Breaking News
Home / खबरे / ਪੁਲਸ ਵਾਲੇ ਨੇ ਦੁਕਾਨਦਾਰ ਦੇ ਮਾਰਿਆ ਥੱਪੜ ,ਦੁਕਾਨ ਵਿੱਚ ਖਡ਼੍ਹੀ ਮਹਿਲਾ ਨੂੰ ਵੀ ਬੋਲੇ ਅਪਸ਼ਬਦ

ਪੁਲਸ ਵਾਲੇ ਨੇ ਦੁਕਾਨਦਾਰ ਦੇ ਮਾਰਿਆ ਥੱਪੜ ,ਦੁਕਾਨ ਵਿੱਚ ਖਡ਼੍ਹੀ ਮਹਿਲਾ ਨੂੰ ਵੀ ਬੋਲੇ ਅਪਸ਼ਬਦ

ਪੰਜਾਬ ਪੁਲੀਸ ਜਿਸ ਤਰ੍ਹਾਂ ਦੀ ਧੱਕੇਸ਼ਾਹੀ ਰੇਹੜੀ ਵਾਲਿਆਂ ਨਾਲ ਕਰ ਰਹੀ ਸੀ ਉਸੇ ਤਰ੍ਹਾਂ ਦੀ ਧੱਕੇਸ਼ਾਹੀ ਹੁਣ ਦੁਕਾਨਦਾਰਾਂ ਨਾਲ ਵੀ ਹੋਣ ਲੱਗੀ ਹੈ। ਅੰਮ੍ਰਿਤਸਰ ਤੋਂ ਇੱਕ ਵੀਡੀਓ ਸਾਹਮਣੇ ਆ ਰਿਹਾ ਹੈ ਜੋ ਕਿ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਿਹਾ ਹੈ ਇਸ ਵਿੱਚ ਸ਼ਰ੍ਹੇਆਮ ਦਿਖ ਰਿਹਾ ਹੈ ਕਿ ਪੁਲੀਸ ਵਾਲੇ ਇਕ ਦੁਕਾਨਦਾਰ ਨੂੰ ਦੁਕਾਨ ਵਿੱਚੋਂ ਬਾਹਰ ਬੁਲਾ ਕੇ ਉਸ ਦੇ ਥੱਪੜ ਮਾਰਦੇ ਹਨ। ਇਸ ਤੋਂ ਇਲਾਵਾ ਇਸ ਦੁਕਾਨਦਾਰ ਦੇ ਡੰਡਾ ਮਾਰਨ ਦੀ ਖ਼ਬਰ ਵੀ ਸਾਹਮਣੇ ਆ ਰਹੀ ਹੈ । ਜਾਣਕਾਰੀ ਮੁਤਾਬਕ ਅੰਮ੍ਰਿਤਸਰ ਚ ਲੈਫਟ ਰਾਈਟ ਫਾਰਮੂਲਾ ਲਾਗੂ ਹੋਇਆ ਹੈ,

ਜਿਸ ਮੁਤਾਬਕ ਇੱਕ ਦਿਨ ਲੈਫਟ ਸਾਈਡ ਵਾਲੀਆਂ ਦੁਕਾਨਾਂ ਖੁੱਲ੍ਹਣੀਆਂ ਦੂਸਰੀ ਦਿਨ ਰਾਈਟ ਸਾਈਡ ਵਾਲੀਆਂ ਦੁਕਾਨਾਂ ਖੁੱਲ੍ਹਣਗੀਆਂ। ਪਰ ਇਸ ਦੁਕਾਨ ਨੂੰ ਦੋ ਰਸਤੇ ਲੱਗਦੇ ਹਨ ਜਿਸ ਨਾਲ ਇਹ ਪਤਾ ਕਰਨਾ ਅਸੰਭਵ ਹੈ ਕਿ ਇਹ ਦੁਕਾਨਾਂ ਲੈਫਟ ਸਾਈਡ ਹੈ ਜਾਂ ਰਾਈਟ ਸਾਈਡ ਇਸੇ ਨੂੰ ਦੇਖਦੇ ਹੋਏ ਇਸ ਦੁਕਾਨਦਾਰ ਵਲੋਂ ਆਪਣੀ ਦੁਕਾਨ ਖੋਲ੍ਹੀ ਗਈ ।ਪਰ ਇਸ ਦੁਕਾਨਦਾਰ ਦਾ ਦੱਸਣਾ ਇਹ ਹੈ ਕਿ ਉਹ ਆਪਣਾ ਸਮਾਨ ਵੇਚਣ ਲਈ ਇਸ ਦੁਕਾਨ ਵਿੱਚ ਨਹੀਂ ਆਇਆ ਸੀ,

ਬਲਕਿ ਉਸ ਨੇ ਜੀਐੱਸਟੀ ਫਾਰਮ ਭਰਨਾ ਸੀ ਕਿਉਂਕਿ ਦਸ ਤਰੀਕ ਤੋਂ ਬਾਅਦ ਜੁਰਮਾਨਾ ਪੈਣਾ ਸ਼ੁਰੂ ਹੋ ਜਾਂਦਾ ਹੈ ।ਦੁਕਾਨਦਾਰ ਨਾਲ ਉਸ ਸਮੇਂ ਇੱਕ ਅਕਾਉਂਟੈਂਟ ਔਰਤ ਵੀ ਸੀ ਜਦੋਂ ਪੁਲੀਸ ਵਾਲੇ ਵਾਲਿਆਂ ਨੇ ਉਸ ਦੀ ਦੁਕਾਨ ਤੇ ਛਾਪਾ ਮਾਰਿਆ ਤਾਂ ਉਨ੍ਹਾਂ ਪੁਲੀਸ ਵਾਲਿਆਂ ਵੱਲੋਂ ਔਰਤ ਨਾਲ ਦੀ ਬਦਤਮੀਜ਼ੀ ਕੀਤੀ ਗਈ ਅਤੇ ਉਸ ਨੂੰ ਅਪਸ਼ਬਦ ਬੋਲੇ ਗਏ। ਉਸ ਸਮੇਂ ਪੁਲੀਸ ਵਾਲਿਆਂ ਨਾਲ ਕੋਈ ਵੀ ਲੇਡੀ ਪੁਲੀਸ ਨਹੀਂ ਸੀ ਪਰ ਫਿਰ ਵੀ ਔਰਤ ਨਾਲ ਧੱਕੇਸ਼ਾਹੀ ਕੀਤੀ ਗਈ । ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਜਿਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਪਾਈ ਗਈ ਵੀਡੀਓ ਦੇਖਣ ਵਾਲੇ ਲੋਕਾਂ ਵੱਲੋਂ ਪੁਲੀਸ ਪੰਜਾਬ ਪੁਲੀਸ ਨੂੰ ਲਾਹਨਤਾਂ ਪਾਈਆਂ ਜਾ ਰਹੀਆਂ ਹਨ ।

 

ਦੂਜੇ ਪਾਸੇ ਕੱਪੜਾ ਵਪਾਰੀ ਵਰਗ ਦਾ ਕਹਿਣਾ ਹੈ ਕਿ ਜੇਕਰ ਅੱਗੇ ਤੋਂ ਅਜਿਹਾ ਹਾਦਸਾ ਕਿਸੇ ਨਾਲ ਵੀ ਵਾਪਰਦਾ ਹੈ ਤਾਂ ਉਹ ਧਰਨਾ ਪ੍ਰਦਰਸ਼ਨ ਕਰਨਗੇ।

About khabar

Leave a Reply

Your email address will not be published. Required fields are marked *