Home / खबरे / ਪਹਿਲਾਂ ਮਾੜੀ ਸੰਗਤ ਦਾ ਸ਼ਿਕਾਰ ਇਹ ਨੌਜਵਾਨ ਕਿਵੇਂ ਬਣਿਆ ਰਾਤੋ ਰਾਤ ਸਟਾਰ ,ਗੱਲਾਂ ਸੁਣਕੇ ਆ ਜਾਵੇਗਾ ਰੋਣਾ

ਪਹਿਲਾਂ ਮਾੜੀ ਸੰਗਤ ਦਾ ਸ਼ਿਕਾਰ ਇਹ ਨੌਜਵਾਨ ਕਿਵੇਂ ਬਣਿਆ ਰਾਤੋ ਰਾਤ ਸਟਾਰ ,ਗੱਲਾਂ ਸੁਣਕੇ ਆ ਜਾਵੇਗਾ ਰੋਣਾ

ਪੰਜਾਬ ਦਾ ਇਤਿਹਾਸ ਬਹੁਤ ਹੀ ਤਾਕਤਵਰ ਹੈ ਜੋ ਵੀ ਇਸ ਨੂੰ ਪੜ੍ਹਦਾ ਹੈ ਉਸ ਵਿੱਚ ਇੱਕ ਵਾਰ ਤਾਂ ਕੁਝ ਕਰਕੇ ਦਿਖਾਉਣ ਦੀ ਇੱਛਾ ਜ਼ਰੂਰ ਜਾਗਦੀ ਹੈ ਅਤੇ ਜਿਹੜੇ ਲੋਕ ਪੰਜਾਬ ਦੇ ਇਤਿਹਾਸ ਤੋਂ ਦੂਰ ਹੋ ਚੁੱਕੇ ਹਨ ਉਹ ਭੈੜੀ ਸੰਗਤ ਵਿੱਚ ਪੈ ਕੇ ਆਪਣੀ ਜ਼ਿੰਦਗੀ ਬਰਬਾਦ ਕਰ ਲੈਂਦੇ ਹਨ ।ਪਰ ਜਦੋਂ ਕਿਸੇ ਦੀ ਕਿਸਮਤ ਖੁੱਲ੍ਹਦੀ ਹੈ ਅਤੇ ਉਹ ਪੰਜਾਬ ਦਾ ਇਤਿਹਾਸ ਪੜ੍ਹਦਾ ਹੈ ਤਾਂ ਉਸ ਦੀ ਜ਼ਿੰਦਗੀ ਬਦਲਦਿਆਂ ਜ਼ਿਆਦਾ ਸਮਾਂ ਨਹੀਂ ਲੱਗਦਾ ।ਇਸੇ ਤਰ੍ਹਾਂ ਦੀ ਕਹਾਣੀ ਹੈ ਸੁਖਰੂਪ ਸਿੰਘ ਜੋ ਕਿ ਹੁਣ ਕੈਨੇਡਾ ਵਿੱਚ ਰਹਿੰਦੇ ਹਨ ,ਪਹਿਲਾਂ ਪੰਜਾਬ ਵਿੱਚ ਰਿਹਾ ਕਰਦੇ ਸਨ । ਦੱਸ ਦਈਏ ਕਿ ਇਸ ਨੌਜਵਾਨ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੁੰਦੀਆਂ ਹਨ ਇਨ੍ਹਾਂ ਵੀਡੀਓ ਵਿਚ ਇਹ ਕੁਝ ਅਜਿਹੇ ਬੋਲ ਬੋਲਦਾ ਹੈ

ਜੋ ਲੋਕਾਂ ਦੁਆਰਾ ਬਹੁਤ ਪਸੰਦ ਕੀਤੇ ਜਾਂਦੇ ਹਨ ਅਤੇ ਅੱਜ ਦੀ ਸੱਚਾਈ ਨੂੰ ਨੂੰ ਬਿਆਨ ਕਰਦੇ ਹਨ। ਜਦੋਂ ਸੁਖਰੂਪ ਸਿੰਘ ਨਾਲ ਇਸ ਬਾਰੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਪਹਿਲਾਂ ਉਹ ਵੀ ਬੁਰੀ ਸੰਗਤ ਦਾ ਸ਼ਿਕਾਰ ਸੀ, ਸਿਰ ਉੱਤੇ ਪੱਗ ਨਹੀਂ ਸੀ ।ਪਰ ਇੱਕ ਦਿਨ ਉਨ੍ਹਾਂ ਦੀ ਜ਼ਿੰਦਗੀ ਵਿੱਚ ਮੋੜ ਆਇਆ ਜਦੋਂ ਉਨ੍ਹਾਂ ਦੇ ਇਕ ਅਫਗਾਨਿਸਤਾਨ ਦੇ ਦੋਸਤ ਨੇ ਪੁੱਛਿਆ ਕਿ ਕੀ ਉਸ ਨੂੰ ਹਰੀ ਸਿੰਘ ਨਲੂਆ ਬਾਰੇ ਜਾਣਕਾਰੀ ਹੈ ਤਾਂ ਉਸ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ ਜਿਸ ਕਾਰਨ ਉਸ ਨੂੰ ਬਹੁਤ ਅਫ਼ਸੋਸ ਹੋਇਆ। ਉਸ ਤੋਂ ਬਾਅਦ ਉਸ ਨੇ ਪੰਜਾਬ ਦਾ ਇਤਿਹਾਸ ਪੜ੍ਹਨਾ ਸ਼ੁਰੂ ਕੀਤਾ ਜਿਸ ਵਿੱਚ ਉਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ, ਬੰਦਾ ਸਿੰਘ ਬਹਾਦਰ ,ਹਰੀ ਸਿੰਘ ਨਲੂਆ ਅਤੇ ਹੋਰ ਅਨੇਕਾਂ ਯੋਧਿਆਂ ਬਾਰੇ ਪੜ੍ਹਿਆ ।

ਜਿਸ ਤੋਂ ਬਾਅਦ ਉਸ ਵਿੱਚ ਏਨਾ ਜੋਸ਼ ਆਇਆ ਕਿ ਉਸ ਵਿੱਚ ਕੁਝ ਕਰਕੇ ਦਿਖਾਉਣ ਦੀ ਚਾਹ ਹੋਈ; ਉਸ ਨੇ ਆਪਣੀਆਂ ਅੰਦਰਲੀਆਂ ਭਾਵਨਾਵਾਂ ਨੂੰ ਕਾਗਜ਼ਾਂ ਉਤੇ ਉਤਾਰਨਾ ਸ਼ੁਰੂ ਕਰ ਦਿੱਤਾ ਅਤੇ ਹੌਲੀ ਹੌਲੀ ਸੋਸ਼ਲ ਮੀਡੀਆ ਦੇ ਜ਼ਰੀਏ ਲੋਕਾਂ ਸਾਹਮਣੇ ਪੇਸ਼ ਕੀਤਾ ,ਉਸ ਤੋਂ ਬਾਅਦ ਲੋਕਾਂ ਨੇ ਪਸੰਦ ਕਰਨਾ ਸ਼ੁਰੂ ਕੀਤਾ ਤਾਂ ਉਨ੍ਹਾਂ ਦੀ ਇੱਕ ਪਹਿਚਾਣ ਬਣ ਗਈ । ਉਨ੍ਹਾਂ ਵੱਲੋਂ ਅੱਜ ਦੇ ਮੌਜੂਦਾ ਹਾਲਾਤਾਂ ੳੁੱਤੇ ਬੋਲ ਬੋਲੇ ਜਾਂਦੇ ਹਨ ਜੋ ਕਿ ਲੋਕਾਂ ਨੂੰ ਚੰਗੇ ਲੱਗਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਧੀਆਂ, ਭੈਣਾਂ ਉੱਤੇ ਵੀ ਕੁਝ ਬੋਲ ਬੋਲੇ ਜਾਂਦੇ। ਪਰ ਪਿਛਲੇ ਸਮੇਂ ਕੁਝ ਲੋਕਾਂ ਵੱਲੋਂ ਉਨ੍ਹਾਂ ਦਾ ਵਿਰੋਧ ਕੀਤਾ ਗਿਆ ਸੀ । ਇਸ ਮਸਲੇ ਉੱਤੇ ਉਨ੍ਹਾਂ ਨੇ ਕਿਹਾ ਕਿ ਕੁਝ ਲੋਕਾਂ ਨੂੰ ਉਨ੍ਹਾਂ ਦੀ ਕਹੀ ਗੱਲ ਸਮਝ ਨਹੀਂ ਲੱਗੀ ਜਾਂ ਫਿਰ ਉਹ ਚੰਗੀ ਤਰ੍ਹਾਂ ਸਮਝਾ ਨਹੀਂ ਸਕੇ ।ਜਿਸ ਕਰਕੇ ਕੁਝ ਲੋਕਾਂ ਵੱਲੋਂ ਉਨ੍ਹਾਂ ਦਾ ਵਿਰੋਧ ਕੀਤਾ ਗਿਆ ਉਹ ਸਮਝਾਉਣਾ ਕੁਝ ਹੋਰ ਚਾਹੁੰਦੇ ਸੀ, ਪਰ ਬਹੁਤ ਥੋੜ੍ਹੇ ਲੋਕ ਉਸ ਵੀਡੀਓ ਨੂੰ ਗਲਤ ਸਮਝ ਗਏ ।

ਪਰ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਕੋਲ ਬਹੁਤ ਸਾਰੀਆਂ ਭੈਣਾਂ ਦੇ ਮੈਸੇਜ ਆਏ ਕੇ ਉਹ ਵੀਡੀਓ ਬਹੁਤ ਸੋਹਣੀ ਬਣੀ ਹੈ ਅਤੇ ਉਹ ਡਿਲੀਟ ਨਹੀਂ ਹੋਣੀ ਚਾਹੀਦੀ। ਇਸ ਤੋਂ ਇਲਾਵਾ ਸੁਖਨੂਰ ਸਿੰਘ ਨੇ ਅੱਜ ਦੇ ਨੌਜਵਾਨਾਂ ਨੂੰ ਵੀ ਬੇਨਤੀ ਕੀਤੀ ਕਿ ਉਹ ਪੰਜਾਬ ਦੇ ਇਤਿਹਾਸ ਨੂੰ ਪੜ੍ਹਨ ਕਿਉਂਕਿ ਇਸ ਵਿਚ ਬਹੁਤ ਕੁੱਝ ਸਿੱਖਣ ਯੋਗ ਹੈ, ਜਿਸ ਨੂੰ ਪੜ੍ਹ ਕੇ ਅੱਜ ਉਨ੍ਹਾਂ ਦੀ ਜ਼ਿੰਦਗੀ ਬਦਲ ਚੁੱਕੀ ਹੈ ਅਤੇ ਸਿਰ ਉੱਤੇ ਪੱਗ ਬੰਨ੍ਹ ਕੇ ਅੱਜ ਉਹ ਲੋਕਾਂ ਦੇ ਦਿਲਾਂ ਉੱਤੇ ਰਾਜ ਕਰ ਰਹੇ ਹਨ ।

About khabar

Leave a Reply

Your email address will not be published. Required fields are marked *