Home / खबरे / ਕਿਸਾਨਾਂ ਉੱਪਰ ਮੀਂਹ ਦਾ ਕਹਿਰ, ਕਿਸਾਨ ਅੰਦੋਲਨ ਦੇ ਤੰਬੂਆਂ ਵਿੱਚ ਖੜ੍ਹਿਆ ਪਾਣੀ

ਕਿਸਾਨਾਂ ਉੱਪਰ ਮੀਂਹ ਦਾ ਕਹਿਰ, ਕਿਸਾਨ ਅੰਦੋਲਨ ਦੇ ਤੰਬੂਆਂ ਵਿੱਚ ਖੜ੍ਹਿਆ ਪਾਣੀ

ਜਿਵੇਂ ਕਿ ਅਸੀਂ ਜਾਣਦੇ ਹੀ ਹਾਂ ਕਿ ਲੰਬੇ ਸਮੇਂ ਤੋਂ ਕਿਸਾਨ ਆਪਣੀਆਂ ਮੰਗਾਂ ਨੂੰ ਪੂਰਾ ਕਰਵਾਉਣ ਦੇ ਲਈ ਦਿੱਲੀ ਦੀਆਂ ਸਰਹੱਦਾਂ ਉਤੇ ਬੈਠੇ ਹਨ। ਇਸ ਦੌਰਾਨ ਉਨ੍ਹਾਂ ਨੇ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕੀਤਾ ਹੈ ਪਹਿਲਾਂ ਹੁਣ ਪਹਿਲਾਂ ਉਨ੍ਹਾਂ ਨੇ ਠੰਢੀਆਂ ਰਾਤਾਂ ਹੰਢਾਈਆਂ ਅਤੇ ਹੁਣ ਗਰਮੀ ਦਾ ਮੌਸਮ ਸ਼ੁਰੂ ਹੋ ਗਿਆ ਹੈ ਜਿਸ ਦੋਰਾਨ ਮੱਛਰ ਵੀ ਬਹੁਤ ਜ਼ਿਆਦਾ ਹੁੰਦਾ ਹੈ , ਘਰਾਂ ਵਿੱਚ ਤਾਂ ਅਸੀਂ ਇਸ ਦਾ ਹੱਲ ਕਰ ਲੈਂਦੇ ਹਾਂ। ਬਾਰਡਰਾਂ ਤੇ ਖੁੱਲ੍ਹੀ ਜਗ੍ਹਾ ਵਿੱਚ ਮੱਛਰਾਂ ਨੂੰ ਭਜਾਉਣਾ ਥੋੜ੍ਹਾ ਮੁਸ਼ਕਿਲ ਹੈ,ਪਰ ਫਿਰ ਵੀਹ ਕਿਸਾਨਾਂ ਦੇ ਹੌਸਲੇ ਬੁਲੰਦ ਹਨ ਅਤੇ ਹੁਣ ਦੂਜੇ ਪਾਸੇ ਮੌਸਮ ਖ਼ਰਾਬ ਹੁੰਦਾ ਦਿਖਾਈ ਦੇ ਰਿਹਾ ਹੈ।

ਜਿਵੇਂ ਕਿ ਅਸੀਂ ਜਾਣਦੇ ਹੀ ਹਾਂ ਕਿ ਦੇਸ਼ ਵਿਚ ਜਗ੍ਹਾ ਜਗ੍ਹਾ ਤੇ ਮੀਂਹ ਪੈ ਰਿਹਾ ਹੈ ਇਸੇ ਦੌਰਾਨ ਦਿੱਲੀ ਦੇ ਬਾਰਡਰਾਂ ਉੱਤੇ ਵੀ ਮੀਂਹ ਪਿਆ ।ਜਿਸ ਦੌਰਾਨ ਕਿਸਾਨਾਂ ਦੀਆਂ ਟਰਾਲੀਆਂ ਹੇਠ ਪਾਣੀ ਜਮ੍ਹਾਂ ਹੋ ਗਿਆ ਜਿਹੜੇ ਉਨ੍ਹਾਂ ਨੇ ਆਸ਼ਿਆਨੇ ਬਣਾਏ ਹੋਏ ਹਨ ,ਉਨ੍ਹਾਂ ਦੀਆਂ ਛੱਤਾਂ ਚੋਅ ਰਹੀਆਂ ਹਨ ਫਿਰ ਵੀ ਤੁਸੀਂ ਦੇਖ ਕੇ ਹੈਰਾਨ ਰਹਿ ਜਾਓਗੇ ਕਿ ਕਿਸਾਨਾਂ ਦੇ ਚਿਹਰਿਆਂ ਤੇ ਅਜੇ ਵੀ ਮੁਸਕਰਾਹਟ ਹੈ। ਅਜੇ ਵੀ ਉਹ ਚੜ੍ਹਦੀ ਕਲਾ ਵਿਚ ਹਨ ਅਤੇ ਅਜੇ ਵੀ ਉਨ੍ਹਾਂ ਕੋਲ ਇੱਕੋ ਗੱਲ ਹੈ ਕਿ ਜਿੰਨਾ ਚਿਰ ਉਨ੍ਹਾਂ ਦੇ ਹੱਕ ਵਿੱਚ ਫ਼ੈਸਲੇ ਨਹੀਂ ਆਉਣਗੇ। ਉਹ ਦਿੱਲੀ ਦੀਆਂ ਸਰਹੱਦਾਂ ਤੋਂ ਵਾਪਸ ਨਹੀਂ ਜਾਣਗੇ ਸਰਕਾਰ ਨਾਲ ਉਨ੍ਹਾਂ ਨੇ ਮੱਥਾ ਲਾਇਆ ਹੈ ਤੇ ਸਰਕਾਰ ਦਸ ਸਿਰ ਝੁਕਾ ਕੇ ਹੀ ਵਾਪਸ ਜਾਣਗੇ ।

ਇਸ ਤੋਂ ਇਲਾਵਾ ਦਿੱਲੀ ਦੀਆਂ ਸਰਹੱਦਾਂ ਤੇ ਜੋਸ਼ ਭਰੇ ਸੰਗੀਤ ਵੀ ਚੱਲ ਰਹੇ ਹਨ ਤਾਂ ਜੋ ਦਿੱਲੀ ਦੀਆਂ ਸਰਹੱਦਾਂ ਉੱਤੇ ਬੈਠੇ ਕਿਸਾਨਾਂ ਦਾ ਹੌਸਲਾ ਡਾਵਾਂ ਡੋਲ ਨਾ ਹੋਵੇ ।ਇਸ ਤੋਂ ਇਲਾਵਾ ਚਾਹ ਪਾਣੀ ਦੇ ਲੰਗਰ ਵੀ ਪਹਿਲਾਂ ਦੀ ਤਰ੍ਹਾਂ ਹੀ ਚੱਲ ਰਹੇ ਹਨ ਸਟੇਜਾਂ ਉੱਤੋਂ ਹਰ ਰੋਜ਼ ਬੁਲਾਰੇ ਬੋਲਦੇ ਹਨ ਅਤੇ ਕਿਸਾਨਾਂ ਨੂੰ ਜਾਗਰੂਕ ਕਰਦੇ ਹਨ ਕਿ ਉਹ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਇੱਥੇ ਲੈ ਕੇ ਆਉਣਾ ਤਾਂ ਜੋ ਇਸ ਸੰਘਰਸ਼ ਨੂੰ ਹੋਰ ਵੀ ਤਿੱਖਾ ਕੀਤਾ ਜਾ ਸਕੇ। ਪਿਛਲੇ ਬਹੁਤ ਸਮੇਂ ਤੋਂ ਉਨ੍ਹਾਂ ਵੱਲੋਂ ਬੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਦੇ ਹ

ਇਸ ਅੰਦੋਲਨ ਨੂੰ ਇੱਥੋਂ ਤੱਕ ਲਿਆਂਦਾ ਗਿਆ ਹੈ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਆਪਣੀਆਂ ਜਾਨਾਂ ਦੇ ਦੇਣਗੇ ਪਰ ਆਪਣੇ ਹੱਕ ਲਏ ਬਿਨਾਂ ਘਰਾਂ ਨੂੰ ਵਾਪਸ ਨਹੀਂ ਜਾਣਗੇ ।

About khabar

Leave a Reply

Your email address will not be published. Required fields are marked *