Breaking News
Home / खबरे / ਏਜੰਟ ਵੱਲੋਂ ਅੌਰਤ ਨੂੰ ਭੇਜਿਆ ਗਿਆ ਗ਼ਲਤ ਦੇਸ਼ ,ਫਿਰ ਕੀਤਾ ਇਹ ਕੰਮ

ਏਜੰਟ ਵੱਲੋਂ ਅੌਰਤ ਨੂੰ ਭੇਜਿਆ ਗਿਆ ਗ਼ਲਤ ਦੇਸ਼ ,ਫਿਰ ਕੀਤਾ ਇਹ ਕੰਮ

ਜ਼ਿਲ੍ਹਾ ਗੁਰਦਾਸਪੁਰ ਦੇ ਨੇੜੇ ਪੈਂਦੇ ਪਿੰਡ ਕ੍ਰਿਸ਼ਨਪੁਰ ਦੀ ਰਹਿਣ ਵਾਲੀ ਰਣਜੀਤ ਕੌਰ ਪਤਨੀ ਗੁਰਪ੍ਰੀਤ ਸਿੰਘ ਨੂੰ ਧੋਖੇ ਨਾਲ ਕੁਝ ਏਜੰਟਾਂ ਵੱਲੋਂ ਓਮਾਨ ਵਿਚ ਭੇਜ ਦਿੱਤਾ ਗਿਆ। ਜਿਸ ਤੋਂ ਬਾਅਦ ਉੱਥੇ ਜਾ ਕੇ ਨੌਕਰੀ ਦੇਣ ਵਾਲਿਆਂ ਵੱਲੋਂ ਉਸ ਨਾਲ ਤਸ਼ੱਦਦ ਕੀਤੀ ਗਈ ।ਜਿਸ ਦੀ ਜਾਣਕਾਰੀ ਇੱਕ ਅਖ਼ਬਾਰ ਦਿੱਤੀ ਗਈ ਸੀ ਕਿ ਕਿਸ ਤਰ੍ਹਾਂ ਰਣਜੀਤ ਕੌਰ ਨਾਲ ਉਥੇ ਤਸ਼ੱਦਤ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਗੁਰਦਾਸਪੁਰ ਦੇ ਪ੍ਰਸ਼ਾਸਨ ਹਰਕਤ ਵਿਚ ਆਇਆ ਅਤੇ ਇੱਥੋਂ ਦੇ ਐਮ ਪੀ ਪ੍ਰਤਾਪ ਸਿੰਘ ਅਤੇ ਭਾਰਤ ਅੰਬੈਸੀ ਦੇ ਯਤਨਾ ਸਦਕਾ ਅੱਜ ਰਣਜੀਤ ਕੌਰ ਆਪਣੇ ਘਰ ਵਾਪਸ ਆਈ ਹੈ । ਗੱਲਬਾਤ ਕਰਨ ਦੇ ਦੌਰਾਨ ਰਣਜੀਤ ਕੌਰ ਪਤਨੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪਿਛਲੇ ਮਾਰਚ ਮਹੀਨੇ ਵਿੱਚ ਉਸ ਨੇ ਇਕ ਏਜੰਟ ਨੂੰ ਸਿੰਗਾਪੁਰ ਜਾਣ ਵਾਸਤੇ ਪੰਜਾਹ ਹਜ਼ਾਰ ਰੁਪਏ ਦੀ ਰਕਮ ਦਿੱਤੀ ਸੀ,

ਪਰ ਉਸ ਏਜੰਟ ਨੇ ਉਸ ਨੂੰ ਸਿੰਗਾਪੁਰ ਪਹੁੰਚਾਉਣ ਦੀ ਥਾਂ ਤੇ ਓਮਾਨ ਵਿੱਚ ਪਹੁੰਚਾ ਦਿੱਤਾ। ਜਿੱਥੇ ਕਿ ਉਸ ਨਾਲ ਬਹੁਤ ਤਸ਼ੱਦਦ ਕੀਤੀ ਗਈ ਜਿੰਨਾ ਪਹਿਲਾਂ ਉਸ ਨੂੰ ਕਿਹਾ ਗਿਆ ਸੀ ਉਸ ਨੂੰ ਇੱਕ ਵੱਡੇ ਮੌਲ ਵਿਚ ਨੌਕਰੀ ਦਿੱਤੀ ਜਾਵੇਗੀ ।ਪਰ ਉੱਥੇ ਜਾ ਕੇ ਉਸ ਤੋਂ ਜ਼ਬਰਦਸਤੀ ਲੋਕਾਂ ਦੇ ਘਰਾਂ ਵਿੱਚ ਕੰਮ ਕਰਵਾਇਆ ਜਾਣ ਲੱਗਿਆ ।ਜਦੋਂ ਰਣਜੀਤ ਕੌਰ ਕੰਮ ਕਰਨ ਲਈ ਮਨ੍ਹਾ ਕਰਦੀ ਸੀ ਤਾਂ ਉਸ ਨਾਲ ਕੁੱਟਮਾਰ ਵੀ ਕੀਤੀ ਜਾਂਦੀ ਸੀ ਪਿਛਲੇ ਦਿਨੀਂ ਉਸ ਨੂੰ ਪੌੜੀਆਂ ਤੋਂ ਸੁੱਟ ਦਿੱਤਾ ਗਿਆ ਜਿਸ ਕਾਰਨ ਉਸ ਨੂੰ ਗੰਭੀਰ ਸੱਟ ਵੀ ਲੱਗੀ ।ਇਸ ਤੋਂ ਬਾਅਦ ਰਣਜੀਤ ਕੌਰ ਨੇ ਆਪਣੇ ਪਤੀ ਗੁਰਪ੍ਰੀਤ ਨੂੰ ਆਪਣੇ ਹਾਲਾਤਾਂ ਬਾਰੇ ਦੱਸਿਆ, ਜਿਸ ਤੋਂ ਬਾਅਦ ਉਸ ਦੇ ਪਤੀ ਗੁਰਪ੍ਰੀਤ ਸਿੰਘ ਵੱਲੋਂ ਪਿੰਡ ਦੇ ਸਰਪੰਚ ਨਾਲ ਸਲਾਹ ਕਰ ਕੇ ਮੀਡੀਆ ਤਕ ਇਹ ਗੱਲ ਪਹੁੰਚਾਈ।

ਜਿਸ ਤੋਂ ਬਾਅਦ ਗੁਰਦਾਸਪੁਰ ਦੇ ਪ੍ਰਸ਼ਾਸਨ ਵੱਲੋਂ ਇਸ ਮਸਲੇ ਉੱਤੇ ਗੰਭੀਰਤਾ ਵਰਤਦੇ ਹੋਏ ਰਣਜੀਤ ਕੌਰ ਨੂੰ ਉਸ ਦੇ ਘਰ ਵਾਪਸ ਲਿਆਉਣ ਲਈ ਕਾਰਵਾਈ ਕੀਤੀ ਗਈ । ਇਸ ਦੌਰਾਨ ਗੁਰਪ੍ਰੀਤ ਸਿੰਘ ਅਤੇ ਉਸ ਦੀ ਪਤਨੀ ਰਣਜੀਤ ਕੌਰ ਨੇ ਪ੍ਰਸ਼ਾਸਨ ਦਾ ਧੰਨਵਾਦ ਵੀ ਕੀਤਾ ਅਤੇ ਨਾਲ ਹੀ ਕਿਹਾ ਕਿ ਅਜਿਹੇ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਜੋ ਲੋਕਾਂ ਨੂੰ ਧੋਖਾ ਕਰ ਕੇ ਉਨ੍ਹਾਂ ਤੋਂ ਧੱਕੇ ਨਾਲ ਕੰਮ ਕਰਵਾਉਂਦੇ ਹਨ।

About khabar

Leave a Reply

Your email address will not be published. Required fields are marked *