Breaking News
Home / खबरे / ਸੰਗਰੂਰ ਵਿੱਚ ਰੇਹੜੀ ਵਾਲਿਆਂ ਨੇ ਕੀਤਾ ਚੱਕਾ ਜਾਮ ,ਸੜਕਾਂ ਉੱਪਰ ਖਿੰਡਾਈ ਸਬਜ਼ੀ

ਸੰਗਰੂਰ ਵਿੱਚ ਰੇਹੜੀ ਵਾਲਿਆਂ ਨੇ ਕੀਤਾ ਚੱਕਾ ਜਾਮ ,ਸੜਕਾਂ ਉੱਪਰ ਖਿੰਡਾਈ ਸਬਜ਼ੀ

ਕੋਰੂਨਾ ਦੇ ਚੱਲਦਿਆਂ ਪੰਜਾਬ ਸਰਕਾਰ ਵੱਲੋਂ ਲੌਕ ਡਾਊਨ ਕੀਤਾ ਗਿਆ ਹੈ ਜਿਸ ਦੇ ਚਲਦੇ ਬਹੁਤ ਸਾਰੇ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ,ਕਿਉਂਕਿ ਇਸ ਲਾਕਡਾਊਨ ਕਾਰਨ ਉਨ੍ਹਾਂ ਦੇ ਕੰਮਕਾਰ ਠੱਪ ਹੋ ਗਏ ਹਨ ਅਤੇ ਰੋਜ਼ੀ ਰੋਟੀ ਕਮਾਉਣੀ ਮੁਸ਼ਕਿਲ ਹੋ ਚੁੱਕੀ ਹੈ। ਪਿਛਲੇ ਕੁਝ ਸਮੇਂ ਤੋਂ ਬਹੁਤ ਸਾਰੀਆਂ ਵੀਡੀਓ ਸਾਹਮਣੇ ਆ ਰਹੀਆਂ ਹਨ ਜਿਸ ਵਿੱਚ ਪੁਲੀਸ ਉਪਰ ਸ਼ਾਸਨ ਵੱਲੋਂ ਸਬਜ਼ੀ ਦੀ ਰੇਹੜੀ ਵਾਲਿਆਂ ਨੂੰ ਬਹੁਤ ਪ੍ਰੇਸ਼ਾਨ ਹਨ । ਜਿਸ ਤੋਂ ਤੰਗ ਹੋ ਕੇ ਸੰਗਰੂਰ ਦੇ ਭਵਾਨੀਗੜ੍ਹ ਦੇ ਮੇਨ ਹਾਈਵੇ ਤੇ ਸਬਜ਼ੀ ਦੀ ਰੇਹੜੀ ਵਾਲਿਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ

ਅਤੇ ਇਹ ਇੱਕ ਅਲੱਗ ਤਰੀਕੇ ਨਾਲ ਆਪਣਾ ਗੁੱਸਾ ਪ੍ਰਗਟਾਇਆ ਗਿਆ ।ਇਸ ਦੌਰਾਨ ਸਬਜ਼ੀ ਵਾਲਿਆਂ ਵੱਲੋਂ ਆਪਣੀ ਸਬਜ਼ੀ ਨੂੰ ਸੜਕ ਉੱਤੇ ਖਿਲਾਰ ਦਿੱਤਾ ਗਿਆ ।ਜਿਸ ਸਬਜ਼ੀ ਉੱਤੋਂ ਆਵਾਜਾਈ ਦੇ ਵਾਹਨ ਵੀ ਲੰਘਦੇ ਰਹੇ ਪਰ ਇਨ੍ਹਾਂ ਸਬਜ਼ੀ ਵਾਲਿਆਂ ਨੇ ਆਪਣੀ ਸਾਰੀ ਸਬਜ਼ੀ ਸੜਕ ਉੱਤੇ ਹੀ ਖਿਲਾਰ ਦਿੱਤੀ । ਸਬਜ਼ੀ ਵਾਲਿਆਂ ਦੀ ਮੰਗ ਹੈ ਕਿ ਉਨ੍ਹਾਂ ਨੂੰ ਸਹੀ ਸਮਾਂ ਦਿੱਤਾ ਜਾਵੇ ਤਾਂ ਜੋ ਉਹ ਆਪਣੀ ਸਬਜ਼ੀ ਨੂੰ ਵੇਚ ਸਕਣ।ਬਹੁਤ ਥੋੜ੍ਹਾ ਸਮਾਂ ਸਰਕਾਰ ਵੱਲੋਂ ਦਿੱਤਾ ਗਿਆ ਹੈ ਜਿਸ ਦੌਰਾਨ ਉਹ ਸਬਜ਼ੀ ਵੇਚ ਸਕਦੇ ਹਨ

ਅਤੇ ਉਨ੍ਹਾਂ ਨੂੰ ਕੋਈ ਮੁਨਾਫ਼ਾ ਨਹੀਂ ਹੋ ਰਿਹਾ ਅਤੇ ਨਾ ਹੀ ਉਨ੍ਹਾਂ ਦੇ ਘਰਾਂ ਦਾ ਗੁਜ਼ਾਰਾ ਹੋ ਰਿਹਾ ਹੈ । ਉਹ ਭੁੱਖੇ ਮਰ ਰਹੇ ਹਨ ਅਤੇ ਪਰਿਵਾਰਾਂ ਦਾ ਪਾਲਣ ਪੋਸ਼ਣ ਕਰਨਾ ਉਨ੍ਹਾਂ ਲਈ ਮੁਸ਼ਕਲ ਹੁੰਦਾ ਜਾ ਰਿਹਾ ਹੈ ।ਇਸ ਤੋਂ ਇਲਾਵਾ ਸਰਕਾਰ ਵੱਲੋਂ ਵੀ ਕੋਈ ਮਾਲੀ ਸਹਾਇਤਾ ਨਹੀਂ ਦਿੱਤੀ ਜਾ ਰਹੀ । ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਇੱਕ ਕਮਰੇ ਵਿੱਚ ਬੈਠ ਕੇ ਫ਼ੈਸਲੇ ਲੈ ਲੈਂਦੀ ਹੈ ਪਰ ਗ਼ਰੀਬਾਂ ਬਾਰੇ ਕੁਝ ਨਹੀਂ ਸੋਚਦੀ । ਇਸ ਤੋਂ ਇਲਾਵਾ ਪੁਲੀਸ ਕਰਮਚਾਰੀਆਂ ਵੱਲੋਂ ਵੀ ਉਨ੍ਹਾਂ ਨਾਲ ਧੱਕੇਸ਼ਾਹੀ ਕੀਤੀ ਜਾਂਦੀ ਹੈ ਸਮੇਂ ਤੋਂ ਪਹਿਲਾਂ ਹੀ ਉਨ੍ਹਾਂ ਦੀਆਂ ਰੇਹਡ਼ੀਆਂ ਚੁੱਕਵਾ ਦਿੱਤੀਆਂ ਜਾਂਦੀਆਂ ਹਨ।ਇਸ ਤੋਂ ਇਲਾਵਾ ਗਾਲ੍ਹੀ ਗਲੋਚ ਅਤੇ ਥੱਪੜ ਵੀ ਮਾਰੇ ਜਾਂਦੇ ਹਨ ਪਿਛਲੇ ਦਿਨੀਂ ਵੀ ਇਕ ਰੇਹੜੀ ਵਾਲੇ ਨਾਲ ਦੇ ਪੁਲੀਸ ਕਰਮਚਾਰੀ ਵੱਲੋਂ ਥੱਪੜ ਮਾਰਿਆ ਗਿਆ ਸੀ

ਇਸ ਦਾ ਵੀ ਵਿਰੋਧ ਇਨ੍ਹਾਂ ਸਬਜ਼ੀ ਵਾਲਿਆਂ ਵੱਲੋਂ ਕੀਤਾ ਗਿਆ । ਇਨ੍ਹਾਂ ਸਬਜ਼ੀ ਵਾਲਿਆਂ ਨੇ ਕਿਹਾ ਕਿ ਜੇਕਰ ਇਨ੍ਹਾਂ ਦੀਆਂ ਮੰਗਾਂ ਪੂਰੀਆਂ ਨਾ ਕੀਤੀਆਂ ਗਈਆਂ ਤਾਂ ਇਹ ਸੰਘਰਸ਼ ਨੂੰ ਹੋਰ ਵੀ ਤਿੱਖਾ ਕਰਨਗੇ।

About khabar

Leave a Reply

Your email address will not be published. Required fields are marked *