Home / खबरे / ਆਕਸੀਜਨ ਦੀ ਕਮੀ ਨਾਲ ਜੂਝਣ ਵਾਲੇ ਹੁਣ ਕਰਨ ਇਸ ਨੰਬਰ ਉਪਰ ਫੋਨ ,ਫਰੀ ਮਿਲੇਗੀ ਆਕਸੀਜਨ

ਆਕਸੀਜਨ ਦੀ ਕਮੀ ਨਾਲ ਜੂਝਣ ਵਾਲੇ ਹੁਣ ਕਰਨ ਇਸ ਨੰਬਰ ਉਪਰ ਫੋਨ ,ਫਰੀ ਮਿਲੇਗੀ ਆਕਸੀਜਨ

ਇਕ ਪਾਸੇ ਜਿਥੇ ਕੋਰੂਨਾ ਕਾਲ ਵਿੱਚੋਂ ਕੁਝ ਲੋਕਾਂ ਵੱਲੋਂ ਲੋਕਾਂ ਨੂੰ ਲੁੱਟਿਆ ਜਾ ਰਿਹਾ ਹੈ ਉੱਥੇ ਹੀ ਕੁਝ ਲੋਕਾਂ ਵੱਲੋਂ ਕੋਰੂਨਾ ਮਰੀਜ਼ਾਂ ਦੀ ਸਹਾਇਤਾ ਵੀ ਕੀਤੀ ਜਾ ਰਹੀ ਹੈ। ਜਿਵੇਂ ਕਿ ਸਾਨੂੰ ਪਤਾ ਹੀ ਹੈ ਦੇਸ਼ ਦੇ ਹਸਪਤਾਲਾਂ ਦੀ ਹਾਲਤ ਖ਼ਰਾਬ ਹੈ ਆਕਸੀਜਨ ਦੀ ਕਮੀ ਹੋਣ ਕਾਰਨ ਬਹੁਤ ਸਾਰੇ ਮਰੀਜ਼ਾਂ ਦੀ ਜਾਨ ਜਾ ਰਹੀ ਅਤੇ ਦਿੱਲੀ ਵਿਚ ਕੋਰੋਨਾ ਲਹਿਰ ਦਾ ਸਭ ਤੋਂ ਵੱਧ ਪ੍ਰਭਾਵ ਦੇਖਣ ਨੂੰ ਮਿਲ ਰਿਹਾ ਹੈ। ਇਸੇ ਦੌਰਾਨ ਗੁਰੂਗ੍ਰਾਮ ਵਿਚ ਦੋ ਹੈਲਪਲਾਈਨ ਨੰਬਰ ਜਾਰੀ ਕੀਤੇ ਗਏ ਹਨ । ਇਸ ਲਹਿਰ ਦੇ ਦੌਰਾਨ ਕਿਸੇ ਮਰੀਜ਼ ਨੂੰ ਆਕਸੀਜਨ ਦੀ ਲੋੜ ਹੋਵੇ ਤਾਂ ਇਨ੍ਹਾਂ ਹੈਲਪਲਾਈਨ ਨੰਬਰ ਤੇ ਫੋਨ ਮਿਲਾ ਸਕਦੇ ਹਨ।

ਉਨ੍ਹਾਂ ਕੋਲ ਆਟੋ ਐਂਬੂਲੈਂਸ ਪਹੁੰਚ ਜਾਣਗੇ । ਜਾਣਕਾਰੀ ਮੁਤਾਬਕ ਇਹ ਕਦਮ ਰੀਵਾ ਫਾਊਂਡੇਸ਼ਨ ਵੱਲੋਂ ਚੁੱਕਿਆ ਗਿਆ ਹੈ ਜਿਨ੍ਹਾਂ ਵੱਲੋਂ ਪੰਜ ਆਟੋ ਐਂਬੂਲੈਂਸ ਸੇਵਾ ਵਿਚ ਲਗਾਏ ਗਏ ਹਨ, ਜਿਨ੍ਹਾਂ ਦੇ ਡਰਾਈਵਰਾਂ ਨੂੰ ਇਸ ਫਾਊਂਡੇਸ਼ਨ ਵੱਲੋਂ ਤਨਖਾਹ ਦਿੱਤੀ ਜਾਵੇ ਗੀ ।ਪਰ ਕੋਰੋਨਾ ਮਰੀਜ਼ਾਂ ਨੂੰ ਫ੍ਰੀ ਚ ਆਕਸੀਜਨ ਮੁਹੱਈਆ ਕਰਵਾਈ ਜਾਵੇਗੀ ।ਇਸ ਤੋਂ ਇਲਾਵਾ ਇਹ ਆਟੋ ਐਂਬੂਲੈਂਸਾਂ ਮਰੀਜ਼ਾਂ ਨੂੰ ਹਸਪਤਾਲ ਪਹੁੰਚਾਉਣ ਤਕ ਦਾ ਵੀ ਕੰਮ ਕਰਨਗੇ ਅਤੇ ਉਹ ਵੀ ਬਿਨਾਂ ਕਿਰਾਇਆ ਲਏ । ਕਿਉਂਕਿ ਪਿਛਲੇ ਸਮੇਂ ਤੋਂ ਕੁਝ ਖਬਰਾਂ ਸਾਹਮਣੇ ਆ ਰਹੀਆਂ ਹਨ ਜਿਸ ਵਿਚ ਕੁਝ ਹਸਪਤਾਲਾਂ ਦੀਆਂ ਐਂਬੂਲੈਂਸ ਡਰਾਈਵਰਾਂ ਵੱਲੋਂ ਲੋਕਾਂ ਨਾਲ ਲੁੱਟ ਕੀਤੀ ਜਾ ਰਹੀ ਹੈ। ਪਿਛਲੇ ਸਮੇਂ ਇੱਕ ਲੱਖ ਵੀਹ ਹਜ਼ਾਰ ਰੁਪਏ ਦਾ ਕਿਰਾਇਆ ਇੱਕ ਮਰੀਜ਼ ਕੋਲੋਂ ਮੰਗਿਆ ਗਿਆ ਸੀ

,ਜਿਸ ਨੂੰ ਦੇਖਦੇ ਹੋਏ ਗੁਰੂਗ੍ਰਾਮ ਵਿੱਚ ਇਹ ਕਦਮ ਚੁੱਕਿਆ ਗਿਆ ਹੈ। ਇਸ ਆਟੋ ਐਂਬੂਲੈਂਸ ਵਿਚ ਮਰੀਜ਼ ਨੂੰ ਬਿਠਾ ਕੇ ਆਕਸੀਜਨ ਦੇਣ ਦੀ ਸਹੂਲਤ ਵੀ ਮੌਜੂਦ ਹੈ। ਕੋਰੋਨਾ ਮਰੀਜ਼ ਕਿਸੇ ਵੀ ਸਮੇਂ ਇਨ੍ਹਾਂ ਹੈਲਪਲਾਈਨ ਨੰਬਰ ਤੇ ਫੋਨ ਲਗਾ ਸਕਦੇ ਹਨ। ਇਹ ਹੈਲਪਲਾਈਨ ਨੰਬਰ ਹਨ (9811980001,995800828)ਲੋਕਾਂ ਵੱਲੋਂ ਰੇਵਾ ਫਾਊਂਡੇਸ਼ਨ ਦੇ ਇਸ ਕਦਮ ਦੀ ਸ਼ਲਾਘਾ ਕੀਤੀ ਜਾ ਰਹੀ ਹੈ ਕਿਉਂਕਿ ਇਹ ਕੋਰੋਨਾ ਮਰੀਜ਼ਾਂ ਨੂੰ ਰਾਹਤ ਪਹੁੰਚਾਉਣ ਵਿਚ ਮਦਦ ਕਰੇਗਾ।

About khabar

Leave a Reply

Your email address will not be published. Required fields are marked *