Breaking News
Home / खबरे / ਵਿਆਹੇ ਵਿਅਕਤੀ ਨੇ ਕਰ ਦਿੱਤਾ ਵੱਡਾ ਕਾਂਡ ,ਪਤਨੀ ਨੇ ਖੋਲ੍ਹਿਆ ਦਰਵਾਜ਼ਾ ਤਾਂ ਉੱਡ ਗਏ ਹੋਸ਼

ਵਿਆਹੇ ਵਿਅਕਤੀ ਨੇ ਕਰ ਦਿੱਤਾ ਵੱਡਾ ਕਾਂਡ ,ਪਤਨੀ ਨੇ ਖੋਲ੍ਹਿਆ ਦਰਵਾਜ਼ਾ ਤਾਂ ਉੱਡ ਗਏ ਹੋਸ਼

ਅਸੀਂ ਅਕਸਰ ਹੀ ਦੇਖਦੇ ਹਾਂ ਕਿ ਜਦੋਂ ਕੋਈ ਆਮ ਵਿਅਕਤੀ ਆਪਣਾ ਘਰ ਬਣਾਉਂਦਾ ਹੈ ਤਾਂ ਉਹ ਕਰਜ਼ੇ ਤੇ ਪੈਸੇ ਚੁੱਕ ਲੈਂਦਾ ਹੈ ,ਕਿਉਂਕਿ ਕਰਜ਼ੇ ਤੇ ਵਿਆਜ ਬਹੁਤ ਜ਼ਿਆਦਾ ਹੁੰਦਾ ਹੈ ਜਿਸ ਕਾਰਨ ਉਸ ਨੂੰ ਪੈਸੇ ਵਾਪਸ ਮੋੜਨ ਵਿੱਚ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਕਈ ਲੋਕਾਂ ਤੋਂ ਇਹ ਪੈਸੇ ਵਾਪਸ ਵੀ ਨਹੀਂ ਹੁੰਦੇ ਅਤੇ ਵਿਆਜ ਉੱਤੇ ਵਿਆਜ ਪੈਣ ਤੋਂ ਬਾਅਦ ਥੋੜ੍ਹੀ ਜਿਹੀ ਰਕਮ ਕਦੋਂ ਬਹੁਤ ਜ਼ਿਆਦਾ ਹੋ ਜਾਂਦੀ ਹੈ ਪਤਾ ਵੀ ਨਹੀਂ ਚਲਦਾ, ਅਜਿਹਾ ਹੋਣ ਤੋਂ ਬਾਅਦ ਬਹੁਤ ਸਾਰੇ ਵਿਅਕਤੀਆਂ ਵਿਅਕਤੀ ਡਿਪ੍ਰੈਸ਼ਨ ਵਿਚ ਆ ਜਾਂਦੇ ਹਨ ਅਤੇ ਕਈ ਵਾਰ ਗਲਤ ਕਦਮ ਚੁੱਕ ਲੈਂਦੇ ਹਨ। ਇਸੇ ਤਰ੍ਹਾਂ ਦਾ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆ ਰਿਹਾ ਹੈ ਜਿਥੇ ਕਿ ਇਕ ਵਿਅਕਤੀ ਨੇ ਕਿਸੇ ਹੋਰ ਵਿਅਕਤੀ ਤੋਂ ਕਰਜ਼ਾ ਲਿਆ ਸੀ,

ਪਰ ਉਹ ਘਰਦਿਆਂ ਝੁਕਾਅ ਨਾ ਸਕਿਆ ।ਕਰਜ਼ਾ ਦੇਣ ਵਾਲੇ ਵਿਅਕਤੀ ਵੱਲੋਂ ਵਾਰ ਵਾਰ ਉਸ ਨੂੰ ਪੈਸੇ ਮੋੜਨ ਲਈ ਕਿਹਾ ਜਾ ਰਿਹਾ ਸੀ ਜਿਸ ਤੋਂ ਬਾਅਦ ਉਹ ਵਿਅਕਤੀ ਡਿਪਰੈਸ਼ਨ ਵਿੱਚ ਚਲਾ ਗਿਆ ਅਤੇ ਉਸ ਨੇ ਆਤਮਹੱਤਿਆ ਕਰ ਲਈ । ਜਾਣਕਾਰੀ ਮੁਤਾਬਕ ਆਤਮਹੱਤਿਆ ਕਰਨ ਵਾਲੇ ਵਿਅਕਤੀ ਦਾ ਨਾਂ ਦੀਪਕ ਸੀ ਉਸਦੇ ਘਰ ਵਿਚ ਉਸ ਦੀ ਪਤਨੀ ਅਤੇ ਦੋ ਬੱਚੇ ਹਨ ।ਜਿਸ ਤੋਂ ਬਾਅਦ ਉਸ ਦੀ ਘਰਵਾਲੀ ਦਾ ਕਹਿਣਾ ਹੈ ਕਿ ਸੁੱਖ ਨਾਂ ਦੇ ਵਿਅਕਤੀ ਵੱਲੋਂ ਉਨ੍ਹਾਂ ਦੇ ਘਰ ਆ ਕੇ ਰੋਜ਼ ਹੀ ਪੈਸੇ ਵਾਪਸ ਕਰਨ ਲਈ ਕਿਹਾ ਜਾਂਦਾ ਸੀ , ਪਰ ਉਨ੍ਹਾਂ ਕੋਲ ਅਜੇ ਇੰਨੇ ਪੈਸੇ ਨਹੀਂ ਸੀ ਕਿ ਉਹ ਕਰਜ਼ਾ ਚੁਕਾ ਸਕਣ । ਮ੍ਰਿਤਕ ਵਿਅਕਤੀ ਦੀ ਪਤਨੀ ਦੇ ਦੱਸਣ ਮੁਤਾਬਕ ਉਨ੍ਹਾਂ ਨੇ ਇੱਕ ਲੱਖ ਰੁਪਏ ਕਰਜ਼ਾ ਲਿਆ ਸੀ

ਅਤੇ ਵਿਆਜ ਉੱਤੇ ਵਿਆਜ ਪੈਣ ਕਰਕੇ ਇਹ ਰਕਮ ਚਾਰ ਲੱਖ ਹੋ ਗਈ ਸੀ। ਜਿਸ ਕਾਰਨ ਉਸ ਦਾ ਪਤੀ ਡਿਪਰੈਸ਼ਨ ਵਿੱਚ ਰਹਿਣ ਲੱਗਿਆ ਸੀ । ਇਸ ਤੋਂ ਇਲਾਵਾ ਸੁਖ ਨਾ ਦੇ ਵਿਅਕਤੀ ਵੱਲੋਂ ਉਨ੍ਹਾਂ ਦੇ ਘਰ ਆ ਕੇ ਗਾਲੀ ਗਲੋਚ ਕੀਤਾ ਜਾਂਦਾ ਸੀ ਅਤੇ ਪੈਸੇ ਵਾਪਸ ਕਰਨ ਲਈ ਦਬਾਅ ਬਣਾਇਆ ਜਾਂਦਾ ਸੀ ,ਜਿਸ ਤੋਂ ਪ੍ਰੇਸ਼ਾਨ ਹੋ ਕੇ ਦੀਪਕ ਨੇ ਆਤਮਹੱਤਿਆ ਕਰ ਲਈ। ਹੁਣ ਉਸ ਦੀ ਘਰਵਾਲੀ ਦਾ ਕਹਿਣਾ ਹੈ ਕਿ ਉਸ ਦੀ ਰਜਿਸਟਰੀ ਉਸ ਵਿਅਕਤੀ ਤੋਂ ਵਾਪਸ ਦਿਵਾਈ ਜਾਵੇ ਕਿਉਂਕਿ ਹੁਣ ਉਸ ਦਾ ਕੋਈ ਸਹਾਰਾ ਨਹੀਂ ਹੈ ਉਸਦੇ ਦੋ ਬੱਚੇ ਹਨ, ਘਰ ਦਾ ਗੁਜ਼ਾਰਾ ਕਰਨਾ ਔਖਾ ਹੈ।

ਦੀਪਕ ਦੇ ਇੱਕ ਹੋਰ ਪਰਿਵਾਰਕ ਮੈਂਬਰ ਦੇ ਦੱਸਣ ਮੁਤਾਬਕ ਦੀਪਕ ਇੱਕ ਕਾਲਜ ਵਿੱਚ ਆਟੋ ਚਲਾਉਣ ਦਾ ਕੰਮ ਕਰਦਾ ਸੀ। ਹੁਣ ਕਾਲਜ ਅਤੇ ਸਕੂਲ ਬੰਦ ਹੋਣ ਕਰਕੇ ਉਸ ਦਾ ਕੰਮ ਨਹੀਂ ਚੱਲ ਰਿਹਾ ਸੀ, ਜਿਸ ਤੋਂ ਬਾਅਦ ਉਹ ਵਿਆਜ ਦੀ ਰਕਮ ਮੋੜਨ ਵਿਚ ਅਸਮਰੱਥ ਸੀ । ਪਰ ਦੱਸਿਆ ਜਾ ਰਿਹਾ ਹੈ ਕਿ ਸੁਖ ਵੱਲੋਂ ਉਸ ਦੇ ਘਰ ਆ ਕੇ ਵਾਰ ਵਾਰ ਉਸ ਨੂੰ ਪ੍ਰੇਸ਼ਾਨ ਕੀਤਾ ਜਾਂਦਾ ਸੀ, ਜਿਸ ਦੇ ਚੱਲਦੇ ਹੀ ਉਸਨੇ ਆਤਮਹੱਤਿਆ ਕੀਤੀ ਹੈ। ਇਹ ਮਾਮਲਾ ਪੁਲੀਸ ਕੋਲ ਪਹੁੰਚ ਚੁੱਕਿਆ ਹੈ ।ਪੁਲੀਸ ਮੁਲਾਜ਼ਮ ਦਾ ਕਹਿਣਾ ਹੈ ਕਿ ਇਸ ਕੇਸ ਵਿੱਚ ਛਾਣਬੀਣ ਕੀਤੀ ਜਾ ਰਹੀ ਹੈ। ਮਹਿਲਾ ਪੁਲੀਸ ਮੁਲਾਜ਼ਮ ਨੇ ਕਿਹਾ ਕਿ ਜਿਸ ਸਮੇਂ ਘਰ ਵਿੱਚ ਡੈੱਡ ਬਾਡੀ ਪਈ ਹੁੰਦੀ ਹੈ

ਉਸ ਸਮੇਂ ਘਰ ਦੇ ਹਾਲਾਤ ਕੁਝ ਹੋਰ ਹੁੰਦੇ ਹਨ ਪਰ ਬਾਅਦ ਵਿੱਚ ਮਾਮਲਾ ਕੁਝ ਹੋਰ ਨਿਕਲਦਾ ਹੈ ,ਇਸ ਲਈ ਅਜੇ ਤਫਤੀਸ ਜਾਰੀ ਅਤੇ ਇਸ ਮਾਮਲੇ ਦੀ ਪੂਰੀ ਛਾਣਬੀਣ ਤੋਂ ਬਾਅਦ ਹੀ ਕਾਰਵਾਈ ਕੀਤੀ ਜਾਵੇਗੀ।

About khabar

Leave a Reply

Your email address will not be published. Required fields are marked *