Breaking News
Home / खबरे / ਦੋਸਤ ਹੀ ਰੱਖਦਾ ਸੀ ਦੋਸਤ ਦੀ ਭੈਣ ਉਪਰ ਅੱਖ ,ਭਰਾ ਨੇ ਪਿੰਡ ਦੇ ਵਿਚਾਲੇ ਕਰ ਦਿੱਤੇ ਟੋਟੇ

ਦੋਸਤ ਹੀ ਰੱਖਦਾ ਸੀ ਦੋਸਤ ਦੀ ਭੈਣ ਉਪਰ ਅੱਖ ,ਭਰਾ ਨੇ ਪਿੰਡ ਦੇ ਵਿਚਾਲੇ ਕਰ ਦਿੱਤੇ ਟੋਟੇ

ਪਿਛਲੇ ਸਾਲ ਦੀ ਅਠਾਈ ਜੁਲਾਈ ਨੂੰ ਇਕ ਅਠਾਰਾਂ ਸਾਲਾ ਜੁਗਰਾਜ ਸਿੰਘ ਨਾਂ ਦੇ ਲੜਕੇ ਦਾ ਕਤਲ ਹੋਇਆ ਸੀ, ਉਸ ਸਮੇਂ ਤੋਂ ਲੈ ਕੇ ਪੁਲਸ ਅੱਜ ਤੱਕ ਇਸ ਕੇਸ ਨੂੰ ਸੁਲਝਾ ਰਹੀ ਸੀ ਅਤੇ ਹੁਣ ਪੁਲੀਸ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਇਸ ਗੁੱਥੀ ਨੂੰ ਸੁਲਝਾ ਲਿਆ ਗਿਆ ਹੈ ਅਤੇ ਕਾਤਲਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ ।ਦੱਸ ਦਈਏ ਕਿ ਇਹ ਮਾਮਲਾ ਤਰਨਤਾਰਨ ਦੇ ਚੋਹਲਾ ਸਾਹਿਬ ਚ ਗੜ੍ਹਕੇ ਪਿੰਡ ਦਾ ਸੀ , ਜਿੱਥੇ ਕਿ ਪਿਛਲੇ ਸਾਲ ਦੇ ਜੁਲਾਈ ਮਹੀਨੇ ਵਿੱਚ ਜੁਗਰਾਜ ਸਿੰਘ ਨਾਂ ਦੇ ਇਕ ਲੜਕੇ ਦਾ ਜਨਮਦਿਨ ਸੀ ਅਤੇ ਉਸੇ ਦਿਨ ਹੀ ਜੁਗਰਾਜ ਸਿੰਘ ਦਾ ਕਤਲ ਕੀਤਾ ਗਿਆ ਸੀ। ਮੌਕੇ ਤੇ ਪੁਲੀਸ ਨੂੰ ਕੋਈ ਵੀ ਸਬੂਤ ਨਹੀਂ ਮਿਲਿਆ ਸੀ,

ਜਿਸ ਕਾਰਨ ਇਹ ਕੇਸ ਲਟਕ ਰਿਹਾ ਸੀ । ਪਰ ਹੁਣ ਤਰਨਤਾਰਨ ਪੁਲਸ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਇਹ ਕਤਲ ਦੀ ਗੁੱਥੀ ਨੂੰ ਸੁਲਝਾਇਆ ਗਿਆ ਹੈ । ਪੁਲੀਸ ਦੇ ਦੱਸਣ ਮੁਤਾਬਕ ਜੁਗਰਾਜ ਸਿੰਘ ਦਾ ਕਤਲ ਉਸ ਦੇ ਦੋਸਤਾਂ ਦੁਆਰਾ ਹੀ ਕੀਤਾ ਗਿਆ ਸੀ। ਪੁਲੀਸ ਨੇ ਦੱਸਿਆ ਕਿ ਇਸ ਮਾਮਲੇ ਵਿਚ ਸੱਤ ਮੁਜ਼ਰਮ ਹਨ ਜਿਨ੍ਹਾਂ ਵਿੱਚੋਂ ਚਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਪਰ ਤਿੱਨ ਅਜੇ ਵੀ ਫਰਾਰ ਹਨ। ਇਸ ਕਤਲ ਦਾ ਕਾਰਨ ਦੱਸਦੇ ਹੋਏ ਉਨ੍ਹਾਂ ਨੇ ਕਿਹਾ ਕਿ ਯੁਵਰਾਜ ਸਿੰਘ ਦੀ ਭੈਣ ਉੱਤੇ ਜੋਬਨ ਪ੍ਰੀਤ ਦੀ ਬੁਰੀ ਨਿਗਾਹ ਸੀ , ਜਿਸ ਵਾਸਤੇ ਜੁਗਰਾਜ ਸਿੰਘ ਵੱਲੋਂ ਆਪਣੇ ਦੋਸਤ ਨੂੰ ਅਜਿਹਾ ਕਰਨ ਤੋਂ ਰੋਕਿਆ ਜਾਂਦਾ ਸੀ ।ਇਸ ਤੋਂ ਬਾਅਦ ਜੋਬਨਪ੍ਰੀਤ ਅਤੇ ਉਸ ਦੇ ਕੁਝ ਦੋਸਤਾਂ ਨੇ ਮਿਲ ਕੇ ਜੁਗਰਾਜ ਸਿੰਘ ਨੂੰ ਮਾਰਨ ਦਾ ਪਲੈਨ ਬਣਾਇਆ।

ਜਿਸ ਦਿਨ ਜੁਗਰਾਜ ਸਿੰਘ ਦਾ ਕਤਲ ਹੋਇਆ ਸੀ ਮੌਕੇ ਤੇ ਚਸ਼ਮਦੀਦਾਂ ਨੇ ਦੱਸਿਆ ਸੀ ਕਿ ਕੁਝ ਲੜਕਿਆਂ ਵੱਲੋਂ ਉਸਦਾ ਮੋਬਾਇਲ ਖੋਹਿਆ ਗਿਆ ਸੀ ਅਤੇ ਇਨ੍ਹਾਂ ਤਿੰਨਾਂ ਲੜਕਿਆਂ ਦੇ ਪਿੱਛੇ ਪਿੱਛੇ ਮੋਬਾਇਲ ਲੈਣ ਲਈ ਯੁਵਰਾਜ ਘਰੋਂ ਬਾਹਰ ਚਲਾ ਗਿਆ ਸੀ ਅਤੇ ਮੁੜ ਕੇ ਕਦੇ ਵੀ ਵਾਪਸ ਨਹੀਂ ਆਇਆ। ਪਰ ਪੁਲਸ ਦਾ ਕਹਿਣਾ ਹੈ ਕਿ ਜੁਗਰਾਜ ਸਿੰਘ ਦੇ ਕਾਤਲਾਂ ਨੂੰ ਫਡ਼ ਕੇ ਉਹ ਉਸ ਨੂੰ ਇਨਸਾਫ਼ ਜ਼ਰੂਰ ਦਿਵਾਉਣਗੇ।

About khabar

Leave a Reply

Your email address will not be published. Required fields are marked *