Breaking News
Home / खबरे / ਗਾਂ ਬੰਨ੍ਹਣ ਨੂੰ ਲੈ ਕੇ ਹੋਏ ਝਗੜੇ ਵਿਚ ਹੋਈ ਖੂਨੀ ਝੜਪ ,ਕੁੜੀਆਂ ਉਪਰ ਕੀਤੇ ਗਏ ਤਲਵਾਰਾਂ ਨਾਲ ਵਾਰ

ਗਾਂ ਬੰਨ੍ਹਣ ਨੂੰ ਲੈ ਕੇ ਹੋਏ ਝਗੜੇ ਵਿਚ ਹੋਈ ਖੂਨੀ ਝੜਪ ,ਕੁੜੀਆਂ ਉਪਰ ਕੀਤੇ ਗਏ ਤਲਵਾਰਾਂ ਨਾਲ ਵਾਰ

ਅੱਜਕੱਲ੍ਹ ਲੋਕ ਛੋਟੀਆਂ ਛੋਟੀਆਂ ਗੱਲਾਂ ਨੂੰ ਲੈ ਕੇ ਝਗੜਾ ਕਰਦੇ ਹਨ ਅਤੇ ਇੱਕ ਦੂਜੇ ਦੇ ਜਾਨੀ ਦੁਸ਼ਮਣ ਬਣ ਜਾਂਦੇ ਹਨ।ਇਸੇ ਤਰ੍ਹਾਂ ਦਾ ਇਕ ਮਾਮਲਾ ਜਲਾਲਾਬਾਦ ਤੋਂ ਸਾਹਮਣੇ ਆ ਰਿਹਾ ਹੈ ਜਿਥੇ ਕਿ ਗਾਂ ਬੰਨ੍ਹਣ ਨੂੰ ਲੈ ਕੇ ਝਗੜਾ ਹੋ ਗਿਆ ।ਪੀਡ਼ਤ ਪਰਿਵਾਰ ਦੇ ਘਰ ਵੀਹ ਪੱਚੀ ਲੜਕਿਆਂ ਵੱਲੋਂ ਇੱਟਾਂ ਚਲਾਈਆਂ ਗਈਆਂ ਅਤੇ ਨਾਲ ਹੀ ਘਰ ਦੇ ਮੈਂਬਰਾਂ ਨੂੰ ਜ਼ਖ਼ਮੀ ਕੀਤਾ ਗਿਆ,ਉਸ ਤੋਂ ਬਾਅਦ ਘਰ ਦੇ ਤਿੰਨ ਮੈਂਬਰ ਹਸਪਤਾਲ ਵਿੱਚ ਦਾਖ਼ਲ ਹਨ ਇਸ ਤੋਂ ਇਲਾਵਾ ਘਰ ਵਿਚ ਚੋਰੀ ਵੀ ਕੀਤੀ ਗਈ ।ਪੀਡ਼ਤ ਪਰਿਵਾਰ ਦੀ ਇੱਕ ਮੈਂਬਰ ਦੇ ਦੱਸਣ ਮੁਤਾਬਕ ਉਨ੍ਹਾਂ ਦੀ ਗਲੀ ਵਿੱਚ ਉਨ੍ਹਾਂ ਦੇ ਗੁਆਂਢੀਆਂ ਵੱਲੋਂ ਗਾਂਵਾਂ ਬੰਨ੍ਹੀਆਂ ਜਾਂਦੀਆਂ ਹਨ

ਜਿਸ ਕਾਰਨ ਉਨ੍ਹਾਂ ਨੂੰ ਆਉਣ ਜਾਣ ਵਿਚ ਤਕਲੀਫ ਹੁੰਦੀ ਹੈ। ਜਦੋਂ ਉਨ੍ਹਾਂ ਨੇ ਆਪਣੇ ਗੁਆਂਢੀਆਂ ਨੂੰ ਕਿਹਾ ਕਿ ਇਨ੍ਹਾਂ ਨੂੰ ਆਪਣੇ ਘਰਾਂ ਵਿੱਚ ਬੰਨ੍ਹੋ ਤਾਂ ਉਨ੍ਹਾਂ ਨੇ ਲੜਾਈ ਝਗੜਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਕਿਹਾ ਕਿ ਉਹ ਤਾਂ ਗਾਵਾਂ ਇੱਥੇ ਹੀ ਬਣਨਗੇ ਇਸ ਤੋਂ ਇਲਾਵਾ ਉਨ੍ਹਾਂ ਨੇ ਗਲੀ ਵਿਚ ਮਿੱਟੀ ਸੁਟਵਾਈ ਅਤੇ ਨਾਲ ਹੀ ਤੂੜੀ ਨਾਲ ਵੀ ਗਲੀ ਦਾ ਰਾਹ ਰੋਕ ਦਿੱਤਾ। ਪੀੜਤ ਲੜਕੀ ਦੇ ਦੱਸਣ ਮੁਤਾਬਕ ਉਨ੍ਹਾਂ ਦੇ ਗੁਆਂਢੀਆਂ ਵੱਲੋਂ ਉਨ੍ਹਾਂ ਨੂੰ ਨਾਜਾਇਜ਼ ਤੰਗ ਕੀਤਾ ਜਾ ਰਿਹਾ ਸੀ। ਜਿਸ ਤੋਂ ਬਾਅਦ ਉਨ੍ਹਾਂ ਦਾ ਇੱਕ ਝਗੜਾ ਹੋਇਆ। ਪਰ ਬਾਅਦ ਵਿੱਚ ਸਾਰੇ ਆਪਣੇ ਆਪਣੇ ਘਰ ਨੂੰ ਚਲੇ ਗਏ।

ਪਰ ਜਦੋਂ ਰਾਤ ਨੂੰ ਗਿਆਰਾਂ ਵਜੇ ਦੇ ਕਰੀਬ ਉਨ੍ਹਾਂ ਦਾ ਘਰ ਦਾ ਗੇਟ ਖੜਕਿਆ ਤਾਂ ਉਸ ਨੇ ਦੇਖਿਆ ਕਿ ਉਨ੍ਹਾਂ ਦੇ ਘਰ ਦੇ ਬਾਹਰ ਵੀਹ ਪੱਚੀ ਮੁੰਡੇ ਖੜ੍ਹੇ ਸੀ। ਜਿਸ ਤੋਂ ਬਾਅਦ ਉਨ੍ਹਾਂ ਲੜਕਿਆਂ ਨੇ ਘਰ ਵਿੱਚ ਇੱਟਾਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇੱਕ ਇੱਟ ਉਸ ਦੀ ਭੈਣ ਦੀ ਅੱਖ ਤੇ ਜਾ ਕੇ ਲੱਗੀ ਜਿਸ ਕਾਰਨ ਉਸ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ । ਉਸ ਤੋਂ ਬਾਅਦ ਉਸ ਨੇ ਦੱਸਿਆ ਕਿ ਲੜਕੇ ਘਰ ਦੇ ਅੰਦਰ ਦਾਖ਼ਲ ਹੋ ਗਏ ਜਿਸ ਦੌਰਾਨ ਉਨ੍ਹਾਂ ਨੇ ਤਲਵਾਰਾਂ ਵੀ ਚਲਾਈਆਂ ਉਸ ਦੇ ਜੀਜਾ ਜੀ ਨੂੰ ਜ਼ਖ਼ਮੀ ਕਰ ਦਿੱਤਾ ਇਸ ਤੋਂ ਇਲਾਵਾ ਘਰ ਦੇ ਹੋਰਨਾਂ ਮੈਂਬਰਾਂ ਉੱਤੇ ਵੀ ਵਾਰ ਕੀਤੇ ਉਸ ਨੇ ਦੱਸਿਆ ਕਿ ਉਨ੍ਹਾਂ ਦਾ ਡੇਢ ਲੱਖ ਰੁਪਿਆ ਤਿੰਨ ਮੋਬਾਈਲ ਸੋਨੇ ਦੇ ਟਾਪਸ ਅਤੇ ਮੰਗਲਸੂਤਰ ਉਨ੍ਹਾਂ ਲੜਕਿਆਂ ਵੱਲੋਂ ਘਰੋਂ ਚੋਰੀ ਕੀਤੇ ਗਏ ।

ਉਸ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਦੇ ਤਿੰਨ ਮੈਂਬਰ ਹਸਪਤਾਲ ਵਿੱਚ ਦਾਖ਼ਲ ਹਨ ਇਸ ਤੋਂ ਇਲਾਵਾ ਵੀ ਘਰ ਵਿਚ ਕਾਫੀ ਤੋੜ ਫੋੜ ਕੀਤੀ ਗਈ ਉਨ੍ਹਾਂ ਦੀ ਗੱਡੀ ਦਾ ਸ਼ੀਸ਼ਾ ਤੋਡ਼ ਦਿੱਤਾ ਗਿਆ ਇਸ ਤੋਂ ਇਲਾਵਾ ਜੋ ਉਨ੍ਹਾਂ ਦੇ ਘਰ ਐਕਟਿਵਾ ਖੜ੍ਹੀ ਸੀ ਉਸ ਦੀ ਵੀ ਭੰਨਤੋੜ ਕੀਤੀ ਗਈ ।ਇਸ ਲੜਕੀ ਦਾ ਕਹਿਣਾ ਹੈ ਕਿ ਪੁਲੀਸ ਨੇ ਇਸ ਤੋਂ ਬਾਅਦ ਆ ਕੇ ਉਨ੍ਹਾਂ ਦੇ ਘਰ ਦਾ ਜਾਇਜ਼ਾ ਲਿਆ। ਪੁਲੀਸ ਵੱਲੋਂ ਪਰਚੇ ਦਰਜ ਕਰ ਲਏ ਗਏ ਹਨ ਪਰ ਅਜੇ ਤੱਕ ਉਨ੍ਹਾਂ ਦੋਸ਼ੀਆਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੋਈ।ਇਸ ਲੜਕੀ ਦਾ ਕਹਿਣਾ ਹੈ ਕਿ ਦੋਸ਼ੀਆਂ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ

ਇਸ ਤੋਂ ਇਲਾਵਾ ਉਨ੍ਹਾਂ ਦੇ ਘਰੋਂ ਜੋ ਵੀ ਸਾਮਾਨ ਚੋਰੀ ਹੋਇਆ ਹੈ ਉਹ ਉਨ੍ਹਾਂ ਨੂੰ ਵਾਪਸ ਮਿਲਣਾ ਚਾਹੀਦਾ ਹੈ । ਦੂਜੇ ਪਾਸੇ ਪੁਲੀਸ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਪਰਚੇ ਦਰਜ ਕਰ ਲਏ ਗਏ ਹਨ ਛਾਣਬੀਣ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ ।

About khabar

Leave a Reply

Your email address will not be published. Required fields are marked *