕਿਉਂਕਿ ਸਰਕਾਰ ਉਨ੍ਹਾਂ ਦੋਸ਼ੀਆਂ ਨਾਲ ਮਿਲੀ ਹੋਈ ਹੈ ਜੋ ਇਸ ਮਾਮਲੇ ਨੂੰ ਦਬਾਉਣਾ ਚਾਹੁੰਦੇ ਹਨ ਜਾਂ ਜੋ ਇਸ ਮਾਮਲੇ ਵਿਚ ਸੱਚਮੁੱਚ ਦੋਸ਼ੀ ਹਨ।

ਇਸੇ ਮਾਮਲੇ ਉੱਤੇ ਸਾਬਕਾ ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਗੱਲਬਾਤ ਕੀਤੀ ਉਨ੍ਹਾਂ ਨੇ ਕਿਹਾ ਕਿ ਜੋ ਉਨ੍ਹਾਂ ਨੇ ਐਸਆਈਟੀ ਦੀ ਰਿਪੋਰਟ ਬਣਾਈ ਸੀ, ਉਹ ਸਭ ਤੋਂ ਪਹਿਲਾਂ ਫ਼ਰੀਦਕੋਟ ਦੀ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤੀ ਸੀ । ਪਰ ਉਹ ਹੈਰਾਨ ਹੋਏ ਕਿ ਜਦੋਂ ਉਹ ਰਿਪੋਰਟ ਅਦਾਲਤ ਵਿਚੋਂ ਸਕੈਨ ਹੋ ਕੇ ਦੋਸ਼ੀਆਂ ਦੇ ਹੱਥ ਵਿੱਚ ਦੇਖੀ ਗਈ । ਕਿਉਂਕਿ ਜੇਕਰ ਕੋਈ ਰਿਪੋਰਟ ਅਦਾਲਤ ਵਿੱਚ ਪੇਸ਼ ਹੁੰਦੀ ਹੈ ਤਾਂ ਉਸ ਨੂੰ ਗੁਪਤ ਰੱਖਿਆ ਜਾਂਦਾ ਹੈ। ਪਰ ਕੁਝ ਲੋਕਾਂ ਦੇ ਹੱਥਾਂ ਵਿਚ ਉਸ ਰਿਪੋਰਟ ਦੀਆਂ ਕਾਪੀਆਂ ਸੀ ਇਸ ਤੋਂ ਇਲਾਵਾ ਉਨ੍ਹਾਂ ਨੇ ਹੋਰ ਬਹੁਤ ਖੁਲਾਸੇ ਕੀਤੇ।

ਉਨ੍ਹਾਂ ਦੱਸਿਆ ਕਿ ਬਹਿਬਲ ਕਲਾਂ ਗੋਲੀਕਾਂਡ ,ਕੋਟਕਪੂਰਾ ਗੋਲ਼ੀਕਾਂਡ,ਗੁਰਮੀਤ ਰਾਮ ਰਹੀਮ ਦੀ ਐੱਨਐੱਸਜੀ ਟੂ ਫ਼ਿਲਮ ਦਾ ਰਿਲੀਜ਼ ਹੋਣਾ ਅਤੇ ਬਾਦਲ ਪਰਿਵਾਰ ਇਹ ਸਾਰੀਆਂ ਕੜੀਆਂ ਕਿਵੇਂ ਮਿਲਦੀਆਂ ਹਨ ।ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਜੋ ਤਫਤੀਸ਼ ਸ਼ੁਰੂ ਕੀਤੀ ਗਈ ਸੀ ਉਹ ਦੋ ਹਜਾਰ ਅਠਾਰਾਂ ਵਿਚ ਸ਼ੁਰੂ ਕੀਤੀ ਗਈ ਉਸ ਤੋਂ ਬਾਅਦ ਦੋ ਹਜਾਰ ਉਨੀ ਵਿਚ ਉਨ੍ਹਾਂ ਨੇ ਰਿਪੋਰਟ ਜਾਰੀ ਕੀਤੀ ਸੀ ।ਜਿਸ ਨੂੰ ਕਿ ਹਾਈ ਕੋਰਟ ਨੇ ਰੱਦ ਕੀਤਾ ਜਿਸ ਤੋਂ ਬਾਅਦ ਨੇ ਅਸਤੀਫ਼ਾ ਦੇ ਦਿੱਤਾ ਇਸ ਸਾਰੇ ਮਾਮਲੇ ਦੌਰਾਨ ਉਨ੍ਹਾਂ ਨੂੰ ਤਸ਼ੱਦਦ ਦਾ ਸਾਹਮਣਾ ਕਰਨਾ ਪਿਆ, ਉਨ੍ਹਾਂ ਦੇ ਮਾਂ ਬਾਪ ਨੂੰ ਉਧਾਲਾ ਦਿੱਤੀਆਂ ਗਈਆਂ ਜੋ ਕਿ ਉਨ੍ਹਾਂ ਲਈ ਸਹਿਣਾ ਬਹੁਤ ਮੁਸ਼ਕਿਲ ਸੀ । ਪਰ ਫਿਰ ਵੀ ਉਨ੍ਹਾਂ ਨੇ ਇਮਾਨਦਾਰੀ ਨਹੀਂ ਛੱਡੀ ਅਤੇ ਆਪਣੀ ਡਿਊਟੀ ਕਰਦੇ ਰਹੇ। ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ ਲਈ ਭਾਵੇਂ ਕਿ ਸਰਕਾਰ ਵੱਲੋਂ ਨਵੀਂ ਐਸਆਈਟੀ ਦਾ ਗਠਨ ਕਰ ਦਿੱਤਾ ਗਿਆ ਹੈ ਪਰ ਅਜੇ ਵੀ ਉਨ੍ਹਾਂ ਨੂੰ ਇਸ ਮਾਮਲੇ ਵਿੱਚ ਸਹੀ ਛਾਣਬੀਣ ਹੋਣ ਦੀ ਕੋਈ ਉਮੀਦ ਨਹੀਂ ਹੈ ,ਲੋਕਾਂ ਨੂੰ ਦਿਲਾਸਾ ਦਿਵਾਉਣ ਲਈ ਸਰਕਾਰ ਵੱਲੋਂ ਨਵੀਂ ਐਸਆਈਟੀ ਦਾ ਗਠਨ ਕੀਤਾ ਗਿਆ ਹੈ ।

ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਕਸੂਰ ਸਿਰਫ਼ ਇੰਨਾ ਸੀ ਕਿ ਉਨ੍ਹਾਂ ਵੱਲੋਂ ਅਸਲੀ ਦੋਸ਼ੀਆਂ ਨੂੰ ਫੜਿਆ ਗਿਆ ਸੀ ,ਨਾ ਕਿ ਜਿਨ੍ਹਾਂ ਨੂੰ ਮੋਹਰਾ ਬਣਾਇਆ ਗਿਆ ਸੀ । ਜਿਸ ਕਾਰਨ ਇਨ੍ਹਾਂ ਨੂੰ ਤਸ਼ੱਦਦ ਦਾ ਸਾਹਮਣਾ ਕਰਨਾ ਪਿਆ ਇਸ ਤੋਂ ਇਲਾਵਾ ਬੀ ਕੁੰਵਰ ਵਿਜੇ ਪ੍ਰਤਾਪ ਨੇ ਇਸ ਮਸਲੇ ਉੱਤੇ ਬਹੁਤ ਸਾਰੇ ਖੁਲਾਸੇ ਕੀਤੇ।

About khabar

Leave a Reply

Your email address will not be published. Required fields are marked *