Breaking News
Home / खबरे / ਨਵੀਂ ਵਿਆਹੀ ਕੁੜੀ ਦਾ ਪੰਦਰਾਂ ਦਿਨਾਂ ਵਿੱਚ ਕੀਤਾ ਸਹੁਰੇ ਪਰਿਵਾਰ ਨੇ ਬੁਰਾ ਹਾਲ

ਨਵੀਂ ਵਿਆਹੀ ਕੁੜੀ ਦਾ ਪੰਦਰਾਂ ਦਿਨਾਂ ਵਿੱਚ ਕੀਤਾ ਸਹੁਰੇ ਪਰਿਵਾਰ ਨੇ ਬੁਰਾ ਹਾਲ

ਅੱਜਕੱਲ੍ਹ ਲੋਕਾਂ ਦੇ ਰਿਸ਼ਤਿਆਂ ਵਿਚ ਜ਼ਹਿਰ ਭਰਦਾ ਜਾ ਰਿਹਾ ਹੈ ਇਸ ਦੀ ਇਕ ਉਦਾਹਰਣ ਸਾਹਮਣੇ ਆ ਰਹੀ ਹੈ, ਅੰਮ੍ਰਿਤਸਰ ਤੋਂ ।ਜਿੱਥੇ ਕੇ ਇਕ ਲੜਕਾ ਲੜਕੀ ਦਾ ਸਿਰਫ਼ ਪੰਦਰਾਂ ਦਿਨ ਪਹਿਲਾਂ ਹੀ ਵਿਆਹ ਹੋਇਆ ਸੀ ਅਤੇ ਹੁਣ ਉਹ ਇੱਕ ਦੂਜੇ ਦੇ ਖ਼ੂਨ ਦੇ ਪਿਆਸੇ ਹੋ ਗਏ ਹਨ ।ਲੜਕੀ ਦੇ ਪਰਿਵਾਰ ਮੈਂਬਰਾਂ ਦਾ ਦੱਸਣਾ ਹੈ ਕਿ ਚੌਵੀ ਅਪ੍ਰੈਲ ਨੂੰ ਉਨ੍ਹਾਂ ਦੀ ਲੜਕੀ ਮਾਧੁਰੀ ਦਾ ਵਿਆਹ ਵਿਸ਼ਾਲ ਸ਼ਰਮਾ ਨਾਲ ਹੋਇਆ ਸੀ ।ਵਿਆਹ ਤੋਂ ਕੁਝ ਦਿਨ ਬਾਅਦ ਹੀ ਵਿਸ਼ਾਲ ਵੱਲੋਂ ਉਨ੍ਹਾਂ ਦੀ ਲੜਕੀ ਤੋਂ ਪੈਸੇ ਦੀ ਮੰਗ ਕੀਤੀ ਜਾਣ ਲੱਗੀ। ਪਹਿਲਾਂ ਉਸ ਨੇ ਕਿਹਾ ਕਿ ਉਸ ਨੇ ਪਲਾਟ ਖਰੀਦਣਾ ਹੈ ਤਾਂ ਪੱਚੀ ਲੱਖ ਰੁਪਿਆ ਉਸ ਨੂੰ ਦਿੱਤਾ ਜਾਵੇ।

ਫਿਰ ਉਸ ਨੇ ਕਾਰ ਦੀ ਮੰਗ ਕੀਤੀ, ਇਸ ਤੋਂ ਬਾਅਦ ਏਟੀਐਮ ਕਾਰਡ ਵੀ ਮੰਗਿਆ ਗਿਆ ।ਉਨ੍ਹਾਂ ਕਿਹਾ ਕਿ ਸਾਡੀ ਲੜਕੀ ਸਰਕਾਰੀ ਅਧਿਆਪਕਾ ਹੈ, ਪਰ ਇਨ੍ਹਾਂ ਦਾ ਮੁੰਡਾ ਕੁਝ ਨਹੀਂ ਕਰਦਾ । ਉਨ੍ਹਾਂ ਦੱਸਿਆ ਕਿ ਪਰਸੋਂ ਰਾਤ ਲੜਕੇ ਵੱਲੋਂ ਲੜਕੀ ਨਾਲ ਕੁੱ-ਟ-ਮਾ-ਰ ਕੀਤੀ ਗਈ। ਜਿਸ ਤੋਂ ਬਾਅਦ ਉਨ੍ਹਾਂ ਦੀ ਲੜਕੀ ਦੀ ਕੂਹਣੀ ਦੀ ਹੱਡੀ ਟੁੱਟ ਗਈ ਅਤੇ ਪੰਜ ਘੰਟੇ ਆਪਰੇਸ਼ਨ ਚੱਲਿਆ ।ਜਿਸ ਦੀ ਵੀਡੀਓ ਵੀ ਉਨ੍ਹਾਂ ਵੱਲੋਂ ਦਿਖਾਈ ਜਾ ਰਹੀ ਹੈ । ਲੜਕੀ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਵਿਸ਼ਾਲ ਸ਼ਰਮਾ ਅਤੇ ਉਸਦੀ ਮਾਂ ਉੱਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਇਨ੍ਹਾਂ ਦੋਨਾਂ ਦੁਆਰਾ ਹੀ ਲੜਕੀ ਨਾਲ ਕੁੱ-ਟ-ਮਾਰ ਕੀਤੀ ਗਈ ਹੈ ।

ਦੂਜੇ ਪਾਸੇ ਲੜਕੇ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਲੜਕੀ ਦੇ ਪਰਿਵਾਰ ਵੱਲੋਂ ਉਨ੍ਹਾਂ ਦੀ ਕੁੱ-ਟ-ਮਾ-ਰ ਕੀਤੀ ਗਈ ਹੈ ਅਤੇ ਲੜਕੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਇਕ ਪਲਾਨ ਬਣਾਇਆ ਗਿਆ ਉਨ੍ਹਾਂ ਨੂੰ ਫਸਾਉਣ ਵਾਸਤੇ ,ਕਿਉਂਕਿ ਲੜਕੀ ਹੋਣਾ ਆਪਣਾ ਘਰ ਵਸਾਉਣਾ ਹੀ ਨਹੀਂ ਚਾਹੁੰਦੀ ਅਤੇ ਇਸ ਤੋਂ ਪਹਿਲਾਂ ਵੀ ਇਸ ਲੜਕੀ ਦਾ ਤਲਾਕ ਹੋ ਚੁੱਕਿਆ ਹੈ। ਦੋਨਾਂ ਪਰਿਵਾਰਾਂ ਵੱਲੋਂ ਆਪਣੇ ਆਪਣੇ ਪੱਖ ਵਿੱਚ ਪੁਲਿਸ ਨੂੰ ਵੀਡਿਓਜ਼ ਦਿਖਾਈਆਂ ਜਾ ਰਹੀਆਂ ਹਨ ਅਤੇ ਦੂਜੇ ਪਾਸੇ ਪੁਲੀਸ ਦਾ ਕਹਿਣਾ ਹੈ ਕਿ ਲੜਕੀ ਦੀ ਕੁੱਟਮਾਰ ਦੇ ਦੋਸ਼ ਵਿੱਚ ਲੜਕੇ ਅਤੇ ਲੜਕੀ ਦੀ ਮਾਂ ਨੂੰ ਹਿਰਾਸਤ ਵਿੱਚ ਲਿਆ ਜਾਵੇਗਾ ।

About admint

Leave a Reply

Your email address will not be published. Required fields are marked *