ਲੁਧਿਆਣਾ ਦੇ ਬੱਸ ਸਟੈਂਡ ਵਿੱਚ ਕੰਡਕਟਰਾਂ ਨੇ ਆਪਣੀ ਬੁਰੀ ਹਾਲਤ ਨੂੰ ਪੇਸ਼ ਕੀਤਾ ਹੈ ਅਤੇ ਉਨ੍ਹਾਂ ਨੇ ਇਕ ਨਿਊਜ਼ ਚੈਨਲ ਦੁਬਾਰਾ ਆਪਣੀ ਹਾਲਤ ਸਰਕਾਰ ਅੱਗੇ ਰੱਖੀ ਹੈ ਕਿ ਕਿਸ ਤਰ੍ਹਾਂ ਉਨ੍ਹਾਂ ਦੀ ਇਹ ਹਾਲਤ ਹੈ ਸਰਕਾਰ ਨੇ ਔਰਤਾਂ ਲਈ ਫ੍ਰੀ ਸਫਰ ਦੀ ਸਹੂਲਤ ਦਿੱਤੀ ਹੈ ਉੱਥੇ ਹੀ ਨਾਲ ਕਾਈ ਵੇਟ ਬੱਸਾਂ ਵਾਲਿਆਂ ਦਾ ਕੰਮ ਬਿਲਕੁਲ ਬੰਦ ਹੋ ਚੁੱਕਿਆ ਹੈ ਜਿਸ ਕਾਰਨ ਪ੍ਰਾਈਵੇਟ ਬੱਸਾਂ ਵਿਚ ਕੋਈ ਵੀ ਸਵਾਰੀ ਨਹੀਂ ਸਫ਼ਰ ਕਰ ਰਹੀ ਅਤੇ ਫਰੀ ਦੇ ਸਫਰ ਦੇ ਚੱਕਰ ਵਿੱਚ ਜੋ ਜੁਨਾਨੀਆ ਇਕ ਇਕ ਸਾਲ ਤੋਂ ਘਰੋਂ ਨਹੀਂ ਨਿਕਲੀਆਂ ਉਹ ਹੀ ਸਫ਼ਰ ਕਰਨ ਲੱਗੀਆਂ ਹਨ ਇਸੇ ਦੌਰਾਨ ਹੀ ਪ੍ਰਾਈਵੇਟ ਬੱਸ ਕੰਡਕਟਰਾਂ ਨੇ ਕਿਹਾ ਹੈ
ਕਿ ਤੁਹਾਨੂੰ ਪਤਾ ਹੀ ਹੈ ਕਿ ਡੀਜ਼ਲ ਦੇ ਖਰਚੇ ਕਿੰਨੇ ਹਨ ਅਤੇ ਅਤੇ ਡਰਾਈਵਰ ਦੀ ਤਨਖਾਹ ਅਲੱਗ ਹੈ ਅਤੇ ਜੋ ਉਨ੍ਹਾਂ ਨਾਲ ਸਹਿਯੋਗੀ ਬੰਦਾ ਰੱਖਿਆ ਹੁੰਦਾ ਹੈ ਉਸ ਦੀ ਤਨਖ਼ਾਹ ਅਲੱਗ ਸੋ ਇੰਨੇ ਖਰਚੇ ਕੱਢ ਕੇ ਅਸੀਂ ਆਪਣੇ ਘਰਾਂ ਦਾ ਗੁਜ਼ਾਰਾ ਕਿਸ ਤਰ੍ਹਾਂ ਕਰਾਂਗੇ ਅਤੇ ਇਸਦੇ ਨਾਲ ਹੀ ਸਾਡਾ ਕੰਮ ਬਿਲਕੁਲ ਬੰਦ ਹੋ ਜਾਵੇਗਾ ਸਰਕਾਰ ਨੇ ਇਹ ਕਿਹਾ ਸੀ ਕਿ ਅਸੀਂ ਹਰ ਇੱਕ ਘਰ ਨੌਕਰੀ ਦੇਵਾਂਗੀ ਪਰ ਜੋ ਸਾਡੀ ਨੌਕਰੀ ਹੈ ਉਸ ਨੂੰ ਵੀ ਸਾਡੇ ਤੋਂ ਖੋਹ ਰਹੇ ਹਨ ਜੇਕਰ ਉਨ੍ਹਾਂ ਨੇ ਇੱਕ ਪਾਸੇ ਔਰਤਾਂ ਨੂੰ ਫ਼ਰੀ ਦੀ ਸਹੂਲਤ ਦਿੱਤੀ ਹੈ ਤਾਂ ਦੂਜੇ ਪਾਸੇ ਸਾਡਾ ਰੁਜ਼ਗਾਰ ਵੀ ਖੋਹ ਰਹੇ ਹਨ ਅਤੇ ਦੂਜੇ ਪਾਸੇ ਹੀ ਜਦੋਂ ਇਹ ਕੰਡਕਟਰ ਔਰਤਾਂ ਨੂੰ ਕਹਿੰਦੇ ਹਨ ਕਿ ਤੁਸੀਂ ਸਾਡੀ ਬੱਸ ਵਿਚ ਸਫਰ ਕਰ ਲਵੋ ਤਾਂ ਉਹ ਇਨ੍ਹਾਂ ਨੂੰ ਅੱਗੋਂ ਕਹਿੰਦੀਆਂ ਹਨ
ਕਿ ਜੇਕਰ ਤੁਸੀਂ ਸਾਨੂੰ ਕੋਈ ਸਹੂਲਤ ਦੇਵੋਗੇ ਤਾਂ ਅਸੀਂ ਫੇਰ ਸਫ਼ਰ ਕਰਾਂਗੇ ਸਾਡੀ ਅੱਧੀ ਟਿਕਟ ਲਵੋ ਅਤੇ ਸਰਕਾਰ ਨੇ ਸਾਨੂੰ ਪੀ ਦਾ ਸਫਰ ਕਰਨ ਲਈ ਸਹੂਲਤ ਦਿੱਤੀ ਹੈ ਇਸ ਲਈ ਅਸੀਂ ਫ਼ਰੀ ਦਾ ਸਫ਼ਰ ਹੀ ਕਰਾ ਲਿਆ ਜਿਸ ਦੇ ਕਾਰਨ ਪ੍ਰਾਈਵੇਟ ਬੱਸਾਂ ਵਾਲੇ ਬਹੁਤ ਹੀ ਪ੍ਰੇਸ਼ਾਨ ਹਨ ਅਤੇ ਇੰਨੇ ਪ੍ਰੇਸ਼ਾਨ ਹਨ ਕਿ ਦੋ ਸਵਾਰੀਆਂ ਪਿੱਛੇ ਇਕ ਸਵਾਰੀ ਨੂੰ ਫਰੀ ਸਫਰ ਕਰਵਾਉਂਦੇ ਹਨ ਅਤੇ ਬੱਚਿਆਂ ਦਾ ਵੀ ਦਸ ਸਾਲ ਤਕ ਕੋਈ ਕਿਰਾਇਆ ਨਹੀਂ ਲੈਂਦੇ ਜਦ ਕਿ ਉਨ੍ਹਾਂ ਨੇ ਇਹ ਵੀ ਦੱਸਿਆ ਕਿ ਨੌੰ ਸਾਲ ਦੇ ਬੱਚੇ ਦਾ ਕਿਰਾਇਆ ਲੱਗਣ ਲੱਗ ਜਾਂਦਾ ਹੈ ਅਤੇ ਉਨ੍ਹਾਂ ਨੇ ਆਪਣੀ ਸਾਰੀ ਹਾਲਤ ਨੂੰ ਬਿਆਨ ਕੀਤਾ ਕਿ ਕਿਸ ਤਰ੍ਹਾਂ ਔਰਤਾਂ ਉਨ੍ਹਾਂ ਨਾਲ ਕਲੋਲਾਂ ਕਰਦੀਆਂ ਹਨ ਅਤੇ ਸਾਡੀ ਇੰਨੀ ਜ਼ਿਆਦਾ ਮਾੜੀ ਹਾਲਤ ਹੈ ਕਿ ਸਾਡੇ ਘਰਾਂ ਦੇ ਖਰਚੇ ਵੀ ਚੱਕਣੇ ਸਾਨੂੰ ਔਖੇ ਹੋ ਗਏ ਹਨ