Breaking News
Home / खबरे / ਮਾਦਰ ਡੇ ਵਾਲੇ ਦਿਨ ਔਰਤ ਨਾਲ ਹੋਇਆ ਧੱਕਾ ,ਲੋਕ ਵੇਖਦੇ ਰਹੇ ਤਮਾਸ਼ਾ ਚੀਕਦੀ ਰਹੀ ਅੌਰਤਾਂ

ਮਾਦਰ ਡੇ ਵਾਲੇ ਦਿਨ ਔਰਤ ਨਾਲ ਹੋਇਆ ਧੱਕਾ ,ਲੋਕ ਵੇਖਦੇ ਰਹੇ ਤਮਾਸ਼ਾ ਚੀਕਦੀ ਰਹੀ ਅੌਰਤਾਂ

ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿਚ ਕੁਝ ਨੌਜਵਾਨਾਂ ਵੱਲੋਂ ਇਕ ਔਰਤ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਇਹ ਮਾਮਲਾ ਅੰਮ੍ਰਿਤਸਰ ਦੇ ਰਤਨ ਸਿੰਘ ਚੌਕ ਦਾ ਹੈ, ਜਿਥੇ ਕੇ ਤਿੰਨ ਚਾਰ ਮੁੰਡੇ ਇਕ ਔਰਤ ਨੂੰ ਜ਼ਬਰਦਸਤੀ ਆਟੋ ਰਿਕਸ਼ਾ ਵਿੱਚ ਬਿਠਾਉਣ ਦੀ ਕੋਸ਼ਿਸ਼ ਕਰਦੇ ਹਨ ਅਤੇ ਬਾਅਦ ਵਿਚ ਉਸ ਨੂੰ ਰਿਕਸ਼ੇ ਵਿੱਚ ਬਿਠਾ ਕੇ ਆਪਣੇ ਨਾਲ ਲੈ ਜਾਂਦੇ ਹਨ। ਪਰ ਆਸ ਪਾਸ ਖੜ੍ਹੇ ਲੋਕ ਇਸ ਘਟਨਾ ਨੂੰ ਹੁੰਦੇ ਦੇਖਦੇ ਰਹਿੰਦੇ ਹਨ ਪਰ ਕਿਸੇ ਵੱਲੋਂ ਇਸ ਅੌਰਤ ਦੀ ਮਦਦ ਨਹੀਂ ਕੀਤੀ ਜਾਂਦੀ ਅਤੇ ਨੇੜੇ ਲੱਗੇ ਇੱਕ ਸੀਸੀਟੀਵੀ ਕੈਮਰੇ ਵਿੱਚ ਵੀ ਇਹ ਘਟਨਾ ਕੈਦ ਹੋਈ ਹੈ ।

ਮੌਕੇ ਤੇ ਮੌਜੂਦ ਲੋਕਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਲੜਕੀਆਂ ਦੇ ਮੂੰਹ ਰੁਮਾਲਾਂ ਨਾਲ ਬੰਨ੍ਹੇ ਹੋਏ ਸੀ ਇਨ੍ਹਾਂ ਵਿੱਚੋਂ ਇੱਕ ਲੜਕਾ ਉਸ ਔਰਤ ਨੂੰ ਆਪਣੀ ਮਾਂ ਦੱਸ ਰਿਹਾ ਸੀ। ਇਨ੍ਹਾਂ ਲੜਕਿਆਂ ਵੱਲੋਂ ਇਸ ਅੌਰਤ ਨੂੰ ਗਾਲ੍ਹਾਂ ਵੀ ਕੱਢੀਆਂ ਜਾ ਰਹੀਆਂ ਸੀ ਅਤੇ ਜ਼ਬਰਦਸਤੀ ਇਹ ਉਸ ਨੂੰ ਆਟੋ ਵਿਚ ਬਿਠਾ ਕੇ ਲੈ ਗਏ ।ਜਾਣਕਾਰੀ ਮੁਤਾਬਕ ਇਹ ਅੌਰਤ ਮੈਡੀਕੇਡ ਵਿਚ ਕੰਮ ਕਰਦੀ ਹੈ ਪਰ ਇਸ ਤੋਂ ਇਲਾਵਾ ਇਸ ਅੌਰਤ ਬਾਰੇ ਕੋਈ ਜਾਣਕਾਰੀ ਨਹੀਂ ਹੈ ਅਤੇ ਇਸ ਔਰਤ ਨੂੰ ਇਹ ਲੜਕੇ ਕਿੱਥੇ ਅਤੇ ਕਿਉਂ ਲੈ ਕੇ ਗਏ ਇਸ ਬਾਰੇ ਵੀ ਕੋਈ ਜਾਣਕਾਰੀ ਨਹੀਂ ਹੈ। ਪਰ ਲੋਕਾਂ ਵੱਲੋਂ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਉਨ੍ਹਾਂ ਲੋਕਾਂ ਤੇ ਲਾਹਨਤਾਂ ਪਾਈਆਂ ਜਾ ਰਹੀਆਂ ਹਨ

ਜਿਹੜੇ ਉਸ ਸਮੇਂ ਮੌਜੂਦ ਹੁੰਦੇ ਹੋਏ ਵੀ ਇਸ ਔਰਤ ਦੀ ਮਦਦ ਨਾ ਕਰ ਸਕੇ। ਕਿਉਂਕਿ ਇਕ ਪਾਸੇ ਤਾਂ ਲੋਕ ਨੌੰ ਮਈ ਨੂੰ ਮਦਰਸ ਡੇਅ ਮਨਾਉਂਦੇ ਹਨ ਅਤੇ ਉਸੇ ਦਿਨ ਦੀ ਇਹ ਘਟਨਾ ਹੈ ਪਰ ਕਿਸੇ ਵੱਲੋਂ ਇਕ ਔਰਤ ਦੀ ਮਦਦ ਨਹੀਂ ਕੀਤੀ ਗਈ ।ਜਿਸ ਨੂੰ ਦੇਖਦੇ ਹੋਏ ਲੋਕ ਗੁੱਸਾ ਦਿਖਾਇਆ ਜਾ ਰਿਹਾ ਹੈ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਇਹ ਲੋਕ ਉਸ ਸਮੇਂ ਔਰਤ ਨੂੰ ਛੁਡਾਉਣ ਤੋਂ ਡਰਦੇ ਸੀ, ਘੱਟੋ ਘੱਟ ਇਹ ਪੁਲੀਸ ਨੂੰ ਤਾਂ ਫੋਨ ਕਰ ਸਕਦੇ ਸੀ।ਪਰ ਕਿਸੇ ਵੱਲੋਂ ਵੀ ਅਜਿਹਾ ਕੰਮ ਨਾ ਕੀਤਾ ਗਿਆ ਜਿਸ ਕਾਰਨ ਇਨ੍ਹਾਂ ਲੋਕਾਂ ਨੂੰ ਵੀਡੀਓ ਦੇਖਣ ਵਾਲਿਆਂ ਵੱਲੋ ਮਰੀ ਜ਼ਮੀਰ ਵਾਲੇ ਕਿਹਾ ਜਾ ਰਿਹਾ ਹੈ ।

About khabar

Leave a Reply

Your email address will not be published. Required fields are marked *