Breaking News
Home / खबरे / ਰਾਤੋ ਰਾਤ ਪਿੰਡ ਵਿਚ ਆ ਵੜੀਆਂ ਮਸ਼ੀਨਾਂ ,ਸਵੇਰੇ ਸਵੇਰੇ ਬੀਬੀਆਂ ਹੋ ਗਈਆਂ ਕਰਮ ਰੋਕਿਆ ਸਾਰਾ ਕੰਮ

ਰਾਤੋ ਰਾਤ ਪਿੰਡ ਵਿਚ ਆ ਵੜੀਆਂ ਮਸ਼ੀਨਾਂ ,ਸਵੇਰੇ ਸਵੇਰੇ ਬੀਬੀਆਂ ਹੋ ਗਈਆਂ ਕਰਮ ਰੋਕਿਆ ਸਾਰਾ ਕੰਮ

ਜਿਵੇਂ ਕਿ ਅਸੀਂ ਜਾਣਦੇ ਹੀ ਹਾਂ ਕਿ ਦਿੱਲੀ ਦੀਆਂ ਸਰਹੱਦਾਂ ਤੇ ਪਿਛਲੇ ਲੰਬੇ ਸਮੇਂ ਤੋਂ ਕਿਸਾਨ ਆਪਣੀਆਂ ਮੰਗਾਂ ਮਨਵਾਉਣ ਲਈ ਬੈਠੇ ਹੋਏ ਹਨ। ਪਰ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ।ਪਰ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਉਦੋਂ ਤਕ ਦਿੱਲੀ ਦੀਆਂ ਸਰਹੱਦਾਂ ਉੱਤੇ ਬੈਠੇ ਰਹਿਣਗੇ।ਜਦ ਨਾਜਰ ਸਰਕਾਰ ਇਹ ਕਾਨੂੰਨ ਵਾਪਸ ਨਹੀਂ ਕਰਦੀ ਜੋ ਕਿ ਧੱਕੇ ਨਾਲ ਕਿਸਾਨਾਂ ਉੱਤੇ ਥੋਪੇ ਜਾ ਰਹੇ ਹਨ ।ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਅੰਬਾਨੀਆਂ ਅਡਾਨੀਆਂ ਦੇ ਬਿਜ਼ਨੈੱਸ ਵਧਾਉਣ ਵਾਸਤੇ ਕਿਸਾਨਾਂ ਨਾਲ ਧੋਖਾ ਕਰ ਰਹੀ ਹੈ ।ਇਸ ਵਾਸਤੇ ਕਿਸਾਨਾਂ ਨੇ ਅੰਬਾਨੀਆਂ ਅਡਾਨੀਆਂ ਦਾ ਕੋਈ ਵੀ ਬਿਜ਼ਨਸ ਪੰਜਾਬ ਵਿੱਚ ਚਲਾਉਣ ਤੇ ਬਾਈਕਾਟ ਕੀਤਾ ਹੋਇਆ ਹੈ ।

ਇਸ ਲਈ ਪਿਛਲੇ ਸਮੇਂ ਤੋਂ ਜੀਓ ਦਾ ਕੋਈ ਵੀ ਸਾਮਾਨ ਪੰਜਾਬ ਵਿੱਚ ਨਹੀਂ ਵਿਕਣ ਦਿੱਤਾ ਜਾ ਰਿਹਾ। ਜਿਓ ਦੇ ਪੈਟਰੋਲ ਪੰਪਾਂ ਅਤੇ ਇਸ ਤੋਂ ਇਲਾਵਾ ਬਹੁਤ ਸਾਰੇ ਟਾਵਰ ਵੀ ਬੰਦ ਕਰਵਾਏ । ਇਸੇ ਦੌਰਾਨ ਸੰਗਰੂਰ ਦੇ ਇੱਕ ਪਿੰਡ ਵਿੱਚ ਜੀਓ ਦੀਆਂ ਲਾਈਨਾਂ ਵਿਛਾਈਆਂ ਜਾ ਰਹੀਆਂ ਸੀ ਤਾਂ ਜੋ ਫਾਈਵ ਜੀ ਨੈੱਟ ਪਿੰਡਾਂ ਵਿਚ ਪਹੁੰਚਾਇਆ ਜਾ ਸਕੇ । ਪਰ ਜਦੋਂ ਪਿੰਡ ਵਾਸੀਆਂ ਨੂੰ ਇਸ ਗੱਲ ਦਾ ਪਤਾ ਚੱਲਿਆ ਤਾਂ ਉਨ੍ਹਾਂ ਦੱਸਿਆ ਕਿ ਪਿੰਡ ਦੇ ਸਰਪੰਚ ਨਾਲ ਇਸ ਬਾਰੇ ਕੋਈ ਗੱਲਬਾਤ ਨਹੀਂ ਕੀਤੀ ਗਈ । ਜਿਓ ਦੀਆਂ ਲਾਈਨਾਂ ਪਾਉਣ ਵਾਲੇ ਇਨ੍ਹਾਂ ਕਰਮਚਾਰੀਆਂ ਨੇ ਕਿਹਾ ਕਿ ਉਹ ਜੀਓ ਦੀਆਂ ਲਾਈਨਾਂ ਨਹੀਂ ਵਿਛਾ ਰਹੇ ਬਲਕਿ ਕਿਸੇ ਹੋਰ ਕੰਪਨੀ ਦੀਆਂ ਲਾਈਨਾਂ ਹਨ।

ਪਰ ਪਿੰਡ ਵਾਸੀਆਂ ਨੇ ਕਿਹਾ ਕਿ ਇਨ੍ਹਾਂ ਲਾਈਨਾਂ ਉਤੇ ਸਾਫ ਸਾਫ ਜਿਓ ਰਿਲਾਇੰਸ ਲਿਖਿਆ ਹੋਇਆ ਹੈ ਅਤੇ ਉਹ ਇੰਨੇ ਅਨਪੜ੍ਹ ਨਹੀਂ ਹਨ ਕਿ ਉਨ੍ਹਾਂ ਨੂੰ ਕਿਸੇ ਗੱਲ ਦਾ ਪਤਾ ਨਹੀਂ ਚਲਦਾ । ਇਸ ਲਈ ਇਸ ਪਿੰਡ ਵਿੱਚ ਕਿਸਾਨਾਂ ਦੀ ਭਾਰੀ ਸੰਖਿਆ ਇਕੱਠੀ ਹੋਈ ਅਤੇ ਇਨ੍ਹਾਂ ਜੀਓ ਲਾਈਨਾਂ ਨੂੰ ਪਾਉਣ ਦਾ ਕੰਮ ਰੋਕਿਆ ਗਿਆ।ਇਨ੍ਹਾਂ ਕਿਸਾਨਾਂ ਦਾ ਕਹਿਣਾ ਹੈ ਕਿ ਜੀਓ ਦੇ ਇਨ੍ਹਾਂ ਕਰਮਚਾਰੀਆਂ ਨੂੰ ਉਨ੍ਹਾਂ ਵੱਲੋਂ ਪਿੰਡ ਵਿੱਚ ਹੀ ਬਿਠਾਇਆ ਗਿਆ ਹੈ। ਇਨ੍ਹਾਂ ਨੂੰ ਚੰਗੀ ਤਰ੍ਹਾਂ ਲੰਗਰ ਪਾਣੀ ਦਿੱਤਾ ਜਾਵੇਗਾ । ਪਰ ਕੰਮ ਕਾਰ ਨਹੀਂ ਕਰਨ ਦਿੱਤਾ ਜਾਵੇਗਾ ਜਿਨ੍ਹਾਂ ਚ ਇਨ੍ਹਾਂ ਦਾ ਕੋਈ ਅਧਿਕਾਰੀ ਇੱਥੇ ਆ ਕੇ ਇਨ੍ਹਾਂ ਨਾਲ ਗੱਲਬਾਤ ਨਹੀਂ ਕਰਦਾ।

About khabar

Leave a Reply

Your email address will not be published. Required fields are marked *