Breaking News
Home / खबरे / ਜਲੰਧਰ ਵਿੱਚ ਹੋਈ ਔਰਤ ਦੀ ਮੌਤ ਬਾਅਦ ਉਸ ਦੇ ਰਿਸ਼ਤੇਦਾਰਾਂ ਨੇ ਲਾਏ ਪਤੀ ਉਪਰ ਕਾਤਲ ਦੇ ਆਰੋਪ

ਜਲੰਧਰ ਵਿੱਚ ਹੋਈ ਔਰਤ ਦੀ ਮੌਤ ਬਾਅਦ ਉਸ ਦੇ ਰਿਸ਼ਤੇਦਾਰਾਂ ਨੇ ਲਾਏ ਪਤੀ ਉਪਰ ਕਾਤਲ ਦੇ ਆਰੋਪ

ਪਿਛਲੇ ਦਿਨੀਂ ਜਲੰਧਰ ਦੇ ਮਾਡਲ ਹਾਊਸ ਤੋਂ ਇਕ ਖਬਰ ਸਾਹਮਣੇ ਆਈ ਸੀ ਜਿਥੇ ਕਿ ਇਕ ਪਚਵੰਜਾ ਸਾਲਾ ਬਜ਼ੁਰਗ ਮਹਿਲਾ ਵਲੋਂ ਸੁਸਾਇਡ ਕੀਤਾ ਗਿਆ ਸੀ, ਪਰ ਹੁਣ ਪੁਲੀਸ ਨੂੰ ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਉਲਝਣ ਵਿੱਚ ਪਾ ਦਿੱਤਾ ਹੈ ਕਿਉਂਕਿ ਇਸ ਮਹਿਲਾ ਦੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਇਸ ਨੇ ਆਤਮ ਹੱਤਿਆ ਨਹੀਂ ਕੀਤੀ ਇਸ ਦਾ ਕਤਲ ਕੀਤਾ ਗਿਆ ਹੈ ।ਰਿਸ਼ਤੇਦਾਰਾਂ ਦੇ ਦੱਸਣ ਮੁਤਾਬਕ ਇਸ ਮਹਿਲਾ ਦੇ ਪਤੀ ਪਰਮਜੀਤ ਗਰੋਵਰ ਦੁਆਰਾ ਇਸ ਦਾ ਕਤਲ ਕੀਤਾ ਗਿਆ ਹੈ । ਇਸ ਮਹਿਲਾ ਦੇ ਭਾਣਜੇ ਗੌਰਵ ਨੇ ਦੱਸਿਆ ਕਿ ਉਹ ਕਰਨਾਲ ਹਰਿਆਣਾ ਵਿਚ ਰਹਿੰਦੇ ਹਨ ਅਤੇ ਜਲੰਧਰ ਵਿਚ ਉਨ੍ਹਾਂ ਦੀ ਮਾਸੀ ਅਤੇ ਮਾਸੜ ਦੋਵੇਂ ਇਕੱਠੇ ਰਹਿੰਦੇ ਸੀ ।

ਪਿਛਲੇ ਕੁਝ ਦਿਨਾਂ ਤੋਂ ਉਹ ਆਪਣੀ ਮਾਸੀ ਨੂੰ ਫੋਨ ਕਰ ਰਹੇ ਸੀ ,ਪਰ ਉਨ੍ਹਾਂ ਦੀ ਗੱਲ ਉਹ ਨਹੀਂ ਕਰਵਾਈ ਜਾ ਰਹੀ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਆਸਪਾਸ ਦੇ ਗੁਆਂਢੀਆਂ ਤੋਂ ਪਤਾ ਕੀਤਾ ਤਾਂ ਉਨ੍ਹਾਂ ਨੂੰ ਪਤਾ ਚੱਲਿਆ ਕਿ ਉਨ੍ਹਾਂ ਦੀ ਮਾਸੀ ਇੰਦੂ ਦੀ ਮੌਤ ਹੋ ਚੁੱਕੀ ਹੈ ।ਜਿਸ ਤੋਂ ਬਾਅਦ ਉਹ ਕੁਝ ਘੰਟਿਆਂ ਵਿਚ ਹੀ ਕਰਨਾਲ ਹਰਿਆਣਾ ਤੋਂ ਪੰਜਾਬ ਆ ਗਏ । ਉਨ੍ਹਾਂ ਦੱਸਿਆ ਕਿ ਜਿਸ ਸਮੇਂ ਉਨ੍ਹਾਂ ਦੀ ਮਾਸੀ ਦਾ ਪੋਸਟਮਾਰਟਮ ਕੀਤਾ ਗਿਆ ਤਾਂ ਉਹ ਉੱਥੇ ਹੀ ਸੀ। ਉਨ੍ਹਾਂ ਦੀ ਮਾਸੀ ਦੇ ਮੱਥੇ ਉੱਤੇ ਸੱਟ ਸੀ ਜਿਸ ਕਾਰਨ ਉਨ੍ਹਾਂ ਨੂੰ ਸ਼ੱਕ ਹੋਇਆ ਕਿ ਉਸ ਦਾ ਕਤਲ ਕੀਤਾ ਗਿਆ ਹੈ ।

ਇਸ ਤੋਂ ਇਲਾਵਾ ਇਨ੍ਹਾਂ ਰਿਸ਼ਤੇਦਾਰਾਂ ਵੱਲੋਂ ਆਪਣੀ ਮਾਸੀ ਦੀ ਡੈੱਡ ਬਾਡੀ ਨੂੰ ਘਰ ਦੇ ਸਾਹਮਣੇ ਰੱਖ ਕੇ ਪ੍ਰਦਰਸ਼ਨ ਕੀਤਾ ਗਿਆ ਅਤੇ ਪੁਲੀਸ ਅੱਗੇ ਗੁਹਾਰ ਲਗਾਈ ਗਈ ਕਿ ਇਸ ਮਾਮਲੇ ਦੀ ਛਾਣਬੀਣ ਕੀਤੀ ਜਾਵੇ ਅਤੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਜਾਵੇ। ਦੂਜੇ ਪਾਸੇ ਪੁਲੀਸ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਅਜੇ ਪੋਸਟਮਾਰਟਮ ਦੀ ਲਿਖਤੀ ਰਿਪੋਰਟ ਨਹੀਂ ਆਈ ਹੈ ਉਸ ਤੋਂ ਬਾਅਦ ਹੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ, ਉਨ੍ਹਾਂ ਦੁਆਰਾ ਬੀ ਪਰਮਜੀਤ ਗਰੋਵਰ ਨੂੰ ਸ਼ੱਕ ਦੀ ਨਿਗ੍ਹਾ ਨਾਲ ਦੇਖਿਆ ਜਾ ਰਿਹਾ ਹੈ

ਕਿਉਂਕਿ ਜਿਸ ਸਮੇਂ ਡੈੱਡਬਾਡੀ ਨੂੰ ਘਰੇ ਲਿਆ ਕੇ ਰੱਖਿਆ ਗਿਆ ਸੀ ਤਾਂ ਉਸ ਸਮੇਂ ਪਰਮਜੀਤ ਗਰੋਵਰ ਕੁਝ ਸਮੇਂ ਲਈ ਗਾਇਬ ਹੋ ਗਿਆ ਸੀ ਭਾਵੇਂ ਕਿ ਉਹ ਬਾਅਦ ਵਿੱਚ ਆ ਗਿਆ ਪਰ ਫਿਰ ਵੀ ਪੁਲਸ ਛਾਣਬੀਣ ਕਰ ਰਹੀ ਹੈ ।

About admint

Leave a Reply

Your email address will not be published. Required fields are marked *