Home / खबरे / ਪੁਲੀਸ ਵਾਲੇ ਨੇ ਮੁੰਡੇ ਤੇ ਮਾਰੀ ਚਪੇੜ, ਅੱਗੋਂ ਮੁੰਡੇ ਵੀ ਹੋ ਗਏ ਸਿੱਧੇ

ਪੁਲੀਸ ਵਾਲੇ ਨੇ ਮੁੰਡੇ ਤੇ ਮਾਰੀ ਚਪੇੜ, ਅੱਗੋਂ ਮੁੰਡੇ ਵੀ ਹੋ ਗਏ ਸਿੱਧੇ

ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵਲੋਂ ਲੌਕ ਡਾਊਨ ਦੀਆਂ ਹਦਾਇਤਾਂ ਪੰਜਾਬ ਵਿੱਚ ਜਾਰੀ ਹਨ ,ਜਿਸ ਦੇ ਚਲਦੇ ਪੰਜਾਬ ਪੁਲੀਸ ਵੱਲੋਂ ਲੋਕਾਂ ਤੋਂ ਇਨ੍ਹਾਂ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਕਰਵਾਈ ਜਾ ਰਹੀ ਹੈ।ਪਰ ਇਸੇ ਦੌਰਾਨ ਪੰਜਾਬ ਪੁਲਸ ਦੀ ਗੁੰਡਾਗਰਦੀ ਵੀ ਦੇਖਣ ਨੂੰ ਮਿਲ ਰਹੀ ਹੈ ਜਿਵੇਂ ਕਿ ਪਿਛਲੇ ਸਮੇਂ ਫਗਵਾੜਾ ਤੋਂ ਇਕ ਖਬਰ ਸਾਹਮਣੇ ਆਈ ਸੀ ਜਿਥੇ ਕਿ ੲਿਕ ਐਸਐਚਓ ਨੇ ਇਕ ਰੇਹੜੀ ਵਾਲੇ ਦੀ ਸਬਜ਼ੀ ਵਿਚ ਲੱਤ ਮਾਰੀ ਸੀ। ਉਸੇ ਤਰ੍ਹਾਂ ਦੀ ਘਟਨਾ ਅੰਮ੍ਰਿਤਸਰ ਵਿੱਚ ਦੇਖਣ ਨੂੰ ਮਿਲ ਰਹੀ ਹੈ। ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਦੇ ਨਜ਼ਦੀਕ ਮੇਨ ਹਾਈਵੇ ਤੇ ਤਿੰਨ ਵਿਅਕਤੀਆਂ ਨੂੰ ਰੋਕਿਆ ਜਾਂਦਾ ਹੈ ਜੋ ਕਿ ਇਕ ਕਾਰ ਵਿੱਚ ਸਵਾਰ ਸੀ ।

ਜਿਸ ਤੋਂ ਬਾਅਦ ਪੁਲਿਸ ਵਾਲਿਆਂ ਵੱਲੋਂ ਇਨ੍ਹਾਂ ਦਾ ਚਲਾਨ ਵੀ ਕੀਤਾ ਜਾਂਦਾ ਹੈ, ਪਰ ਚਲਾਨ ਭਰਵਾਉਣ ਤੋਂ ਬਾਅਦ ਵੀ ਪੁਲੀਸ ਵਾਲਿਆਂ ਵੱਲੋਂ ਇਨ੍ਹਾਂ ਨੂੰ ਧੱਕੇ ਮਾਰੇ ਜਾਂਦੇ ਹਨ ਅਤੇ ਖ਼ਬਰ ਥੱਪੜ ਮਾਰਨ ਦੀ ਵੀ ਮਿਲ ਰਹੀ ਹੈ । ਜਿਸ ਤੋਂ ਬਾਅਦ ਇਹ ਤਿੰਨੋਂ ਨੌਜਵਾਨ ਗੁੱਸੇ ਵਿੱਚ ਆ ਜਾਂਦੇ ਹਨ ਅਤੇ ਇਨ੍ਹਾਂ ਦਾ ਕਹਿਣਾ ਹੈ ਕਿ ਇਨ੍ਹਾਂ ਦੀ ਕੋਈ ਗਲਤੀ ਨਹੀਂ ਸੀ। ਚਲਾਨ ਇਨ੍ਹਾਂ ਨੇ ਭਰਿਆ ਇਸ ਤੋਂ ਬਾਅਦ ਪੁਲੀਸ ਨੇ ਧੱਕੇਸ਼ਾਹੀ ਕੀਤੀ ਹੈ ਇਨ੍ਹਾਂ ਨੌਜਵਾਨਾਂ ਦਾ ਕਹਿਣਾ ਹੈ ਕਿ ਜਾਂ ਤਾਂ ਪੁਲੀਸ ਵਾਲੇ ਉਨ੍ਹਾਂ ਤੋਂ ਮੁਆਫ਼ੀ ਮੰਗਣ ਜਾਂ ਫਿਰ ਸਸਪੈਂਡ ਹੋਣ ਲਈ ਤਿਆਰ ਹੋ ਜਾਣ ।

ਜੇਕਰ ਇਨ੍ਹਾਂ ਵਿੱਚੋਂ ਕੁਝ ਵੀ ਨਹੀਂ ਹੁੰਦਾ ਤਾਂ ਉਹ ਮੇਨ ਹਾਈਵੇ ਤੇ ਧਰਨਾ ਲਾਉਣਗੇ ਅਤੇ ਸੜਕਾਂ ਨੂੰ ਜਾਮ ਕਰਨਗੇ , ਜਿਸ ਦਾ ਜ਼ਿੰਮੇਵਾਰ ਪੁਲਸ ਪ੍ਰਸ਼ਾਸਨ ਹੋਵੇਗਾ । ਇਸ ਘਟਨਾ ਦੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਅਤੇ ਲੋਕਾਂ ਵੱਲੋਂ ਪੁਲੀਸ ਵਾਲਿਆਂ ਨੂੰ ਖਰੀਆਂ ਖਰੀਆਂ ਸੁਣਾਈਆਂ ਜਾ ਰਹੀਆਂ ਹਨ ।ਦੂਜੇ ਪਾਸੇ ਪੁਲਸ ਵਾਲਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਕੋਈ ਵੀ ਗਲਤ ਕਦਮ ਨਹੀਂ ਚੁੱਕਿਆ ਗਿਆ।ਇਹ ਤਿੰਨੋਂ ਵਿਅਕਤੀ ਇਕ ਕਾਰ ਵਿਚ ਬੈਠੇ ਸੀ ਬਲਕਿ ਦੋ ਵਿਅਕਤੀਆਂ ਨੂੰ

ਇੱਕ ਕਾਰ ਵਿੱਚ ਬੈਠਣ ਦੇ ਹੁਕਮ ਜਾਰੀ ਕੀਤੇ ਹੋਏ ਹਨ ਜਿਸ ਕਾਰਨ ਇਨ੍ਹਾਂ ਦਾ ਚਲਾਨ ਉਨ੍ਹਾਂ ਵੱਲੋਂ ਕੱਟਿਆ ਗਿਆ ਪਰ ਕਿਸੇ ਤਰ੍ਹਾਂ ਦੀ ਧੱਕੇਸ਼ਾਹੀ ਨਹੀਂ ਕੀਤੀ ਗਈ ।

About khabar

Leave a Reply

Your email address will not be published. Required fields are marked *